HOME ਬੋਧ ਗਯਾ ਮੁਕਤੀ ਅੰਦੋਲਨ ਧਰਨਾ ਅੱਠਵੇਂ ਦਿਨ ਵਿੱਚ ਦਾਖਲ

ਬੋਧ ਗਯਾ ਮੁਕਤੀ ਅੰਦੋਲਨ ਧਰਨਾ ਅੱਠਵੇਂ ਦਿਨ ਵਿੱਚ ਦਾਖਲ

2

ਜਲੰਧਰ,  (ਸਮਾਜ ਵੀਕਲੀ) (ਪਰਮਜੀਤ ਜੱਸਲ)-ਬੋਧ ਗਯਾ ਮੁਕਤੀ ਅੰਦੋਲਨ ਤਹਿਤ ਭੁੱਖ ਹੜਤਾਲ ਦੇ ਅੱਠਵੇਂ ਦਿਨ ਅੱਜ ਫਿਲਮੀ ਐਕਟਰ ਗਗਨ ਮਲਕ ਨੇ ਸ਼ਾਮਿਲ ਹੋ ਕੇ ਬੁੱਧਿਸਟਾਂ ਦਾ ਹੌਸਲਾ ਵਧਾਇਆ। ਯਾਦ ਰਹੇ ਕਿ ਗਗਨ ਮਲਕ ਇਕ ਇਹੋ ਜਿਹੀ ਸ਼ਖਸ਼ੀਅਤ ਹਨ ,ਜਿਨਾਂ ਤਥਾਗਤ ਬੁੱਧ ਦਾ ਰੋਲ ਫਿਲਮ ਵਿੱਚ ਬਾਖੂਬੀ ਨਿਭਾਇਆ।ਇਸ ਧਰਨੇ ਨੂੰ ਉਸ ਵੇਲੇ ਹੋਰ ਵੀ ਹੁੰਗਾਰਾ ਮਿਲਿਆ ਜਦੋਂ ਹਿਮਾਚਲ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿੱਚ ਬੋਧੀ ਭਿਖਸ਼ੂਆਂ ਨੇ ਇਸ ਵਿੱਚ ਸ਼ਿਰਕਤ ਕੀਤੀ। ਉਹਨਾਂ ਆਪਣਾ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਧਰਨੇ ਵਿੱਚ ਬੈਠੇ ਬੋਧੀ ਭਿਖਸ਼ੂ ਭੁੱਖ ਨਾਲ ਬੇਹੋਸ਼ ਹੋ ਰਹੇ ਹਨ, ਦੂਜੇ ਪਾਸੇ ਸਰਕਾਰ ਦਾ ਕੋਈ ਵੀ ਮੰਤਰੀ ਉਹਨਾਂ ਦੀ ਸਾਰ ਲੈਣ ਨਹੀਂ ਆਇਆ। ਸ੍ਰੀ ਆਕਾਸ਼ ਲਾਮਾ ਜਨਰਲ ਸਕੱਤਰ ਆਲ ਇੰਡੀਆ ਬੁੱਧਿਸਟ ਫੋਰਮ ਦੀ ਅਚਾਨਕ ਸਿਹਤ ਵਿਗੜ ਗਈ, ਜੋ ਧਰਨੇ ‘ਤੇ ਬੈਠੇ ਬੇਹੋਸ਼ ਹੋ ਗਏ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਾਣ ਬੁਝ ਕੇ ਇਸ ਧਰਨੇ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਕੋਈ ਵੀ ਡਾਕਟਰੀ ਸਹਾਇਤਾ ਨਹੀਂ ਦਿੱਤੀ ਜਾ ਰਹੀ। ਬੋਧੀ ਭਿਖਸ਼ੂਆਂ ਨੇ ਮੰਗ ਕੀਤੀ ਕਿ ਬੋਧ ਗਯਾ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਇਸ ਦਾ ਕੰਟਰੋਲ ਨਿਰੋਲ ਬੋਧੀਆਂ ਦੇ ਹਵਾਲੇ ਕੀਤਾ ਜਾਵੇ ਅਤੇ ਬੋਧ ਗਯਾ ਐਕਟ 1949 ਨੂੰ ਰੱਦ ਕੀਤਾ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਤਕਸ਼ਿਲਾ ਮਹਾਂਬੁੱਧ ਵਿਹਾਰ ਵੱਲੋਂ ਚੌਥੀ ਫਰੀ ਧੰਮ ਯਾਤਰਾ ਅਯੋਜਿਤ ਕੀਤੀ ਗਈ
Next articleਛਾਪੇਮਾਰੀ ਦੌਰਾਨ ਖੁਰਾਕ ਸਪਲਾਈ ਵਿਭਾਗ ਨੇ ਸਿਲੰਡਰ ਅਤੇ ਹੋਰ ਸਮਾਨ ਕਬਜੇ ‘ਚ ਲਿਆ