ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਟੈਕਨੀਕਲ ਸਰਵਿਸ ਯੂਨੀਅਨ ਸਰਕਲ ਕਪੂਰਥਲਾ ਜ਼ਿਲਾ ਪ੍ਰਧਾਨ ਸੰਜੀਵ ਕੁਮਾਰ ਖੀਵਾ ਦੀ ਅਗਵਾਈ ਵਿਚ ਸਰਕਲ ਵਰਕਿੰਗ ਕਮੇਟੀ ਐਸ. ਸੀ. ਕਪੂਰਥਲਾ ਇੰਜ: ਦੇਸ ਰਾਜ ਬੰਗੜ ਨੂੰ ਜੇ.ਈ ਹਰਪਾਲ ਸਿੰਘ ਦੀ ਸਸਪੈਂਸ਼ਨ ਰੱਦ ਕਰਵਾਉਣ ਲਈ ਮਿਲੇ। ਸਰਕਲ ਕਮੇਟੀ ਨੇ ਇਸ ਸਸਪੈਂਸ਼ਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਅਤੇ ਸਸਪੈਂਸ਼ਨ ਰੱਦ ਕਰਕੇ ਬਿਨਾਂ ਸ਼ਰਤ ਜੇ.ਈ ਹਰਪਾਲ ਸਿੰਘ ਨੂੰ ਬਹਾਲ ਕਰਵਾਉਣ ਲਈ ਐਸ. ਸੀ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ। ਮੰਗਾਂ ਨਾ ਮੰਨਣ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਐਸ.ਸੀ. ਕਪੂਰਥਲਾ ਇੰਜ: ਦੇਸ ਰਾਜ ਬੰਗੜ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਦੋ ਦਿਨਾਂ ਦੇ ਅੰਦਰ ਬਿਨਾਂ ਸ਼ਰਤ ਬਹਾਲ ਕਰਨ ਦਾ ਵਿਸ਼ਵਾਸ ਦਵਾਇਆ ਗਿਆ।
ਇਸ ਮੌਕੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਖੀਵਾ, ਜਨਰਲ ਸਕੱਤਰ ਰੁਪਿੰਦਰਜੀਤ ਸਿੰਘ, ਜੇ.ਈ. ਸ਼ਿਵ ਕੁਮਾਰ, ਪ੍ਰਧਾਨ ਹਰਮੇਸ਼ ਸਿੰਘ, ਪ੍ਰਧਾਨ ਗਗਨਦੀਪ ਸਿੰਘ, ਸਕੱਤਰ ਰਾਜਿੰਦਰ ਸਿੰਘ, ਪ੍ਰਧਾਨ ਮਲਕੀਤ ਸਿੰਘ ਮੈਂਬਰ ਸੁਮਨ ਕੁਮਾਰ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly