ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਜ ਦਾ ਤਿਉਹਾਰ ਬੜੀ ਹੀ ਖੁਸ਼ੀ ਨਾਲ ਮਨਾਇਆ ਗਿਆ। ਇਸ ਵਿੱਚ ਕਲਾਸ ਨਰਸਰੀ ਤੋਂ ਲੈ ਕੇ ਕਲਾਸ 11ਵੀਂ ਤੱਕ ਦੀਆਂ ਵਿਦਿਆਰਥਣਾਂ ਅਤੇ ਅਧਿਆਪਿਕਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਹ ਪ੍ਰੋਗਰਾਮ ਸਕੂਲ ਦੇ ਚੇਅਰਮੈਨ ਡਾ.ਆਸ਼ੀਸ਼ ਸਰੀਨ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼ਵੇਤਾ ਸਰੀਨ ਦੀ ਅਗਵਾਈ ਵਿੱਚ ਪੂਰਾ ਹੋਇਆ। ਸ਼੍ਰੀਮਤੀ ਸ਼ਵੇਤਾ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਤੀਜ ਦਾ ਤਿਉਹਾਰ ਸਿਰਫ ਨਵੀਆਂ ਵਿਆਹੀਆਂ ਲੜਕੀਆਂ ਦਾ ਹੀ ਨਹੀ ਬਲਕਿ ਹਰ ਵਰਗ ਦੀਆਂ ਔਰਤਾਂ ਦਾ ਤਿਉਹਾਰ ਹੈ, ਜਿਸ ਨੇ ਸਮਾਜ ਵਿੱਚ, ਇਸ ਸੰਸਾਰ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਇਸ ਮੌਕੇ ਤੇ ਬੱਚਿਆਂ ਨੇ ਅਲੱਗ-ਅਲੱਗ ਗਾਣਿਆਂ ਤੇ ਡਾਂਸ ਪੇਸ਼ ਕੀਤਾ। ਜੇ ਸਜਾਵਟ ਦੀ ਗੱਲ ਕੀਤੀ ਜਾਵੇ ਪੁਰਾਣੇ ਪੰਜਾਬ ਨੂੰ ਨਵੇਂ ਪੰਜਾਬ ਵਿੱਚ ਦਿਖਾਉਣ ਦੀ ਝਲਕ ਪੇਸ਼ ਕੀਤੀ ਗਈ ਜਿਸ ਵਿੱਚ ਗਾਗਰ, ਪਿਪਲ ਦੀਆਂ ਪੱਤੀਆਂ, ਫੁਲਕਾਰੀ, ਪਿੱਤਲ ਦੇ ਬਰਤਨ, ਪਰਾਂਦੇ, ਛੱਜ, ਛਾਣਨੀ, ਪੱਖੀ ਆਦਿ ਵਸਤੂਆਂ ਦੀ ਸਜਾਵਟ ਕੀਤੀ ਗਈ ਤਾਂਕਿ ਬੱਚਿਆਂ ਨੂੰ ਪੁਰਾਣਾ ਵਿਰਸਾ ਦਿਖਾਇਆ ਜਾ ਸਕੇ। ਇਸ ਤੋਂ ਸਾਅਦ ਓਪਨ ਡਾਂਸ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਸਾਰਿਆਂ ਨੇ ਡਾਂਸ ਕੀਤਾ ਅਤੇ ਅੰਤ ਵਿੱਚ ਸਾਰੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਤਰ੍ਹਾਂ ਪ੍ਰੋਗਰਾਮ ਸੰਪੰਨ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly