ਮਹਿਤਪੁਰ (ਸਮਾਜ ਵੀਕਲੀ) ( ਹਰਜਿੰਦਰ ਸਿੰਘ ਚੰਦੀ) -ਅੱਜ ਦੇਸ਼ ਵਿਆਪੀ ਹੜਤਾਲ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸਮਰਥਨ ਤਹਿਤ ਅੱਜ ਮਹਿਤਪੁਰ ਵਿਖੇ ਬਿਜਲੀ ਮੁਲਾਜਮਾ ਦੀ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਸਬ ਡਵੀਜ਼ਨ ਵੱਲੋਂ ਮੁਕੰਮਲ ਤੌਰ ਤੇ ਹੜਤਾਲ ਕੀਤੀ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸੰਦੀਪ ਅਰੋੜਾ, ਭਾਰਤੀ ਕਿਸਾਨ ਯੂਨੀਅਨ ਖਹਿਰਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਖਹਿਰਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ, ਜਨਰਲ ਮਜਦੂਰ ਸਭਾ ਦੇ ਜਿਲਾ ਪ੍ਰਧਾਨ ਸਿਕੰਦਰ ਸੰਧੂ, ਭੱਠਾ ਵਰਕਰ ਯੂਨੀਅਨ ਦੇ ਸੁਨੀਲ ਕੁਮਾਰ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ ਇਸ ਮੌਕੇ ਵੱਖ ਵੱਖ ਬੁਲਾਰਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਆਪਣੇ ਹੀ ਦੇਸ਼ ਦੇ ਲੋਕਾਂ ਕੋਲੋਂ ਵੋਟਾਂ ਵਟੋਰ ਕੇ ਰਾਜ ਗੱਦੀਆਂ ਉਪਰ ਬੈਠਦਿਆਂ ਹੀ ਕਾਰਪੋਰੇਟ ਘਰਾਣਿਆਂ ਤੇ ਵਿਦੇਸ਼ੀ ਹਾਕਮਾਂ ਨੂੰ ਫਾਇਦਾ ਪਹੁੰਚਾਉਣ ਲਈ ਵੱਖ ਵੱਖ ਤਰ੍ਹਾਂ ਦੇ ਕਾਨੂੰਨ ਪਾਸ ਤੇ ਅਮਰੀਕਾ ਵਰਗੇ ਦੇਸ਼ਾਂ ਨਾਲ ਵਪਾਰਕ ਸਮਝੋਤੇ ਕਰ ਰਹੇ ਹਨ। ਜਿਸ ਨਾਲ ਜਿਥੇ ਦੇਸ਼ ਦੀ ਕਿਸਾਨੀ ਪ੍ਰਭਾਵਿਤ ਹੋਵੇਗੀ ਉਸ ਨਾਲ ਵਰਗ ਜਿਵੇਂ ਕਿਸਾਨ ਦੇ ਨਾਲ ਆੜਤੀਆ,ਮਜਦੂਰ,ਦੁਕਾਨਦਾਰ,ਆਦਿ ਤੇ ਮਾੜਾ ਪ੍ਰਭਾਵ ਪਵੇਗਾ ਜਦੋਂ ਸਾਡੀ ਫ਼ਸਲ ਤੇ ਅਨਾਜ਼ ਉਪਰ 18 ਪ੍ਰਤੀਸ਼ਿਤ ਟੈਕਸ ਲੱਗੇਗਾ ਤੇ ਵਿਦੇਸ਼ੀ ਚੀਜ਼ਾਂ ਤੇ ਟੈਕਸ ਮੁਆਫ਼ ਹੋਵੇਗਾ ਤਾਂ ਸੁਭਾਵਿਕ ਹੈ ਉਹ ਸਾਡੇ ਨਾਲੋਂ ਸਸਤਾ ਕਰਕੇ ਵੇਚਣਗੇ ਫ਼ਿਰ ਸਾਡੀ ਫ਼ਸਲ ਤੇ ਅਨਾਜ਼ ਕੋਣ ਖਰੀਦੇਗਾ ਇਸ ਨਾਲ ਸਾਡੇ ਦੇਸ਼ ਦਾ ਕਿਸਾਨ ਬਰਬਾਦ ਹੋ ਜਾਵੇਗਾ ਦੂਸਰੇ ਪਾਸੇ ਸੂਬਾ ਸਰਕਾਰ ਵੱਲੋਂ ਲਾਏ ਜਾ ਰਹੇ ਚਿੱਪ ਵਾਲੇ ਮੀਟਰ ਲੋਕਾਂ ਦਾ ਕਚੂਮਰ ਕੱਢ ਦੇਣਗੇ। ਵੱਖ ਵੱਖ ਕੰਪਨੀਆਂ ਨੂੰ ਵੰਡ ਨਾਲ ਸਾਡਾ ਮੁਲਾਜ਼ਮ ਵਰਗ ਵੇਹਲਾ ਹੋ ਜਾਵੇਗਾ ਤੇ ਸਾਡੀ ਜਇਦਾਦ ਜਿਸ ਉਪਰ ਸਾਡਾ ਪੈਸਾ ਲੱਗਕੇ ਬਿਜਲੀ ਬੋਰਡ ਬਣਾਇਆ ਗਿਆ ਹੈ। ਉਹ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਤੇ ਉਸ ਉਪਰ ਵੱਡੇ ਵੱਡੇ ਮੋਲ ਉਸਾਰਨਗੇ ਜਿਸ ਨਾਲ ਛੋਟਾ ਕਾਰੋਬਾਰੀ ਬਰਬਾਦ ਹੋ ਜਾਵੇਗਾ ਆਗੂਆਂ ਕਿਹਾ ਕਿ ਸ਼ੁਰੂ ਤੋਂ ਜਬਰ ਦੇ ਖਿਲਾਫ਼ ਲੜਨ ਵਾਲੇ ਗੁਰੂਆਂ ਪੀਰਾਂ ਸ਼ਹੀਦਾਂ ਗਦਰੀ ਬਾਬਿਆਂ ਦੇ ਵਾਰਿਸ ਇਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਟੈਕਨੀਕਲ ਸਰਵਿਸ ਯੂਨੀਅਨ ਦੇ ਸਬ ਡਵੀਜ਼ਨ ਮਹਿਤਪੁਰ ਦੇ ਪ੍ਰਧਾਨ ਗਗਨਦੀਪ ਸਿੰਘ ਸਕੱਤਰ ਰਜਿੰਦਰ ਸਿੰਘ ਸੋਨੂੰ, ਕਿਸਾਨ ਜਸਵੰਤ ਸਿੰਘ ਲੋਹਗੜ੍ਹ, ਕਰਮ ਸਿੰਘ, ਪਰਵਿੰਦਰ ਸਿੰਘ, ਬਲਵੀਰ ਸਿੰਘ, ਰਘਵੀਰ ਸਿੰਘ, ਅਵਤਾਰ ਸਿੰਘ ਤਾਰੀ ਤੇ ਨੌਜਵਾਨ ਆਗੂ ਨਵਦੀਪ ਤੇਜ਼ੀ, ਰਾਜਾ ਸ਼ਾਹਪੁਰ, ਆਦਿ ਹਾਜਰ ਸਨ।
https://play.google.com/store/apps/details?id=in.yourhost.samajweekly



