ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ) ਪੰਜਾਬ ਦੀ ਮੀਟਿੰਗ ਤਕਸ਼ਿਲਾ ਮਹਾਂਬੁੱਧ ਵਿਹਾਰ ਕਾਦੀਆਂ, ਲੁਧਿਆਣਾ ਵਿਖੇ ਐਡਵੋਕੇਟ ਹਰਭਜਨ ਸਾਂਪਲਾ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇਸੇ ਸਥਾਨ ‘ਤੇ “ਅਸ਼ੋਕਾ ਵਿਜੇੈ ਦਸਮੀ ” 02 ਅਕਤੂਬਰ 2025 ਨੂੰ ਸਵੇਰੇ 10 ਵਜੇ ਮਨਾਈ ਜਾਵੇਗੀ। ਯਾਦ ਰਹੇ 1956 ਈ: ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਬੁੱਧ ਧੰਮ ਦੀ ਦੀਕਸ਼ਾ ਗ੍ਰਹਿਣ ਕਰਕੇ ਨਾਗਪੁਰ ਤੋਂ ਬੁੱਧ ਧੰਮ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ। 12 ਅਕਤੂਬਰ 2025 ਨੂੰ “ਕਠਿਨ ਚੀਵਰਦਾਨ ‘ ਪਵਿੱਤਰ ਤਿਉਹਾਰ ਵੀ ਤਕਸ਼ਿਲਾ ਮਹਾਂਬੁੱਧ ਵਿਹਾਰ ਕਾਦੀਆਂ ‘ਚ ਮਨਾਇਆ ਜਾਵੇਗਾ । ਜਿਸ ਵਿੱਚ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਭਿਖਸ਼ੂ ਅਤੇ ਉਪਾਸਕ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਮਾਨਯੋਗ ਭੰਤੇ ਪ੍ਰੀਗਿਆ ਬੋਧੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਐਡਵੋਕੇਟ ਹਰਭਜਨ ਸਾਂਪਲਾ, ਮਨੋਜ ਕੁਮਾਰ ਐਸ. ਡੀ. ਓ., ਰਾਮ ਦਾਸ ਗੁਰੂ, ਗੁਰਮੀਤ ਸਿੰਘ, ਦੇਸ ਰਾਜ ਚੌਹਾਨ, ਅਵਤਾਰ ਸਿੰਘ ਮੈਨੇਜਰ ਤਕਸ਼ਿਲਾ ਸਾਹਿਤ ਕੇਂਦਰ, ਹੰਸ ਰਾਜ ਸਮਰਾ, ਸੁਰਿੰਦਰ ਸਿੰਘ, ਕੁਲਵਿੰਦਰ ਬੋਧ,ਪਰਗਣ ਬਿਲਗਾ ਅਤੇ ਬਿਰਾਜ ਚੌਹਾਨ ਆਦਿ ਸ਼ਾਮਿਲ ਸਨ। ਐਡਵੋਕੇਟ ਹਰਭਜਨ ਸਾਂਪਲਾ ਨੇ ਬੋਧੀ ਉਪਾਸਕਾਂ ਨੂੰ ਤਨ, ਮਨ ਅਤੇ ਧੰਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


