HOME ਤੀਜ ਦਾ ਤਿਉਹਾਰ ਵਿਰਾਸਤ ਨਾਲ ਜੁੜਿਆ ਤੇ ਔਰਤਾਂ ਦੀ ਪਹਿਚਾਣ ਨੂੰ ਜਿਉਂਦਾ...

ਤੀਜ ਦਾ ਤਿਉਹਾਰ ਵਿਰਾਸਤ ਨਾਲ ਜੁੜਿਆ ਤੇ ਔਰਤਾਂ ਦੀ ਪਹਿਚਾਣ ਨੂੰ ਜਿਉਂਦਾ ਰੱਖਣ ਵਾਲਾ ਤਿਉਹਾਰ ਹੈ- ਸੋਨਾ ਖੁਰਾਣਾ

1
ਫੋਟੋ: ਤੀਜ ਦਾ ਤਿਉਹਾਰ ਮਨਾਉਣ ਸਮੇਂ ਇਕੱਠੀਆਂ ਹੋਈਆਂ ਮੁਟਿਆਰਾਂ ਤੇ ਕਲੱਬ ਮੈਂਬਰ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਜਪਪ੍ਰਭ ਕ੍ਰੀਏਸ਼ਨ , ਸੋਨਾ ਖੁਰਾਣਾ ਵੱਲੋਂ ਹਰ ਸਾਲ ਵਾਂਗ ਇਸ ਵਾਰ ਵੀ ਤੀਆਂ ਦਾ ਤਿਉਹਾਰ ਤੀਜ ਫੈਸਟ-2025 ਸਥਾਨਕ ਹੋਟਲ ਵਿਖੇ ਵੱਡੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਕਲੱਬ ਦੀਆਂ ਮੈਂਬਰਾਂ ਨੇ ਰੰਗ-ਬਿਰੰਗੇ ਪਹਿਰਾਵਿਆਂ ਵਿੱਚ ਪਹੁੰਚ ਕੇ ਗਿੱਧਾ, ਭੰਗੜਾ ਅਤੇ ਰੌਣਕਾਂ ਨਾਲ ਭਰਪੂਰ ਬੋਲੀਆਂ ਰਾਹੀਂ ਤੀਆਂ ਦੇ ਤਿਉਹਾਰ ਨੂੰ ਮਨਾਇਆ। ਸਮਾਗਮ ਦੀ ਸ਼ੁਰੂਆਤ ਪਰੰਪਰਾਗਤ ਢੰਗ ਨਾਲ ‘ਊਰੀ ਊਰੀ ਊਰੀ ਕਾਹਤੋਂ ਨੱਚਦੀ ਨੀ, ਕੀ ਮਾਲਕ ਨੇ ਘੂਰੀ ਕਾਹਤੋਂ….,  ਵਰਗੀਆਂ ਝੂਮਣ ਵਾਲੀਆਂ ਬੋਲੀਆਂ ਨਾਲ ਹੋਈ ਜਿਸ ਨੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਮੌਕੇ ਚਿੱਟੇ ਸੂਟ ਤੇ ਦਾਗ ਪੈ ਗਏ- ਗਲੀ ਤੇਰੀ ਵਿੱਚ ਯਾਰਾ,  ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ‘ਚ ਤੇਰਾ ਯਾਰ ਬੋਲਦਾ ਵਰਗੇ ਗੀਤਾਂ ‘ਤੇ ਖੂਬ ਭੰਗੜਾ , ਗਿੱਧਾ ਅਤੇ ਬੋਲੀਆਂ ਨੇ ਮੁਟਿਆਰਾਂ ਨੂੰ ਝੂਮਣ ‘ਤੇ ਮਜਬੂਰ ਕਰ ਦਿੱਤਾ। ਕਲੱਬ ਦੀ ਪ੍ਰਧਾਨ ਸੋਨਾ ਖੁਰਾਣਾ ਨੇ ਕਿਹਾ ਕਿ “ਤੀਜ ਦਾ ਤਿਉਹਾਰ ਸਿਰਫ਼ ਮਨੋਰੰਜਨ ਦਾ ਮਾਧਿਅਮ ਨਹੀਂ, ਸਗੋਂ ਇਹ ਸਾਡੀ ਪਾਰੰਪਰਿਕ ਵਿਰਾਸਤ ਅਤੇ ਔਰਤਾਂ ਦੀ ਸਾਂਝੀ ਪਛਾਣ ਨੂੰ ਜਿਉਂਦਾ ਰੱਖਣ ਵਾਲਾ ਤਿਉਹਾਰ ਹੈ। ਕਲੱਬ ਮੈਂਬਰਾਂ ਵੱਲੋਂ ‘ ਨੱਚਣ ਟੱਪਣ ਗਿੱਧਾ ਪਾਵਣ ਵੱਡਿਆਂ ਘਰਾਂ ਦੀਆਂ ਜਾਈਆਂ, ਸੂਬੇਦਾਰਨੀਆ ਬਣ ਕੇ ਮੇਲਣਾਂ ਆਈਆਂ ਬੋਲੀਆਂ ਗੀਤ ਤੇ ਥੀਮ ਗਿੱਧਾ ਪੇਸ਼ ਕੀਤਾ ਗਿਆ ਜਿਸ ਵਿੱਚ ਪੰਜਾਬੀ ਲਿਬਾਸ ਅਤੇ ਰੰਗਾਂ ਦੀ ਛਟਾ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਧਰਮਪਤਨੀ ਪ੍ਰੀਤਇੰਦਰ ਕੌਰ ਨੇ ਵੀ ਜਿੱਥੇ ਤੀਜ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ ਉੱਥੇ ਕਿਹਾ ਕਿ ਤੀਜ ਦਾ ਤਿਉਹਾਰ ਸਾਡੀ ਸੱਭਿਅਤਾ ਨੂੰ ਤਰੋਤਾਜ਼ਾ ਰੱਖਣ ਵਿੱਚ ਜਿੱਥੇ ਸਹਾਈ ਹੁੰਦਾ ਹੈ। ਉੱਥੇ ਨੌਜਵਾਨ ਮੁਟਿਆਰਾਂ ਨੂੰ ਆਪਣੇ ਅੰਦਰ ਛੁਪੇ ਟੇਲੈਂਟ ਨੂੰ ਦਿਖਾਉਣ ਦਾ ਮੌਕਾ ਦਿੰਦਾ ਹੈ। ਇਸ ਮੌਕੇ ਹਰਮਨਜੋਤ ਨੂੰ ਮਿਸ ਤੀਜ ਐਲਾਨਿਆ ਗਿਆ । ਇਸ ਮੌਕੇ ਹਰਮਨ ਗਿੱਲ, ਅਮਨਪ੍ਰੀਤ ਕੌਰ ਅਰੋੜਾ, ਸੁਰਜੀਤ ਕੌਰ ਭਾਟੀਆ, ਅਮਰਜੀਤ ਕੌਰ, ਕਿੱਟੀ ਕਲਾਰੋ, ਜੈਸਮੀਨ ਜਾਨੂ, ਕਮਲਪ੍ਰੀਤ ਕੌਰ, ਸੁਖਪ੍ਰੀਤ ਕੌਰ, ਹਰਲੀਨ, ਗੁਰਪ੍ਰੀਤ, ਹਰਸ਼, ਜਪਨੀਤ, ਸੁਖਪ੍ਰੀਤ ਕੌਰ, ਕਮਲਪ੍ਰੀਤ ਕੌਰ, ਜਗਜੀਤ ਕੌਰ ਨੇ ਕਿਹਾ ਕਿ ਅਗਲੇ ਵਰ੍ਹੇ ਇਹ ਤਿਉਹਾਰ ਹੋਰ ਵਧੇਰੇ ਰੰਗ-ਰਲਿਆਂ ਅਤੇ ਸੱਭਿਆਚਾਰਿਕ ਤੱਤਾਂ ਦੇ ਨਾਲ ਮਨਾਇਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਤਰਕਸ਼ੀਲ ਸੁਸਾਇਟੀ 8 ਅਗਸਤ ਨੂੰ ਮੋਗਾ ਰੈਲੀ ਵਿੱਚ ਕਰੇਗੀ ਭਰਵੀਂ ਸ਼ਮੂਲੀਅਤ – ਭਦੌੜ
Next articleਸ਼ਿਕਾਗੋ ਦੇ ਗੁਰਦੁਆਰਾ ਸਾਹਿਬ ਪੈਲੇਟਾਈਨ ਵਿਖੇ ਜਥੇਦਾਰ ਦਾਦੂਵਾਲ ਜੀ ਨੂੰ ਕੀਤਾ ਗਿਆ ਸਨਮਾਨਿਤ