HOME ਅਧਿਆਪਕ ਦਲ ਪੰਜਾਬ ਦੀ ਹੋਈ ਚੋਣ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਜ਼ਿਲ੍ਹਾ...

ਅਧਿਆਪਕ ਦਲ ਪੰਜਾਬ ਦੀ ਹੋਈ ਚੋਣ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਜ਼ਿਲ੍ਹਾ ਆਗੂਆਂ ਦਾ ਧੰਨਵਾਦ- ਹਰਦੇਵ ਸਿੰਘ ਜਵੰਧਾ ਸੂਬਾ ਸਰਪ੍ਰਸਤ

3
 ਅਧਿਆਪਕ ਦਲ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਬਹੁਤ ਜਲਦੀ- ਬਾਜ ਸਿੰਘ ਖਹਿਰਾ 
ਅਧਿਆਪਕ ਦਲ ਪੰਜਾਬ ਅਧਿਆਪਕ ਵਰਗ ਦੇ ਹੱਕਾਂ ਲਈ ਸੰਘਰਸ਼ ਕਰਦਾ ਰਹੇਗਾ- ਜਸਵਿੰਦਰ ਸਿੰਘ ਔਲਖ 
ਕਪੂਰਥਲਾ   (ਸਮਾਜ ਵੀਕਲੀ)   ( ਵਿਸੇਸ ਪ੍ਰਤੀਨਿਧੀ)- ਅਧਿਆਪਕ ਵਰਗ ਦੇ ਹੱਕਾਂ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਜਥੇਬੰਦੀ ਅਧਿਆਪਕ ਦਲ ਪੰਜਾਬ ਦੀ ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਮੀਨੈਂਸ ਫਗਵਾੜਾ ਵਿਖੇ ਸਟੇਟ ਪੱਧਰੀ ਚੋਣ ਹੋਈ ਜਿਸ ਦੌਰਾਨ ਪੰਜਾਬ ਭਰ ਤੋਂ ਆਏ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਸਤਨਾਮ ਸਿੰਘ ਰੰਧਾਵਾ ਨੂੰ ਸੂਬਾ ਪ੍ਰਧਾਨ ਅਤੇ ਰਵਿੰਦਰਜੀਤ ਸਿੰਘ ਪੰਨੂੰ ਨੂੰ ਸੂਬਾ ਜਨਰਲ ਸਕੱਤਰ ਚੁਣਿਆ ਗਿਆ। ਇਸ ਸਟੇਟ ਪੱਧਰੀ ਚੋਣ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਜਿਲਾ ਆਗੂਆਂ ਦਾ ਧੰਨਵਾਦ ਕਰਦੇ ਹੋਏ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਧਾ ਨੇ ਦੱਸਿਆ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਇਹ ਸਟੇਟ ਪੱਧਰੀ ਚੋਣ ਕਰਵਾਈ ਗਈ ਜਿਸ ਵਿੱਚ ਸਾਰੇ ਜ਼ਿਲ੍ਹਾ ਆਗੂਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਜਨਰਲ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਅਧਿਆਪਕ ਦਲ ਦੇ ਕਨਵੀਨਰ ਬਾਜ ਸਿੰਘ ਖਹਿਰਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਦੀ ਚੋਣ ਤੋਂ ਬਾਅਦ ਬਹੁਤ ਜਲਦੀ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪਿਛਲੇ ਸਮੇਂ ਦੌਰਾਨ ਅਧਿਆਪਕ ਦਲ ਦੀ ਮਜ਼ਬੂਤੀ ਅਤੇ ਅਧਿਆਪਕ ਵਰਗ ਦੇ ਮਸਲਿਆਂ ਬਾਰੇ ਸੰਘਰਸ਼ ਕਰਨ ਵਾਲੇ ਆਗੂਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਅਧਿਆਪਕ ਦਲ ਦੇ ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਨੇ ਦੱਸਿਆ ਅਧਿਆਪਕ ਦਲ ਪੰਜਾਬ ਅਧਿਆਪਕ ਵਰਗ ਦੇ ਹੱਕਾਂ ਲਈ ਹਮੇਸ਼ਾਂ ਸੰਘਰਸ਼ ਕਰਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਇਹਨਾਂ ਸੀਨੀਅਰ ਆਗੂਆਂ ਨੇ ਅਧਿਆਪਕ ਦਲ ਦੇ ਸਮੂਹ ਜ਼ਿਲ੍ਹਾ ਆਗੂਆਂ ਨੂੰ ਅਪੀਲ ਕੀਤੀ ਕਿ ਜਿਲਾ ਵਾਈਜ਼ ਅਧਿਆਪਕ ਦਲ ਦਾ ਢਾਂਚਾ ਸੰਗਠਿਤ ਕੀਤਾ ਜਾਵੇ ਅਤੇ ਅਧਿਆਪਕਾਂ ਦੇ ਹਰੇਕ ਪ੍ਰਕਾਰ ਦੇ ਮਸਲੇ ਦੇ ਨਿਪਟਾਰੇ ਜਾਂ ਮੰਗਾਂ ਦੀ ਪੂਰਤੀ ਲਈ ਅਧਿਆਪਕਾਂ ਦਾ ਸਹਿਯੋਗ ਕੀਤਾ ਜਾਵੇ ਕਿਉਂਕ ਅਧਿਆਪਕ ਦਲ ਪੰਜਾਬ ਦਾ ਨਿਸ਼ਾਨਾ ਸਰਬੱਤ ਦਾ ਭਲਾ ਹੈ ਅਤੇ ਅਧਿਆਪਕ ਦਲ ਇਸ ਨਿਸ਼ਾਨੇ ਦੀ ਪੂਰਤੀ ਲਈ ਹਰ ਸੰਭਵ ਯਤਨ ਕਰਦਾ ਰਹੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਕਲ ਹੈਲਥ ਅੱਖਾਂ ਦਾ ਹਸਪਤਾਲ ਲੁਧਿਆਣਾ ਵੱਲੋਂ ਲਗਾਇਆ ਗਿਆ ਅੱਖਾਂ ਦਾ ਫਰੀ ਚੈਕਅੱਪ ਕੈਂਪ
Next articleਬਾਰ੍ਹਵੀਂ ‘ਚੋਂ ਪੰਜਾਬ ਭਰ ‘ਚੋਂ 10ਵਾਂ ਸਥਾਨ ਹਾਸਲ ਕਰਨ ਵਾਲੀ ਹਰਸਿਮਰਨ ਕੌਰ ਦਾ ਪਿੰਡ ਲੋਹਟ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ