(ਸਮਾਜ ਵੀਕਲੀ)
ਪਿਆਉਣ ਵਾਲ਼ੇ ਦੇ ਦਿਲ ਵਿੱਚ ਜਦੋਂ ਮਿਠਾਸ ਹੋਵੇ।
ਚਾਹ ਦੀ ਕੀ ਮਜਾਲ, ਬਣੀ ਨਾ ਖਾਸ ਹੋਵੇ।
ਮਿੱਠਾ, ਪੱਤੀ, ਦੁੱਧ ਚੱਲ ਜਾਂਦਾ ਘੱਟ-ਵੱਧ ਵੀ,
ਫੜਾਉਣ ਵਾਲ਼ੇ ਵਿੱਚ ਬੱਸ ਪਿਆਰਾ ਅਹਿਸਾਸ ਹੋਵੇ।
ਖਿੜੇ ਮੱਥੇ ਕੋਈ ਆਖੇ “ਲਓ ਜੀ ਚਾਹ ਪੀਉ”,
ਅੱਧ-ਪੱਕੀ ਵੀ ਚਲੇ, ਜਿਉਂ ਫਸਟ ਕਲਾਸ ਹੋਵੇ।
ਸੜੇ-ਮਚੇ ਵਰਤਾਵੇ ਦੀ ਵਰਤਾਈ ਹੋਈ,
ਲੋਗਾਂ ਵਾਲ਼ੀ ਵੀ ਲੱਗਦੀ, ਜਿਉਂ ਸਲਫ਼ਾਸ ਹੋਵੇ।
ਪਿੰਡ ਘੜਾਮੇਂ ਵਾਲ਼ਿਆ ਨਿਰਭਰ ਕਰਦਾ ਏ,
ਕਿਸੇ ਕਾਰਨ ਨਾ ਵਰਤਾਵਾ, ਘੋਰ ਉਦਾਸ ਹੋਵੇ।
ਹੈ ਅਸਲ ਮਨੁੱਖਤਾ ਰੋਮੀਆਂ ਕਾਬੂ ਆਪ ਉੱਤੇ,
ਫਿਰ ਲੱਗੀ ਕੋਈ ਤਲਬ, ਭੁੱਖ ਜਾਂ ਪਿਆਸ ਹੋਵੇ।
ਰੋਮੀ ਘੜਾਮਾਂ।
9855281105 (ਵਟਸਪ ਨੰ.)