HOME ਅਧਿਆਪਕ ਬਦਲੀਆਂ ਲਈ ਤਰਸੇ, ਵਿਭਾਗ ਕੁੰਭਕਰਨੀ ਨੀਂਦ ਸੁੱਤਾ – ਜੀ.ਟੀ.ਯੂ.ਪੰਜਾਬ

ਅਧਿਆਪਕ ਬਦਲੀਆਂ ਲਈ ਤਰਸੇ, ਵਿਭਾਗ ਕੁੰਭਕਰਨੀ ਨੀਂਦ ਸੁੱਤਾ – ਜੀ.ਟੀ.ਯੂ.ਪੰਜਾਬ

*ਨਵੀਂ ਭਰਤੀ ਅਤੇ ਪਦ ਉਨਤੀ ਵਾਲੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ- ਚਾਹਲ, ਸਸਕੌਰ*

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ,ਜਨਰਲ ਸਕੱਤਰ ਗੁਰਬਿੰਦਰ ਸਸਕੌਰ, ਵਿੱਤ ਸਕੱਤਰ ਅਮਨਦੀਪ ਸ਼ਰਮਾਂ, ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਸਿੱਖਿਆ ਵਿਭਾਗ ਦੀਆਂ ਬਦਲੀਆਂ ਪਿੱਛੇ ਹੋ ਰਹੀ ਦੇਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ । ਜਿੱਥੇ ਸਿੱਖਿਆ ਵਿਭਾਗ ਦੀ ਬਦਲੀ ਨੀਤੀ ਦੇ ਪੱਤਰ ਦਾ ਪੈਰਾ 4 ਸਮਾਂ ਸਾਰਣੀ ਦਾ ਕਾਲਮ ‘ੲ’ ਇਹ ਦਰਸਾਉਂਦਾ ਹੈ ਕੇ ਨਵੇਂ ਸਕੂਲ ਖੋਲ੍ਹਣ, ਸਕੂਲਾਂ/ਸੈਕਸ਼ਨਾਂ ਨੂੰ ਅਪਗ੍ਰੇਡ ਕਰਨ, ਨਵੇਂ ਵਿਸ਼ੇ/ਸਟ੍ਰੀਮਾਂ ਨੂੰ ਜੋੜਨ ਅਤੇ ਅਧਿਆਪਨ ਅਸਾਮੀਆਂ ਦੀ ਮੁੜ ਵੰਡ/ਤਰਕਸ਼ੀਲਤਾ ਬਾਰੇ ਫੈਸਲਾ ਹਰ ਸਾਲ 1 ਦਸੰਬਰ ਤੋਂ 31 ਦਸੰਬਰ ਤੱਕ ਕੀਤਾ ਜਾਵੇਗਾ। ਬਾਅਦ ਅਸਲ ਅਸਾਮੀਆਂ” ਦੀ ਨੋਟੀਫਿਕੇਸ਼ਨ ਹਰ ਸਾਲ 1 ਜਨਵਰੀ ਤੋਂ 15 ਜਨਵਰੀ ਤੱਕ ਕੀਤੀ ਜਾਵੇਗੀ। ਯੋਗ ਅਧਿਆਪਕ ਹਰ ਸਾਲ 15 ਜਨਵਰੀ ਤੋਂ 15 ਫਰਵਰੀ ਤੱਕ ਆਪਣੀ ਪਸੰਦ ਦੇ ਸਕੂਲਾਂ ਨੂੰ ਆਨਲਾਇਨ ਚੋਣ ਜਮ੍ਹਾਂ ਕਰਾਉਣਗੇ। ਤਬਾਦਲੇ ਦੇ ਹੁਕਮ ਹਰ ਸਾਲ ਮਾਰਚ ਦੇ ਦੂਜੇ ਹਫ਼ਤੇ ਜਾਰੀ ਕੀਤੇ ਜਾਣਗੇ ਅਤੇ ਜੁਆਇਨਿੰਗ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਹੋਵੇਗੀ।  ਪਰ ਸੂਬਾ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਕਿਉਂਕਿ ਜੇਕਰ ਅਧਿਆਪਕ ਬਦਲੀ ਦੀ ਗੱਲ ਕਰੀਏ ਤਾਂ ਅਧਿਆਪਨ ਵਿਸ਼ਾ ਬੱਚਿਆਂ ਤੇ ਅਧਿਆਪਕਾਂ ਦੇ ਮਨੋਭਾਵਾਂ ਦਾ ਵਿਸ਼ਾ ਹੈ ਜੇਕਰ ਵਿੱਦਿਅਕ ਸੈਸਨ ਸ਼ੁਰੂ ਹੋਣ ਦੇ ਸਾਰ ਬੱਚਿਆਂ ਨੂੰ ਮਿਲ ਜਾਵੇ ਤਾਂ ਉਹ ਵਿਦਿਆਰਥੀਆਂ ਨਾਲ ਇੱਕਮਿੱਕ ਹੋ ਜਾਂਦਾ ਹੈ ਇੱਕ ਦੂਜੇ ਦੇ ਪੜ੍ਹਨ ਪੜਾਉਣ ਦੇ ਵਿਵਹਾਰ ਤੋ ਜਾਣੂ ਹੋ ਜਾਂਦਾ ਹੈ ਜਿਸ ਦਾ ਬੱਚੇ ਦੀ ਪੜ੍ਹਾਈ ਤੇ ਬਹੁਤ ਅਸਰ ਪੈਂਦਾ ਹੈ ਹੁਣ ਜੇਕਰ ਵਿਦਿਆਰਥੀ ਅੱਧਾ ਸਾਲ ਕਿਸੇ ਹੋਰ ਅਧਿਆਪਕ ਕੋਲੋਂ ਪੜ੍ਹਦਾ ਹੈ ਤੇ ਅੱਧਾ ਸਾਲ ਕਿਸੇ ਹੋਰ ਅਧਿਆਪਕ ਕੋਲੋਂ ਹੈ ਤਾਂ ਉਸਦਾ ਡੂੰਘਾ ਅਸਰ ਵਿਦਿਆਰਥੀ ਦੇ ਮਨੋਭਾਵਨਾਵਾਂ ਤੇ ਪੜ੍ਹਾਈ ਤੇ ਪੈਂਦਾ ਹੈ ਤੇ ਜਿਸ ਨਾਲ ਅਧਿਆਪਕ ਤੇ ਵਿਦਿਆਰਥੀ ਦੇ ਰਿਜ਼ਲਟ ਤੇ ਵੀ ਮਾੜਾ ਅਸਰ ਪੈਂਦਾ ਹੈ । ਜੇਕਰ ਪੋਰਟਲ ਤਰੁੰਤ ਖੋਲੇ ਨਹੀਂ ਤਾਂ ਇੰਨਾਂ ਬਦਲੀਆਂ ਦਾ ਅਸਰ ਅਗਲੇ ਸਾਲ ਤੇ ਵੀ ਪਵੇਗਾ। ਇਸ ਤਰ੍ਹਾਂ ਬਦਲੀ ਨੀਤੀ ਤੇ ਬਦਲੀ ਪ੍ਰਕਿਰਿਆ ਕਮਜ਼ੋਰ ਹੋਵੇਗੀ।ਸੋ ਗੌਰਮਿੰਟ ਟੀਚਰਜ਼ ਯੂਨੀਅਨ ਮੰਗ ਕਰਦੀ ਹੈ ਬਦਲੀ ਪੋਰਟਲ ਜਲਦ ਖੋਲ੍ਹ ਬਦਲੀਆਂ ਕੀਤੀਆ ਜਾਣ ਤਾਂ ਜੋ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪੜ੍ਹਨ ਪੜਾਉਣ ਚ ਸੌਖ ਹੋ ਸਕੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾ. ਬੀ. ਆਰ ਅੰਬਡਕਰ ਲਾਇਬ੍ਰੇਰੀ ਪੁਆਰੀ ਨੂੰ ਦਾਨੀ ਸੱਜਣਾਂ ਨੇ ਦਾਨ ਕੀਤਾ ਪਿ੍ੰਟਰ, ਅਲਮਾਰੀ, ਪੱਖੇ ਤੇ ਕਿਤਾਬਾਂ
Next articleਅੱਜ ਪਿੱਠਵਰਤੀ ਗਾਇਕ ਰਫ਼ੀ ਸਾਹਿਬ ਦੀ ਬਰਸੀ ਮੌਕੇ ਵਿਸ਼ੇਸ਼