ਅਧਿਆਪਕ ਦਲ ਨੇ ਕੀਤੀ ਪੇਂਡੂ ਭੱਤਾ ਬਹਾਲ ਕਰਨ ਦੀ ਮੰਗ

ਕਾਂਗਰਸ ਸਰਕਾਰ ਨੇ ਪੇਂਡੂ ਭੱਤਾ ਬੰਦ ਕਰਕੇ ਕੀਤਾ ਸੀ ਮੁਲਾਜ਼ਮਾਂ ਨਾਲ ਧੱਕਾ -ਅਧਿਆਪਕ ਆਗੂ

(ਸਮਾਜ ਵੀਕਲੀ)-ਕਪੂਰਥਲਾ ,(ਕੌੜਾ)- ਅਧਿਆਪਕ ਦਲ ਪੰਜਾਬ ਦੀ ਇਕਾਈ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਪ੍ਰਧਾਨ ਮਨਜਿੰਦਰ ਸਿੰਘ ਧੰਜੂ, ਜਰਨਲ ਸਕੱਤਰ ਲੈਕਚਰਾਰ ਰਜੇਸ਼ ਜੋਲੀ ,ਭਜਨ ਸਿੰਘ ਮਾਨ ਤੇ ਰਮੇਸ਼ ਕੁਮਾਰ ਭੇਟਾਂ ਸੂਬਾਈ ਆਗੂਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਕੋਲੋਂ ਮੰਗ ਕੀਤੀ ਕਿ ਵਿੱਤ ਵਿਭਾਗ ਵੱਲੋਂ ਪਿਛਲੀ ਸਰਕਾਰ ਦੇ ਸਮੇਂ ਮੁਲਾਜ਼ਮ ਵਰਗ ਨੂੰ ਮਿਲਦਾ ਪੇਂਡੂ ਭੱਤਾ ਬੰਦ ਕਰ ਦਿੱਤਾ ਗਿਆ ਸੀ। ਇਸ ਨਾਲ ਮੁਲਾਜ਼ਮ ਵਰਗ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ । ਕਿਉਂਕਿ ਇਕੋ ਸਮੇਂ ਦੀਆਂ ਹੋਈਆਂ ਭਰਤੀਆਂ ਦੇ ਮੁਲਾਜ਼ਮਾਂ ਜੋ ਕਿ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਤਨਖਾਹਾਂ ਵਿਚ ਅੰਤਰ ਪਾਇਆ ਜਾ ਰਿਹਾ ਹੈ। ਜਿਸ ਨਾਲ ਪੇਂਡੂ ਖੇਤਰ ਵਿੱਚ ਕੰਮ ਕਰ ਰਹੇ ਮੁਲਾਜ਼ਮ ਵਰਗ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪੇਂਡੂ ਭੱਤਾ ਦੀ ਅਦਾਇਗੀ ਦਾ ਮੁੱਖ ਮਕਸਦ ਪੇਂਡੂ ਖੇਤਰਾਂ ਵਿੱਚ ਹਰ ਤਰ੍ਹਾਂ ਦੀਆਂ ਲੋਕ ਸੇਵਾਵਾਂ ਪ੍ਰਫੁੱਲਤ ਕਰਨਾ ਸੀ। ਕਾਂਗਰਸ ਸਰਕਾਰ ਵੱਲੋਂ ਇਸ ਭੱਤੇ ਨੂੰ ਬੰਦ ਕਰਕੇ ਪੇਂਡੂ ਖੇਤਰ ਵਿੱਚ ਕੰਮ ਕਰਦੇ ਮੁਲਾਜ਼ਮ ਵਰਗ ਨਾਲ ਸਰਾਸਰ ਬੇਇਨਸਾਫੀ ਕੀਤੀ ਗਈ। ਇਸ ਲਈ ਆਗੂਆਂ ਨੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪੰਜਾਬ ਵੱਲੋਂ ਮੰਗ ਕੀਤੀ ਹੈ ਕਿ ਪੇਂਡੂ ਪ੍ਰਤਿਮ ਤੁਰੰਤ ਲਾਗੂ ਕੀਤਾ ਜਾਵੇ । ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਗੁਰਮੀਤ ਸਿੰਘ ਖਾਲਸਾ, ਅਸ਼ਵਨੀ ਸ਼ਰਮਾ ,ਰਾਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ , ਜੋਗਿੰਦਰ ਸਿੰਘ, ਮਨਜੀਤ ਸਿੰਘ ਤੋਂਗਾਵਾਲਾ, ਰਣਜੀਤ ਸਿੰਘ ਮੋਠਾਂਵਾਲਾ, ਸੁਰਜੀਤ ਸਿੰਘ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਵਿਜੇ ਕੁਮਾਰ ਭਵਾਨੀਪੁਰ , ਜਗਜੀਤ ਸਿੰਘ ਮਿਰਜ਼ਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ ,ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ ,ਡਾ ਅਰਵਿੰਦਰ ਸਿੰਘ ਭਰੌਥ, ਵਸਨਦੀਪ ਸਿੰਘ ਜੱਜ, ਮਨਦੀਪ ਸਿੰਘ, ਸੁਖਵੀਰ ਸਿੰਘ, ਮਨਜੀਤ ਸਿੰਘ ਥਿੰਦ ਸੁਰਿੰਦਰ ਕੁਮਾਰ, ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੋਜ ਕੁਮਾਰ ਪਰਾਸ਼ਰ , ਸੁਖਜਿੰਦਰ ਸਿੰਘ ਢੋਲਣ, ਇੰਦਰਜੀਤ ਸਿੰਘ , ਵਿਕਾਸ ਭੰਬੀ ,ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਸੈਦਪੁਰ, ਸੁਖਪਾਲ ਸਿੰਘ, ਅਮਨਦੀਪ ਸਿੰਘ ਵਲ੍ਹਨੀ, ਅਮਿਤ ਕੁਮਾਰ, ਨਰਿੰਦਰ ਭੰਡਾਰੀ, ਬਿਕਰਮਜੀਤ ਸਿੰਘ, ਮੰਨਣ ਸਿੰਘ ਨਾਂਗਲੂ, ਜਸਵਿੰਦਰ ਸਿੰਘ ਗਿੱਲ, ਮਹਾਂਵੀਰ, ਪਾਰਸ ਧੀਰ, ਰਜੇਸ਼ ਟਿੱਬਾ, ਮਨਿੰਦਰ ਸਿੰਘ ਰੂਬਲ ,ਸੰਦੀਪ ਸਿੰਘ ,ਜਸਵਿੰਦਰ ਸਿੰਘ ਸੋਢੀ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਪਵਨ ਮੰਡ ਇੰਦਰਪੁਰ, ਵਿਕਾਸ ਧਵਨ ਆਦਿ ਹਨ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNow. campaign for ban on halal products in K’taka
Next article‘The Kashmir Files’ row: BJP protests at Kejriwal’s house, AAP claims vandalisation