HOME 8 ਮਾਰਚ ਦੀ ਰੈਲੀ ਲਈ ਅਧਿਆਪਕ ਦਲ  ਪੰਜਾਬ ਵੱਡੀ ਗਿਣਤੀ ਵਿਚ ਸਮੂਲੀਅਤ...

8 ਮਾਰਚ ਦੀ ਰੈਲੀ ਲਈ ਅਧਿਆਪਕ ਦਲ  ਪੰਜਾਬ ਵੱਡੀ ਗਿਣਤੀ ਵਿਚ ਸਮੂਲੀਅਤ ਕਰੇਗਾ 

2

ਇਹ ਮਹਾਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ-ਸੁਖਦਿਆਲ ਸਿੰਘ ਝੰਡ

ਕਪੂਰਥਲਾ,  (ਸਮਾਜ ਵੀਕਲੀ)   ( ਵਿਸੇਸ ਪ੍ਰਤੀਨਿਧ )– ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੁਆਰਾ ਲਗਾਤਾਰ ਪਿਛਲੇ ਚਾਰ ਸਾਲਾਂ ਤੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ 16 ਫੀਸਦੀ ਡੀ ਏ ਦਾ ਬਕਾਇਆ ਨਾ ਮਿਲਣਾ ਤੇ ਹੋਰ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਟਾਲ-ਮਟੋਲ ਦੀ ਨੀਤੀ ਤੋਂ ਖ਼ਫ਼ਾ ਕਰਮਚਾਰੀ ਵਰਗ ਹੁਣ ਚੋਣ ਵਰ੍ਹਾ ਹੋਣ ਕਾਰਨ ਸਰਕਾਰ ਨਾਲ ਆਰ-ਪਾਰ ਦੇ ਸੰਘਰਸ਼ ਦੇ ਰੋਂਅ ਵਿੱਚ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਧਿਆਪਕ ਦਲ  ਪੰਜਾਬ  ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ,   ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਰਜੇਸ਼ ਜੋਲੀ, ਭਜਨ ਸਿੰਘ ਮਾਨ, ਰਮੇਸ਼ ਕੁਮਾਰ ਭੇਟਾਂ  ਵੱਸਣਦੀਪ ਸਿੰਘ ਜੱਜ,ਹਰਦੇਵ ਸਿੰਘ ਖਾਨੋਵਾਲ,  ਸੁਖਜਿੰਦਰ ਸਿੰਘ ਢੋਲਣ,  ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦਿਆਂ ਵਿੱਚੋਂ ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ। ਜਿਸ ਕਾਰਨ ਐਨ ਪੀ ਐਸ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਹੁਣ ਜਦੋਂ ਸਰਕਾਰ ਆਪਣੀ ਪਾਰੀ ਦਾ ਅੰਤਿਮ ਬਜਟ ਪੇਸ਼ ਕਰਨ ਜਾ ਰਹੀ ਹੈ, ਤਾਂ ਕਰਮਚਾਰੀ ਵੀ ਸਰਕਾਰ ਨੂੰ ਚੇਤਾ ਕਰਵਾਉਣਗੇ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਆਪ ਸਰਕਾਰ ਨੇ ਹਿਮਾਚਲ ਅਤੇ ਗੁਜਰਾਤ ਦੇ ਵੋਟਰਾਂ ਨੂੰ ਭਰਮਾਉਣ ਲਈ ਇੱਕ ਪੁਰਾਣੀ ਪੈਨਸ਼ਨ ਬਹਾਲੀ ਦਾ ਝੂਠਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਨੂੰ ਚਾਰ ਸਾਲ ਬੀਤ ਜਾਣ ਬਾਅਦ ਵੀ ਲਾਗੂ ਨਹੀਂ ਕਰ ਸਕੀ। ਦੂਜੇ ਪਾਸੇ ਪੈਨਸ਼ਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੇਂਦਰ ਤੇ ਰਾਜ ਸਰਕਾਰ ਸੁਪਰੀਮ ਕੋਰਟ ਜਰੀਏ ਜਬਰੀ ਟੈੱਟ ਥੋਪ ਰਹੀ ਹੈ। ਇਸ ਲਈ 8 ਮਾਰਚ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਅਧਿਆਪਕ ਦਲ ਪੂਰੀ ਤਰ੍ਹਾਂ ਪੱਬਾਂ ਭਾਰ ਹੈ। ਆਗੂਆਂ ਨੇ ਕਿਹਾ ਇਹ ਮਹਾਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ।ਕਿਉਂਕਿ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੀਂ ਲਾਮਿਸਾਲ ਇਕੱਠ ਕਰ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਕਰ ਦੇਵਾਂਗੇ। ਜਿਸ ਦਾ ਖ਼ਮਿਆਜ਼ਾ ਪੰਜਾਬ ਸਰਕਾਰ ਨੂੰ ਚੋਣਾਂ ਵਿੱਚ ਭੁਗਤਣਾ ਪਵੇਗਾ ।ਆਗੂਆਂ ਨੇ ਕਿਹਾ ਕਿ ਅਧਿਆਪਕ ਦਲ ਪੰਜਾਬ ਇਸ ਰੈਲੀ ਦਾ ਪੂਰਨ ਸਮੱਰਥਣ ਕਰਦਾ ਹੈ। ਵੱਡੀ ਗਿਣਤੀ ਵਿਚ ਅਧਿਆਪਕ ਦਲ  ਪੰਜਾਬ ਦੇ ਆਗੂ ਇਸ ਰੈਲੀ ਵਿੱਚ ਸਾਮਿਲ ਹੋਣਗੇ।ਇਸ ਮੌਕੇ ਤੇ ਵਰਿੰਦਰ ਕੰਬੋਜ, ਲੈਕਚਰਾਰ ਵਨੀਸ਼ ਸ਼ਰਮਾ,   ਅਮਰਜੀਤ ਕਾਲਾ ਸੰਘਿਆਂ , ਮਨੂੰ ਕੁਮਾਰ ਪਰਾਸ਼ਰ, ਵੱਸਣਦੀਪ ਸਿੰਘ ਜੱਜ, ਸ਼ੁਭ ਦਰਸ਼ਨ ਨਰਾਇਣ ਆਨੰਦ, ਰਕੇਸ਼ ਸਾਨਿਆਲ, ਸੁਖਜਿੰਦਰ ਸਿੰਘ ਢੋਲਣ, ਰਾਜਨਜੋਤ ਸਿੰਘ ਖਹਿਰਾ, ਇੰਦਰਜੀਤ ਸਿੰਘ ਖਹਿਰਾ, ਅਮਰੀਕ ਸਿੰਘ ਰੰਧਾਵਾ, ਗੁਰਮੀਤ ਸਿੰਘ ਖਾਲਸਾ, ਰੋਸ਼ਨ ਲਾਲ ,ਪ੍ਰਦੀਪ ਕੁਮਾਰ ਵਰਮਾ, ਦਵਿੰਦਰ ਸਿੰਘ, ਅਸ਼ਵਨੀ ਭਾਟੀਆ, ਰਾਮ ਗੋਪਾ,ਲ ਕਰਮਜੀਤ ਸਿੰਘ, ਜਸਵਿੰਦਰ ਖੇੜਾ ,ਸ਼ਮੀ ਕੁਮਾਰ, ਰੁਪਿੰਦਰ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ ,ਸੁਮਿਤ ਗੁਪਤਾ, ਮਨੋਹਰ ਸਿੰਘ, ਮਨੋਜ ਟਿੱਬਾ, ਸਤੀਸ਼ ਟਿੱਬਾ, ਜਗਜੀਤ ਸਿੰਘ ਪਿੱਥੋਰਾਹਲ, ਅਮਰਜੀਤ ਸਿੰਘ ਡੈਡਵਿੰਡ, ਅਮਨ ਸੂਦ,ਅਮਨਦੀਪ ਸਿੰਘ ਵੱਲਣੀ, ਜਤਿੰਦਰ ਸਿੰਘ ,ਕੁਲਬੀਰ ਸਿੰਘ, ਮਨਜੀਤ ਸਿੰਘ ਥਿੰਦ , ਅਜੈ ਕੁਮਾਰ  ਸਿੰਗਲਾ, ਅਮਰਜੀਤ ਸ਼ਰਮਾ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੀ.ਐਚ.ਸੀ. ਖਿਆਲਾ ਵਿਖੇ ਐੱਚ.ਪੀ.ਵੀ. ਟੀਕਾਕਰਨ ਮੁਹਿੰਮ ਦਾ ਆਗਾਜ਼: ਧੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਅਹਿਮ ਕਦਮ
Next articleਈਰਾਨ ਲਈ ਜਾਸੂਸੀ ਦੇ ਸ਼ੱਕ ‘ਚ ਇੰਗਲੈਂਡ ‘ਚ 4 ਗ੍ਰਿਫ਼ਤਾਰ