ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲ੍ਹੇਰਖਾਨਪੁਰ ਸਮਾਰਟ ਸਕੂਲ ਬਣਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਲਾਕ ਕਪੂਰਥਲਾ ਦੇ ਜਿੰਨ੍ਹਾਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਦਰਜਾ ਦਿੰਦੇ ਹੋਏ ਆਨਲਾਈਨ ਉਦਘਾਟਨ ਕੀਤਾ ਹੈ , ਉਹਨਾਂ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲ੍ਹੇਰਖਾਨਪੁਰ ਵੀ ਸ਼ਾਮਿਲ ਹੈ।

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਵਿਸ਼ੇਸ ਸਹਿਯੋਗ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲ੍ਹੇਰਖਾਨਪੁਰ ਦੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਆਧੁਨਿਕ ਰੂਪ ਦਿੱਤਾ ਗਿਆ। ਇਸ ਸਬੰਧੀ ਅੱਜ ਸਕੂਲ਼ ਵਿੱਚ ਵਿਸ਼ੇਸ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸ: ਅਮਰਜੀਤ ਸਿੰਘ ਸੈਦੋਵਾਲ ਦਿਹਾਤੀ ਪ੍ਰਧਾਨ, ਸਰਪੰਚ ਰਣਜੀਤ ਕੌਰ , ਪ੍ਰਿੰਸੀਪਲ ਰਵਿੰਦਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦਾ ਐਲ.ਈ.ਡੀ ਸਕਰੀਨ ਰਾਹੀ ਆਨਲਾਈਨ ਸੰਬੋਧਨ ਸੁਣਿਆ।

ਉਪਰੰਤ ਸ: ਅਮਰਜੀਤ ਸਿੰਘ ਸੈਦੋਵਾਲ ਦਿਹਾਤੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਜਿੱਥੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੰਧ ਹੈ ਉੱਥੇ ਹੀ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਸਕੂਲਾਂ ਦੇ ਵਿਕਾਸ ਲਈ ਗਰਾਂਟਾਂ ਦਾ ਪ੍ਰਬੰਧ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ।ਜਿਸ ਲਈ ਉਹ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਦੇ ਧੰਨਵਾਦੀ ਹਨ।ਇਸ ਮੌਕੇ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ।

ਇਸ ਮੌਕੇ ਸੁਖਦਿਆਲ ਸਿੰਘ ਝੰਡ, ਅਵਤਾਰ ਸਿੰਘ ਸੋਢੀ, ਸਰਪੰਚ ਦੀਪੂ ਦੰਦੂਪੁਰੀਆ, ਸਰਪੰਚ ਗੁਰਪ੍ਰੀਤ ਸਿੰਘ ਆਰੀਆਂਵਾਲ, ਭਜਨ ਸਿੰਘ ਏ.ਆਰ, ਜਸਵੀਰ ਸਿੰਘ, ਲਛਮਣ ਸਿੰਘ, ਲੈਕ ਮਨਜੀਤ ਕੌਰ, ਲੈਕ ਸੰਤੋਖ ਸਿੰਘ, ਅਰਵਿੰਦ ਕੌਰ ਝੰਡ, ਹਰਦੇਵ ਸਿੰਘ ਖਾਨੋਵਾਲ,  ਮੋਨਿਕਾ ਬੱਤਰਾ , ਅਨੁਸ਼ੀਲ, ਤਰਸੇਮ ਲਾਲ, ਰਾਜਬੀਰ ਕੌਰ ਚੰਦੀ, ਰਮਨ ਵਾਲੀਆ, ਮਨਜੀਤ ਕੌਰ, ਕੁਲਦੀਪ ਸਿੰਘ, ਮਨਜਿੰਦਰ ਕੌਰ, ਪਰਮਜੀਤ ਕੌਰ, ਨਿਸ਼ਾ ਸ਼ਰਮਾ, ਮਨੋਹਰ ਲਾਲ, ਪਰਮਿੰਦਰਜੀਤ ਕੌਰ, ਅਮਰਜੀਤ ਸਿੰਘ, ਕਮਲਦੀਪ ਕੌਰ, ਹਰਜਿੰਦਰ ਸਿੰਘ,ਸੁਮਨ ਤੇਜੀ, ਆਦਿ ਹਾਜਰ ਸਨ।

Previous articleਪਵਿੱਤਰ ਵੇਈਂ ਦੇ ਅਧੂਰੇ ਕੰਮਾਂ ਤੋਂ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੂੰ ਕਰਵਾਇਆ ਜਾਣੂ
Next articleTwitter removes Home Minister Amit Shah’s DP, reinstates