ਅਧਿਆਪਕ

ਖੁਸ਼ਪ੍ਰੀਤ ਚਹਿਲ

(ਸਮਾਜ ਵੀਕਲੀ)

ਜਿਉਂਦੇ ਰਹਿਣ ਅਧਿਆਪਕ ਸਾਰੇ,
ਲੱਗਣ ਇਹਨਾਂ ਨੂੰ ਦੁਆਵਾਂ।

ਬੱਚਿਆਂ ਨੂੰ ਦੇ ਕੇ ਗੁਣਾ ਦੀ ਗੁੜ੍ਹਤੀ,
ਤੋਰ ਦਿੰਦੇ ਨੇ ਵੱਲ ਜ਼ਿੰਦਗੀ ਦਿਆਂ ਰਾਹਵਾਂ।

ਕਦੇ ਹੱਸ ਕੇ ਤੇ ਕਦੇ ਗੁੱਸੇ ਹੋ ਕੇ,
ਸਿਖਾਉਂਦੇ ਨੇ ਅੱਖਰਾਂ ਦੀ ਭਾਸ਼ਾ।

ਖੁਦ ਦੀਵਾ ਬਣ ਕੇ ਦੇਣ ਰੌਸ਼ਨੀ,
ਬਦਲ ਦੇਣ ਇਹ ਜ਼ਿੰਦਗੀ ਦੀ ਪਰਿਭਾਸ਼ਾ।

ਕਮਜ਼ੋਰਾਂ ਨੂੰ ਇਹ ਬਲ ਦਿੰਦੇ ਨੇ,
ਉਲਝੀ ਹੋਈ ਤਾਣੀ ਦਾ ਹੱਲ ਦਿੰਦੇ ਨੇ।

ਲੱਖ ਰੁਝੇਵਿਆਂ ਵਿੱਚੋਂ ਵਿਹਲੇ ਹੋ ਕੇ ਸਾਨੂੰ,
ਆਪਣੀ ਜ਼ਿੰਦਗੀ ਦੇ ਅਨਮੋਲ ਪਲ ਦਿੰਦੇ ਨੇ।

ਅਸੂਲਾਂ ਦੇ ਹੋਣ ਅਧਿਆਪਕ ਪੱਕੇ,
ਸਖ਼ਤੀ ਦੇ ਨਾਲ ਕਰਵਾਉਂਦੇ ਨੇ ਪੜ੍ਹਾਈ।

ਪੱਥਰਾਂ ਦੇ ਵਿੱਚੋਂ ਹੀਰੇ ਤਰਾਸ਼ਣ ਇਹ,
ਕਰਕੇ ਬੱਚਿਆਂ ਦੀ ਹੌਂਸਲਾ ਅਫਜਾਈ।

ਕਦੇ ਮਾਂ, ਕਦੇ ਦੋਸਤ, ਕਦੇ ਭਰਾ ਦੇ ਰੂਪ ਚ,
ਇੱਕ ਅਧਿਆਪਕ ਤੇ ਰਿਸ਼ਤੇ ਸਾਰੇ ਨਿਭਾਉਂਦੇ ਨੇ।

ਪਿਆਰ, ਸਤਿਕਾਰ, ਤੇ ਅਸੀਸਾਂ ਵੰਡਦੇ,
ਚੰਗਾ, ਮਾੜਾ ਸਾਨੂੰ ਸਭ ਸਮਝਾਉਂਦੇ ਨੇ।

ਇਹ ਹੋਣਗੇ ਤਾਂ ਸਿੱਖਿਆ ਦਾ ਪਾਸਾਰ ਹੋਵੇਗਾ,
ਵਧਣ ਫੁੱਲਣ ਇਹ ਬਸ ਇਹੋ ਮੈਂ ਚਾਹਵਾ।

ਜਿਉਂਦੇ ਰਹਿਣ ਅਧਿਆਪਕ ਸਾਰੇ,
ਲੱਗਣ ਇਹਨਾਂ ਨੂੰ ਦੁਆਵਾਂ।

ਖੁਸ਼ਪ੍ਰੀਤ ਚਹਿਲ
ਕੋਟ ਲੱਲੂ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੜ੍ਹਿਆਂ ਹੋਣਾ ਇਤਿਹਾਸ ਤੁਸੀ ?
Next articleਫਕੀਰ ?