HOME ਜੀ ਡੀ ਗੋਇਨਕਾ ਸਕੂਲ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ...

ਜੀ ਡੀ ਗੋਇਨਕਾ ਸਕੂਲ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਅੰਮ੍ਰਿਤ ਅਤੇ ਸੁਪ੍ਰੀਤ ਕੌਰ ਨੂੰ ਮਿਸਟਰ ਅਤੇ ਮਿਸ ਜੀ ਡੀ. ਜੀ ਆਈ. ਐੱਸ ਦੇ ਖਿਤਾਬ ਨਾਲ ਨਿਵਾਜਿਆ 

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ‘ਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨ ਦਿੰਦੇ ਹੋਏ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਪਾਰਟੀ ਦਾ ਆਰੰਭ ਵਿਦਿਆਰਥੀਆਂ ਵੱਲੋਂ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਦਿਆਂ ਗਰੁੱਪ ਡਾਂਸ ਪੇਸ਼ ਕਰ ਕੇ ਕੀਤਾ ਗਿਆ ।ਇਸ ਮੌਕੇ ਬੱਚਿਆਂ ਦੇ ਮਨੋਰੰਜਨ ਲਈ ਬੈਲੂਨ ਗੇਮਜ਼ ਤੇ ਪ੍ਰਸ਼ਨੋਤਰੀ ਰਾਊਂਡ ਵੀ ਕਰਵਾਏ ਗਏ, ਜਿਸ ‘ਚ ਬੱਚਿਆਂ ਨੇ ਸਕੂਲ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਸਕੂਲ ਮੈਨੇਜਮੈਂਟ ਅਤੇ ਸਟਾਫ ਨੇ ਸੰਸਥਾ ਅੰਦਰ ਪੜ੍ਹਾਈ ਅਤੇ ਖੇਡਾਂ ਸਮੇਤ ਸੱਭਿਆਚਾਰਕ ਗਤੀਵਿਧੀਆ ਦਾ ਚੰਗਾ ਮਾਹੌਲ ਸਿਰਜਣ ਦੇ ਨਾਲ-ਨਾਲ ਉਨ੍ਹਾਂ ਨੂੰ ਚੰਗੇ ਗੁਣਾਂ ਦਾ ਧਾਰਨੀ ਬਣਨ ਦੀ ਸਿੱਖਿਆ ਵੀ ਦਿੱਤੀ ਹੈ ਅਤੇ ਸੰਸਥਾ ‘ਚ ਜਿਥੇ ਪੜ੍ਹਾਈ ਦਾ ਸਵਾਲ ਹੈ, ਉਥੇ ਹੀ ਹੋਰ ਸਾਰੀਆਂ ਅਗਾਂਹਵਧੂ ਗਤੀਵਿਧੀਆਂ ‘ਚ ਪੂਰਾ ਸਹਿਯੋਗ ਅਤੇ ਹਰੇਕ ਲੋੜੀਂਦੀ ਸਹੂਲਤ ਮੁਹੱਈਆ ਕੀਤੀ ਗਈ ਹੈ। ਉਹ ਜੀਡੀ ਗੋਇਨਕਾ ਸਕੂਲ ਦੀਆਂ ਬਹੁਤ ਹੀ ਨਿੱਘੀਆਂ ਤੇ ਮਿੱਠੀਆਂ ਯਾਦਾਂ ਲੈ ਕੇ ਜਾ ਰਹੇ ਹਨ ।ਉਨ੍ਹਾਂ ਆਪਣੇ ਸਹਿਯੋਗ ਲਈ ਮੈਨੇਜਮੈਂਟ, ਪ੍ਰਿੰਸੀਪਲ ਤੇ ਅਧਿਆਪਕਾਂ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਕੀਤਾ।ਇਸ ਉਪਰੰਤ ਵਿਦਿਆਰਥੀਆਂ ਵਿੱਚ ਮਿਸ ਫੇਅਰਵੈੱਲ ਅਤੇ ਮਿਸਟਰ ਫੇਅਰਵੈੱਲ ਦਾ ਮੁਕਾਬਲਾ ਵੀ ਕਰਵਾਇਆ ਗਿਆ । ਜਿਸ ਵਿੱਚ ਬਾਰ੍ਹਵੀਂ ਜਮਾਤ ਦੇ ਅੰਮ੍ਰਿਤ ਨੂੰ “ਮਿਸਟਰ” ਅਤੇ ਸਪਰੀਤ ਕੌਰ ਨੂੰ “ਮਿਸ ਫੇਅਰਵੈੱਲ” ਦੇ ਖਿਤਾਬ ਨਾਲ ਨਿਵਾਜਿਆ ਗਿਆ। ਇਸ ਮੌਕੇ ਗਿਆਰਵੀਂ ਜਮਾਤ ਨੇ ਬਾਰਵੀ ਜਮਾਤ ਦੇ ਵਿਦਿਆਰਥੀਆ ਨੂੰ ਵੱਖ-ਵੱਖ ਤਰ੍ਹਾ ਦੇ ਤੋਹਫੇ ਭੇਂਟ ਕੀਤੇ ਅਤੇ ਯਾਦਗਾਰੀ ਤਸਵੀਰਾ ਕਰਵਾਈਆ।ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੀ, ਸਕੱਤਰ ਸ਼੍ਰੀਮਤੀ ਪਰਮਿੰਦਰ ਕੌਰ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਡਾ. ਹੀਨਾ ਕੁਮਾਰ  ਜੀ ਨੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਪ੍ਰਬੰਧ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਦਿਨ- ਦੁੱਗਣੀ ਤੇ ਰਾਤ – ਚੌਗੁਣੀ ਤਰੱਕੀ ਕਰਨ ਅਤੇ ਭਵਿੱਖ ਵਿੱਚ ਸੋਚ ਸਮਝ ਕੇ ਫੈਸਲੇ ਲੈਣ ਲਈ ਕਿਹਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੋਕ ਗਾਇਕ ਬੀਰਾ ਰੈਲ ਮਾਜਰਾ ਦਾ ਪੀਰਾਂ ਦਾ ਧਾਰਮਿਕ ਗੀਤ ਗੁਲਾਬ ਦਿਆ ਫੁੱਲਾਂ ਹੋਇਆ ਰੀਲੀਜ਼
Next articleਟੈਕਨੀਕਲ ਸਰਵਿਸ ਯੂਨੀਅਨ ਬਿਜਲੀ ਮੁਲਾਜ਼ਮਾਂ ਵੱਲੋਂ ਕੀਤੀ ਮੁਕੰਮਲ ਹੜਤਾਲ,ਕਾਲੇ ਕਾਨੂੰਨ ਲੋਕਾਂ ਨੂੰ ਲੈ ਬੈਠਣਗੇ – ਸੰਦੀਪ ਅਰੋੜਾ