ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ,ਅਧਿਆਪਕ ਦਿਵਸ।

ਸੰਦੀਪ ਸਿੰਘ ਭਵਾਨੀਗੜ੍ਹ (ਸੰਗਰੂਰ)-ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਮੈਡਮ ਡਾ: ਯੋਗਿਤਾ ਸ਼ਰਮਾ ਜੀ ਦੀ ਯੋਗ ਅਗਵਾਈ ਵਿੱਚ ਬੀਤੇ ਦਿਨ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ  ਅਧਿਆਪਕ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ।ਸਕੂਲੀ ਵਿਦਿਆਰਥੀਆਂ ਨੇ ਅਧਿਆਪਕ ਦਿਵਸ ਸਬੰਧੀ ਬਹੁਤ ਸਾਰੀਆਂ ਕਵਿਤਾਵਾਂ ਸੁਣਾਈਆਂ ਅਤੇ ਆਪੋ ਆਪਣੀ ਜਮਾਤ ਦੇ ਕਮਰਿਆਂ ਨੂੰ ਬਹੁਤ ਖੂਬਸੂਰਤੀ  ਨਾਲ ਸਜਾਇਆ, ਅਤੇ ਆਪਣੇ ਨੰਨੇ-ਨੰਨੇ ਹੱਥਾਂ ਨਾਲ ਤਿਆਰ ਕੀਤੇ ਗ੍ਰੀਟਿੰਗ ਕਾਰਡ ਬੜੇ ਪਿਆਰ ਨਾਲ ਅਧਿਆਪਕਾਂ ਨੂੰ  ਭੇਟ ਕੀਤੇ ਗਏ, ਹਰ ਜਮਾਤ ਵਿੱਚ ਬੱਚਿਆਂ ਵੱਲੋਂ ਅਧਿਆਪਕਾਂ ਲਈ ਬਹੁਤ ਹੀ ਸੋਹਣੇ-ਸੋਹਣੇ ਕੇਕ ਮੰਗਵਾ ਕੇ ਕੱਟਵਾਏ ਗਏ ਅਤੇ ਅਧਿਆਪਕਾਂ ਨੂੰ ਪਿਆਰੇ ਪਿਆਰੇ ਤੋਹਫ਼ੇ ਭੇਟ ਕੀਤੇ ਗਏ। ਬਹੁਤ ਸਾਰੇ ਬੱਚਿਆਂ ਨੇ ਅਧਿਆਪਕਾਂ ਦੀ ਮਮਿੱਕਰੀ ਕੀਤੀ ਅਤੇ ਵੱਖ -ਵੱਖ ਰੰਗਾਂ-ਰੰਗ ਮੁਕਾਬਲਿਆਂ ਵਿੱਚ ਭਾਗ ਲਿਆ, ਇਸ ਉਪਰੰਤ ਸਕੂਲ ਮੁੱਖੀ ਬਾਬਾ ਕਿਰਪਾਲ ਸਿੰਘ ਜੀ ਦੁਆਰਾ ਬਾਬਾ ਗੁਰਚਰਨ ਸਿੰਘ ਜੀ ਪਾਸੋਂ ਮਿਹਨਤੀ ਅਧਿਆਪਕਾਂ ਨੂੰ ਸ਼ੁਕਰਾਨੇ ਵੱਜੋਂ ਬਹੁਤ ਸਾਰੇ ਖ਼ੂਬਸੂਰਤ ਗਿਫ਼ਟ ਭੇਟਾ ਕਰਵਾਏ ਗਏ ਅਤੇ ਇੱਕ ਯਾਦਗਾਰੀ ਫੋਟੋ ਖਿਚਵਾਈ ਗਈ।
ਬਾਬਾ ਜੀ ਵੱਲੋਂ ਅਧਿਆਪਕਾਂ  ਨੂੰ ਜੀਵਨ ਵਿੱਚ ਮਿਹਨਤਾਂ ਕਰਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰ ਕੇ ਅਤੇ ਇੱਕ ਚੰਗੇ ਰੋਲ ਮਾਡਲ ਅਧਿਆਪਕ ਬਣ ਕੇ ਸਮਾਜ ਦਾ ਵੀ ਭਲਾ ਕਰਨ ਲਈ ਲਈ ਪ੍ਰੇਰਨਾ ਦਿੱਤੀ ਗਈ।ਇਸ ਸਨਮਾਨ ਸਮਾਗਮ ਵਿੱਚ ਸਕੂਲ ਮਨੇਂਜਰ ਸਰਦਾਰ ਸਰਬਜੀਤ ਸਿੰਘ ਜੀ ਅਤੇ ਕਮਲਦੀਪ ਸਿੰਘ ਜੀ। ਸੰਦੀਪ ਸਿੰਘ,ਸਨਮੀਤ ਸਿੰਘ, ਗੁਰਜੰਟ ਸਿੰਘ,ਮੈਡਮ ਹਰਗਿੰਦਰ ਕੌਰ, ਮੈਡਮ ਬਲਜੀਤ ਕੌਰ ਆਦਿ ਵੀ ਮੌਜੂਦ ਸਨ।
ਰਿਪੋਰਟ:-ਸੰਦੀਪ ਸਿੰਘ ਬਖੋਪੀਰ।-
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਯੂਨੀਵਰਸਿਟੀ ਕਾਲਜ ਫੱਤੂਢੀਗਾ ਵਿੱਚ ਅਧਿਆਪਕ ਦਿਵਸ ਮੌਕੇ ਲੱਗੀਆਂ ਰੌਣਕਾਂ 
Next articleਏਹੁ ਹਮਾਰਾ ਜੀਵਣਾ ਹੈ -379