ਐੱਨਸੀਬੀ ਵੱਲੋਂ ਨਿਰਮਾਤਾ ਨਾਡਿਆਡਵਾਲਾ ਦੀ ਪਤਨੀ ਗ੍ਰਿਫ਼ਤਾਰ, ਗਾਂਜਾ ਜ਼ਬਤ

ਮੁੰਬਈ (ਸਮਾਜ ਵੀਕਲੀ) : ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅੱਜ ਬੌਲੀਵੁੱਡ ਫ਼ਿਲਮ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਦੀ ਜੂਹੂ ਸਬ-ਅਰਬਨ ਸਥਿਤ ਰਿਹਾਇਸ਼ ’ਤੇ ਛਾਪਾ ਮਾਰ ਕੇ ਉੱਥੋਂ 10 ਗ੍ਰਾਮ ਗਾਂਜਾ ਬਰਾਮਦ ਕਰਨ ਮਗਰੋਂ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਸੀਬੀ ਮੁੰਬਈ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਦੱਸਿਆ ਕਿ ਨਸ਼ਾ ਵਿਰੋਧੀ ਏਜੰਸੀ ਵੱਲੋਂ ਸਵੇਰੇ ਫਿਰੋਜ਼ ਨਾਡਿਆਡਵਾਲਾ ਨੂੰ ਸੰਮਨ ਭੇਜੇ ਗਏ ਸਨ, ਪਰ ਉਹ ਪੇਸ਼ ਨਹੀਂ ਹੋਏ।

ਉਨ੍ਹਾਂ ਕਿਹਾ, ‘ਅਸੀਂ ਫਿਰੋਜ਼ ਨਾਡਿਆਡਵਾਲਾ ਦੀ ਪਤਨੀ ਸ਼ਬਾਨਾ ਸਈਦ ਨੂੰ ਡਰੱਗ ਕੰਟਰੋਲ ਅਤੇ ਨਸ਼ੀਲੇ ਪਦਾਰਥ (ਐੱਨਡੀਪੀਐੱਸ) ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਹੋਰ ਜਾਂਚ ਕੀਤੀ ਜਾ ਰਹੀ ਹੈ।’ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐੱਨਸੀਬੀ ਵੱਲੋਂ ਨਾਡਿਆਡਵਾਲਾ ਦੀ ਰਿਹਾਇਸ਼ ਦੀ ਤਲਾਸ਼ੀ ਦੌਰਾਨ 10 ਗ੍ਰਾਮ ਗਾਂਜਾ ਬਰਾਮਦ ਹੋਇਆ। ਇਹ ਨਸ਼ੀਲਾ ਪਦਾਰਥ ਵਾਹਿਦ ਅਬਦੁਲ ਕਾਦਿਰ ਸ਼ੇਖ ਉਰਫ਼ ਸੁਲਤਾਨ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ।

Previous articleਮੋਦੀ ਵੱਲੋਂ ਸੂਰਤ ਤੇ ਭਾਵਨਗਰ ਵਿਚਾਲੇ ਫੈਰੀ ਸੇਵਾ ਦਾ ਊਦਘਾਟਨ
Next articleAll firecrackers sale licenses in Delhi suspended ahead of Diwali