ਅਧਿਆਪਕ ਸੁਖਦੀਪ ਸਿੰਘ ਦਾ ਤਬਾਦਲਾ ਹੋਣ ਤੇ ਸਨਮਾਨ ਸਮਾਰੋਹ ਦਾ ਆਯੋਜਨ

ਕੈਪਸ਼ਨ-ਅਧਿਆਪਕ ਸੁਖਦੀਪ ਸਿੰਘ ਦਾ ਤਬਾਦਲਾ ਹੋਣ ਤੇ ਸਨਮਾਨਿਤ ਕਰਦੇ ਹੋਏ ਰਛਪਾਲ ਸਿੰਘ ਵੜੈਚ, ਸਾਬਕਾ ਹੈੱਡ ਟੀਚਰ ਬਲਬੀਰ ਸਿੰਘ ਜੀ,ਸੁਖਦੀਪ ਸਿੰਘ, ਗੁਰਮੇਜ ਸਿੰਘ ਜੀ, ਬਿਕਰਮਜੀਤ ਸਿੰਘ ਜੀ ਹੈੱਡ ਟੀਚਰ, ਤਰਲੋਚਨ ਸਿੰਘ ਜੀ, ਗੁਰਸ਼ਰਨ ਸਿੰਘ ਤੇ ਹੋਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਪ੍ਰਾਇਮਰੀ ਸਕੂਲ ਛੰਨਾ ਸ਼ੇਰ ਸਿੰਘ ਦੇ ਸਟਾਫ਼ ਵੱਲੋਂ ਸਕੂਲ ਦੇ ਅਧਿਆਪਕ ਸੁਖਦੀਪ ਸਿੰਘ ਦਾ ਤਬਾਦਲਾ ਹੋਣ ਤੇ ਸਕੂਲ ਦੇ ਮੁੱਖ ਅਧਿਆਪਕ ਅਵਤਾਰ ਸਿੰਘ ਦੀ ਅਗਵਾਈ ਵਿੱਚ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਸ ਦੀ ਪ੍ਰਧਾਨਗੀ ਰਵੀ ਵਾਹੀ ਸੈਂਟਰ ਹੈੱਡ ਟੀਚਰ , ਰਛਪਾਲ ਸਿੰਘ ਵੜੈਚ ,ਸਾਬਕਾ ਹੈੱਡ ਟੀਚਰ ਬਲਬੀਰ ਸਿੰਘ ,ਸੁਖਦੀਪ ਸਿੰਘ, ਗੁਰਮੇਜ ਸਿੰਘ ਜੀ, ਬਿਕਰਮਜੀਤ ਸਿੰਘ ਜੀ ਹੈੱਡ ਟੀਚਰ, ਤਰਲੋਚਨ ਸਿੰਘ ਜੀ, ਗੁਰਸ਼ਰਨ ਸਿੰਘ, ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਸਨਮਾਨ ਸਮਾਰੋਹ ਦੌਰਾਨ ਸਾਬਕਾ ਹੈੱਡ ਟੀਚਰ ਬਲਬੀਰ ਸਿੰਘ ਤੇ ਮੁੱਖ ਅਧਿਆਪਕ ਅਵਤਾਰ ਸਿੰਘ ਹੈਬਤਪੁਰ ਨੇ ਸੁਖਦੀਪ ਸਿੰਘ ਵੱਲੋਂ ਸਕੂਲ ਵਿੱਚ ਨਿਭਾਈ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਏਸੇ ਪ੍ਰਕਾਰ ਵਿੱਦਿਆ ਦੇ ਖੇਤਰ ਵਿੱਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇਣ ਦੀ ਕਾਮਨਾ ਕੀਤੀ।

ਇਸ ਤੋਂ ਇਲਾਵਾ ਸੈਂਟਰ ਦੇ ਹੋਰ ਸਕੂਲਾਂ ਤੋਂ ਬਦਲੀ ਕਰਵਾ ਕੇ ਗਏ ਅਧਿਆਪਕ ਗੁਰਮੇਜ ਸਿੰਘ , ਬਿਕਰਮਜੀਤ ਸਿੰਘ ਹੈੱਡ ਟੀਚਰ, ਤਰਲੋਚਨ ਸਿੰਘ , ਗੁਰਸ਼ਰਨ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਸਾਬਕਾ ਹੈੱਡ ਟੀਚਰ ਬਲਬੀਰ ਸਿੰਘ , ਰਵੀ ਵਾਹੀ ਸੈਂਟਰ ਹੈੱਡ ਟੀਚਰ ਅਤੇ ਪਿੰਡ ਦੇ ਪਤਵੰਤੇ ਸੱਜਣਾ ਦੀ ਹਾਜ਼ਰੀ ਵਿੱਚ ਸਮੂਹ ਸਟਾਫ ਵਲੋਂ ਕੀਤਾ ਗਿਆ। ਇਸ ਮੌਕੇ ਤੇ ਰਸ਼ਪਾਲ ਸਿੰਘ ਸਟੇਟ ਕਾਰਜਕਾਰੀ ਪ੍ਰਧਾਨ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ, ਅਵਤਾਰ ਸਿੰਘ ਹੈੱਡ ਟੀਚਰ, ਇੰਦਰਜੀਤ ਸਿੰਘ, ਮਨਪ੍ਰੀਤ ਕੌਰ, ਨੀਲਮ ਕੁਮਾਰੀ, ਪਰਮਵੀਰ ਕੌਰ, ਚੇਅਰਮੈਨ ਸਕੂਲ ਕਮੇਟੀ ਬੋਹੜ ਸਿੰਘ, ਸਰਪੰਚ ਗੁਰਮੇਜ ਸਿੰਘ ਅਤੇ ਸਮੂਹ ਮੈਂਬਰ ਪੰਚਾਇਤ , ਅਧਿਆਪਕ ਧਰਮਵੀਰ , ਸੁਖਚੈਨ ਕੌਰ (ਕੁੱਕ), ਹਰਬੰਸ ਕੌਰ (ਕੁੱਕ) ਕਸ਼ਮੀਰ ਕੌਰ ( ਕੁੱਕ) ਵੀ ਹਾਜਿਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਤੇਰਾ ਕਿਸੇ ਵੇਲੇ ਲੱਥਦਾ ਨੀ ਪਾਰਾ”……
Next articleਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ’ਚ 20 ਕਰੋੜ ਦਾ ਘਪਲਾ, ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼