(ਸਮਾਜ ਵੀਕਲੀ)
ਆਜਾ ਸੱਜਣਾ ਤੈਨੂੰ ਹਾਲ ਸੁਣਾਵਾਂ।
ਬਹਿ ਤੇਰੇ ਮੈਂ ਨਾਲ਼ ਸੁਣਾਵਾਂ।
ਦੋ ਘੜੀਆਂ ਤੂੰ ਦੁੱਖ ਸੁਣ ਲੈ।
ਮੇਰੇ ਵੱਲ ਕਰ ਕੇ ਮੁੱਖ ਸੁਣ ਲੈ।
ਕਿਹੜੀ ਉਮਰੇ ਰੋਸੇ ਆ ਗਏ।
ਹੰਝੂਆਂ ਨਾਲ਼ ਹੋਕੇ ਕੋਸੇ ਆ ਗਏ।
ਉੱਤੋਂ-ਉੱਤੋਂ ਮੇਰੇ ਨਾਲ਼ ਨੇ ਤਾਰਾਂ।
ਦਿਲ ਦੇ ਵਿਚ ਪਰ ਰੱਖੀਆਂ ਖਾਰਾਂ।
ਭੇਦ ਮੈਂ ਵੀ ਉੰਝ ਜਾਣਾਂ ਸਾਰਾ।
ਮੇਰੇ ਮੋਢੇ ਰੱਖ ਕੇ ਕੰਮ ਲੈਣ ਹਜ਼ਾਰਾਂ ।
।ਕਿਵੇਂ ਸੁਣਾਵਾਂ ਤੈਨੂੰ ਧੋਖੇ ਦੀਆਂ ਮਾਰਾਂ।
ਸਾਡੀਆਂ ਖ਼ੁਸ਼ੀਆ ਲੁੱਟ ਕੇ ਮਾਨਣ ਬਹਾਰਾਂ।
ਵੀਰਪਾਲ ਵੀਰਾਂ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly