ਟੀਮ ਜੇਤਵਨ ਬੁੱਧ ਵਿਹਾਰ, ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਦੁਆਰਾ ਉਚੇਚੀ ਮੀਟਿੰਗ ਕੀਤੀ ਗਈ

(ਸਮਾਜ ਵੀਕਲੀ)- ਮਿਤੀ 28-9-2024 ਦਿਨ ਸ਼ਨੀਵਾਰ ਨੂੰ ਜੇਤਵਨ ਬੁੱਧ ਵਿਹਾਰ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਮਿਸਟਰ ਐਸ ਕੁਮਾਰ ਦੇ ਘਰ ਜੇਤਵਨ ਟੀਮ ਦੁਆਰਾ ਉਚੇਚੀ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਇਸ ਮੀਟਿੰਗ ਵਿੱਚ ਟਾਰਗਟ ਲੈ ਕੇ ਕੰਮ ਕਰਨ ਵਾਸਤੇ ਪਲਾਨਿੰਗ ਬਣਾਈ ਗਈ ਕਿ ਬੁੱਧ ਬਿਹਾਰ ਨੂੰ ਕਿਵੇਂ ਉਸਾਰਿਆ ਜਾਵੇ ਅਤੇ ਬੁੱਧੀਜਮ ਨੂੰ ਕਿਵੇਂ ਫੈਲਾਇਆ ਜਾਵੇ। ਜਿਸ ਦੀ ਪ੍ਰਧਾਨਗੀ ਮਿਸਟਰ ਦਵਿੰਦਰ ਚੰਦਰ ਅਤੇ ਦੇਵੀ ਚੰਦਰ ਦੁਬਾਰਾ ਕੀਤੀ ਗਈ ਜੋ ਉਚੇਚੇ ਤੌਰ ਤੇ ਯੂਕੇ ਤੋਂ ਪੰਜਾਬ ਆਏ ਹੋਏ ਹਨ।

ਬਹੁਤ ਸਾਰੇ ਸਾਥੀਆਂ ਨੇ ਆਪਣੇ ਵਿਚਾਰ ਮੀਟਿੰਗ ਵਿੱਚ ਰੱਖੇ ਜਿਸ ਵਿੱਚ ਵਿਸ਼ਵ ਬੌਧ ਸੰਘ, ਪੰਜਾਬ ਦੇ ਪ੍ਰਧਾਨ ਮਿਸਟਰ ਰਾਜ ਕੁਮਾਰ ਬੌਧ ਜੀ ਉਚੇਚੇ ਤੌਰ ਤੇ ਮੀਟਿੰਗ ਵਿੱਚ ਪਹੁੰਚੇ ਅਤੇ ਆਪਣੇ ਵਡਮੂਲੇ ਵਿਚਾਰ ਦਿੱਤੇ। ਇਸ ਮੀਟਿੰਗ ਵਿੱਚ ਸਟੇਜ ਦੀ ਕਾਰਵਾਈ ਪੀ ਐਲ ਚੰਦਰ ਨੇ ਨਿਭਾਈ, ਇਸ ਮੀਟਿੰਗ ਵਿੱਚ ਜੇਤਵਨ ਬੁੱਧ ਵਿਹਾਰ ਕਮੇਟੀ ਦੇ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਨੇ ਆਪਣੇ ਵਡਮੂਲੇ ਵਿਚਾਰ ਦਿੱਤੇ ਇਸ ਤੋਂ ਇਲਾਵਾ ਰਕੇਸ਼ ਕੁਮਾਰ, ਅਮਰਜੀਤ, ਟੇਕ ਚੰਦ, ਵਿਨੋਦ ਕੁਮਾਰ, ਦਿਨੇਸ਼ ਆਦਿ ਨੇ ਵੀ ਆਪਣੇ ਵਿਚਾਰਾਂ ਰਾਹੀਂ ਕੰਮ ਨੂੰ ਅੱਗੇ ਵਧਾਉਣ ਵਾਸਤੇ ਸੇਧ ਦਿੱਤੀ। ਇਸ ਮੀਟਿੰਗ ਵਿੱਚ ਆਕਾਸ਼, ਨਵਨੀਤ, ਮਦਨ ਲਾਲ, ਬੂਟਾ ਰਾਮ, ਬਲਬੀਰ ਪਾਲ ਗੁਰਦਿਆਲ ਚੰਦ, ਰਾਜਕੁਮਾਰ Ex. ਐਮ ਸੀ, ਟੇਕ ਚੰਦ ਆਦਿ ਵੀ ਸ਼ਾਮਿਲ ਹੋਏ।

Previous articleਆਸਾਮ ‘ਚ ਬੰਗਲਾਦੇਸ਼ੀਆਂ ਨੂੰ ਦਿਖਾਇਆ ਗਿਆ ਬਾਹਰ ਦਾ ਰਸਤਾ, CM ਨੇ ਖੁਦ ਸ਼ੇਅਰ ਕੀਤੀ ਤਸਵੀਰ; ਲਿਖਿਆ- ਚੰਗਾ ਕੰਮ
Next articleSUNDAY SAMAJ WEEKLY = 29/09/2024