(ਸਮਾਜ ਵੀਕਲੀ)
ਕੱਚੀ ਪੈਨਸਿਲ, ਪੱਕੇ ਅੱਖਰ ਸੋਹਣੀ ਜਿਹੀ ਤਦਬੀਰ ਲਿਖਣ।
ਨਾਜੁਕ,ਸੋਹਲ ਮਸੂਮ ਜਿੰਦਾ ਦੀ, ਉੱਚੀ ਜਿਹੀ ਤਕਦੀਰ ਲਿਖਣ ।
ਨਿੱਕਾ ਪੌਦਾ, ਬਾਲ ਨਿਆਣਾ ਇੱਕੋ ਜਿਹਾ ਧਿਆਨ ਮੰਗੇ,
ਡਿੱਗਦੇ, ਢਹਿੰਦੇ ਨੂੰ ਫੜ ਥੰਮਣ, ਮਜ਼ਬੂਤ ਜਿਹੀ ਤਾਮੀਰ ਲਿਖਣ।
ਅੰਦਰ ਬਾਲਣ ਗਿਆਨ ਦੇ ਦੀਵੇ,ਰੂਹ ਵਿੱਚ ੍ਰਜੋਤ ਜਗਾ ਦਿੰਦੇ,
ਔਖੇ ਪੈਂਡੇ, ਲੰਮੀਆਂ ਵਾਟਾਂ,ਨਾਲ ਚੱਲਦੇ ਰਾਹਗੀਰ ਦਿਸਣ।
ਕਦੇ ਤਲਖ, ਕਦੇ ਨਾਲ ਹਲੀਮੀ,ਰੋਕਣ ਮੰਦੀਆਂ ਰਾਹਾਂ ਤੋ,
ਪਰਬਤਾਂ ਨਾਲ ਕਿੰਝ ਮੱਥਾ ਲਾਉਣਾ, ਤੋੜਨੀ ਕਿੰਝ ਜੰਜੀਰ ਲਿਖਣ।
ਵਾਂਗ ਇਬਾਦਤ ਵੰਡਣ ਚਾਨਣ,ਦੂਰ ਹਨੇਰੇ ਭੱਜ ਜਾਂਦੇ,
ਉੱਚੇ, ਸੁੱਚੇ ਜੋ ਅਧਿਆਪਕ, ਕੌਮਾਂ ਦੀ ਤਕਦੀਰ ਲਿਖਣ।
ਸਤਨਾਮ ਕੌਰ ਤੁਗਲਵਾਲਾ
ਅਧਿਆਪਕ ਦਿਵਸ ਦੀਆਂ ਸਮੂਹ ਅਧਿਆਪਕ ਵਰਗ ਨੂੰ ਢੇਰ ਮੁਬਾਰਕਾਂ