HOME ਡਾ. ਬੀ. ਆਰ ਅੰਬਡਕਰ ਲਾਇਬ੍ਰੇਰੀ ਪੁਆਰੀ ਨੂੰ ਦਾਨੀ ਸੱਜਣਾਂ ਨੇ ਦਾਨ...

ਡਾ. ਬੀ. ਆਰ ਅੰਬਡਕਰ ਲਾਇਬ੍ਰੇਰੀ ਪੁਆਰੀ ਨੂੰ ਦਾਨੀ ਸੱਜਣਾਂ ਨੇ ਦਾਨ ਕੀਤਾ ਪਿ੍ੰਟਰ, ਅਲਮਾਰੀ, ਪੱਖੇ ਤੇ ਕਿਤਾਬਾਂ

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਪੁਆਰੀ ਵਿਖੇ ਸਥਿਤ ਨਵੀਂ ਲਾਇਬ੍ਰੇਰੀ ਦੀ ਬਿਲਡਿੰਗ ਲਈ ਦਾਨੀ ਸੱਜਣਾਂ ਵਲੋਂ ਕੰਪਿਊਟਰ ਪਿ੍ੰਟਰ, ਅਲਮਾਰੀ, ਪੱਖੇ ਤੇ ਕਿਤਾਬਾਂ ਦਾਨ ਕੀਤੀਆਂ ਗਈਆਂ | ਇਸ ਮੌਕੇ ਹੰਸ ਰਾਜ ਸ਼ੀਹਮਾਰ (ਯੂ. ਐੱਸ. ਏ) ਵਲੋਂ ਇੱਕ ਕੰਪਿਊਟਰ ਪਿ੍ੰਟਰ, ਅਮਰ ਨਾਥ ਜੀ ਵਲੋਂ ਇੱਕ ਅਲਮਾਰੀ, ਮਾਸਟਰ ਸੁਰਿੰਦਰ ਕੁਮਾਰ ਪੁਆਰੀ ਵਲੋਂ 5 ਪੱਖੇ, ਐਡਵੋਕੇਟ ਸੰਜੀਵ ਭੌਰਾ ਵਲੋਂ 100 ਕਿਤਾਬਾਂ, ਗੁਰਪਾ ਸਿੰਘ ਵਲੋਂ 100 ਕਿਤਾਬਾਂ ਤੇ ਵਿਜੈ ਪੁਆਰੀ ਵਲੋਂ 20 ਕਿਤਾਬਾਂ ਭੇਂਟ ਕੀਤੀਆਂ ਗਈਆਂ | ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਤੇ ਮੋਹਤਬਰਾਂ ਵਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਮਾਸਟਰ ਰਾਮ ਕ੍ਰਿਸ਼ਨ, ਮੀਨਾ ਸਰਪੰਚ, ਦੇਵ ਰਾਜ, ਚਮਨ ਲਾਲ, ਗੁਰਪਾਲ ਸਿੰਘ ਬੀ. ਪੀ. ਈ. ਓ, ਪਿ੍ਥਵੀ ਚੰਦ ਪੰਚ, ਅਮਰਜੀਤ ਪੰਚ, ਵਿਜੈ ਪੁਆਰੀ, ਦਰਸ਼ਨ ਰਾਣੀ, ਰਾਮ ਸਰੂਪ ਤੇ ਜਸਵਿੰਦਰ ਕੌਰ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੰਦੇ ਤੋਂ ਇਨਸਾਨ ਬਣਾਂਗੇ 01ਅਗਸਤ ਨੂੰ
Next articleਅਧਿਆਪਕ ਬਦਲੀਆਂ ਲਈ ਤਰਸੇ, ਵਿਭਾਗ ਕੁੰਭਕਰਨੀ ਨੀਂਦ ਸੁੱਤਾ – ਜੀ.ਟੀ.ਯੂ.ਪੰਜਾਬ