ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਤਕਸ਼ਿਲਾ ਮਹਾਂਬੁੱਧ ਵਿਹਾਰ ,ਕਾਦੀਆਂ ਵੱਲੋਂ ਚੌਥੀ ਫਰੀ ਧੰਮ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਧੰਮ ਯਾਤਰਾ ਨੂੰ ਭੰਤੇ ਪ੍ਰੀਗਿਆ ਬੋਧੀ ਅਤੇ ਭੰਤੇ ਮੁਦਤਾ ਬੋਧੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਧੰਮ ਯਾਤਰਾ ਚੰਡੀਗੜ੍ਹ ਮਿਊਜ਼ੀਅਮ, ਸੁਖਨਾ ਝੀਲ ਤੋਂ ਹੁੰਦੀ ਹੋਈ ਪ੍ਰਾਚੀਨ ਬੋਧੀ ਸੱਥਲ ਸੰਘੋਲ ਜਿਲਾ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੀ। ਜਿੱਥੇ ਸਭ ਨੇ ਧੰਮ ਯਾਤਰਾ ਦਾ ਆਨੰਦ ਮਾਣਿਆ ,ਉੱਥੇ ਬੁੱਧ ਧੰਮ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਬੋਧੀ ਇਤਿਹਾਸਿਕ ਸਥਾਨ ਸੰਘੋਲ ਤੋਂ ਬਾਅਦ ਧੰਮ ਯਾਤਰਾ ਤਕਸ਼ਿਲਾ ਬੁੱਧ ਬਿਹਾਰ ਵਿਖੇ ਸਮਾਪਤ ਹੋਈ। ਇਸ ਧੰਮ ਯਾਤਰਾ ਵਿੱਚ ਡਾ. ਹਰਦੀਪ ਸਿੱਧੂ ,ਡਾ. ਨੀਰਜ ਭੱਟੀ, ਇੰਦਰਜੀਤ ਅਤੇ ਰਾਮ ਦਾਸ ਗੁਰੂ ਵਿੱਤ ਸਕੱਤਰ ਪੰਜਾਬ ਬੁੱਧਿਸਟ ਸੁਸਾਇਟੀ (ਰਜਿ)ਪੰਜਾਬ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਧੰਮ ਯਾਤਰਾ ਵਿੱਚ 35 ਨਵੇਂ ਬੋਧੀ ਭਿਖਸ਼ੂ ,ਜੋ ਬੁੱਧ ਧੰਮ ਦੀ ਟ੍ਰੇਨਿੰਗ ਤਕਸ਼ਿਲਾ ਬੁੱਧ ਵਿਹਾਰ ਤੋਂ ਲੈ ਰਹੇ ਹਨ, ਸ਼ਾਮਿਲ ਸਨ। ਕੁੱਲ 55 ਉਪਾਸਕਾਂ ਨੇ ਇਸ ਵਿੱਚ ਸ਼ਿਰਕਤ ਕੀਤੀ। ਇਸ ਸਬੰਧੀ ਪੂਰੀ ਜਾਣਕਾਰੀ ਐਡਵੋਕੇਟ ਹਰਭਜਨ ਸਾਂਪਲਾ ਜੀ ਪ੍ਰਧਾਨ ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ) ਪੰਜਾਬ ਨੇ ਸਾਡੇ ਪ੍ਰਤੀਨਿਧ ਨੂੰ ਦਿੱਤੀ।
HOME ਤਕਸ਼ਿਲਾ ਮਹਾਂਬੁੱਧ ਵਿਹਾਰ ਵੱਲੋਂ ਚੌਥੀ ਫਰੀ ਧੰਮ ਯਾਤਰਾ ਅਯੋਜਿਤ ਕੀਤੀ ਗਈ