HOME ਤਕਸ਼ਿਲਾ ਮਹਾਂਬੁੱਧ ਵਿਹਾਰ ‘ਚ ਭੀਮਾ ਕੋਰੇਗਾਓ ਦਿਵਸ ਮਨਾਇਆ ਗਿਆ

ਤਕਸ਼ਿਲਾ ਮਹਾਂਬੁੱਧ ਵਿਹਾਰ ‘ਚ ਭੀਮਾ ਕੋਰੇਗਾਓ ਦਿਵਸ ਮਨਾਇਆ ਗਿਆ

1

 ਜਲੰਧਰ  (ਸਮਾਜ ਵੀਕਲੀ)  (ਪਰਮਜੀਤ ਜੱਸਲ)-ਅੱਜ ਤਕਸ਼ਿਲਾ ਮਹਾਂਬੁੱਧ ਵਿਹਾਰ, ਕਾਦੀਆਂ ਵਿਖੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ (ਰਜਿ) ਪੰਜਾਬ ਦੀ ਪ੍ਰਧਾਨਗੀ ਹੇਠ ਭੀਮਾ ਕੋਰੇਗਾਓ ਸੌਰਿਆ ਦਿਵਸ ਸਤਿਕਾਰ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ ਨੇ ਭੀਮਾ ਕੋਰੇਗਾਓ ਦੇ ਸੂਰਵੀਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ 500 ਸੂਰਬੀਰ ਬਹਾਦਰ ਸੈਨਿਕਾਂ ਨੇ ਬਾਜੀਰਾਓ ਪੇਸ਼ਵਾ ਦੇ 28000 ਸੈਨਿਕਾਂ ਨਾਲ ਜੰਗ ਲੜ ਕੇ ਮਾਰ ਮੁਕਾਇਆ ਅਤੇ ਜਿੱਤ ਪ੍ਰਾਪਤ ਕੀਤੀ। ਇਸ ਇਤਿਹਾਸਿਕ ਸਥਾਨ ‘ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਹਾਦਰ ਸੈਨਿਕਾਂ ਨੂੰ ਇਕ ਜਨਵਰੀ ਵਾਲੇ ਦਿਨ ਸ਼ਰਧਾਂਜਲੀ ਭੇਂਟ ਕਰਨ ਆਇਆ ਕਰਦੇ ਸਨ। ਸਾਨੂੰ ਬਾਬਾ ਸਾਹਿਬ ਜੀ ਦੇ ਕਾਰਵਾਂ ਨੂੰ ਅੱਗੇ ਵਧਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਐਡਵੋਕੇਟ ਸਾਂਪਲਾ ਜੀ ਨੇ ਸਭ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ‘ਤੇ ਸਤੀਸ਼ ਕੁਮਾਰ ਲਾਲ ,ਨਵਾਂ ਸ਼ਹਿਰ ਵਾਈਸ ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ (ਰਜਿ) ਪੰਜਾਬ, ਸੁਰਿੰਦਰ ਸਿੰਘ ਬਾਮਸੇਫ, ਕੈਲਾਸ਼ ਕੁਮਾਰ ਨੇ ਵੀ ਭੀਮਾ ਕੋਰੇਗਾਓ ਸੌਰਿਆ ਦਿਵਸ ‘ਤੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਉਪਾਸਕਾਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ। ਇਸ ਮੌਕੇ ‘ਤੇ ਤਕਸ਼ਿਲਾ ਮਹਾਂਬੁੱਧ ਵਿਹਾਰ ‘ਚ ਇਕੱਠੇ ਹੋਏ ਉਪਾਸਕਾਂ ਅਤੇ ਉਪਾਸਕਾਵਾਂ ਨੇ ਭਿਖਸ਼ੂ ਸੰਘ ਅਤੇ ਭੰਤੇ ਪ੍ਰਗਿਆ ਬੋਧੀ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੋਬਾਈਲ ਫੋਨ ਅਤੇ ਸਰਟੀਫਿਕੇਟ ਗੁੰਮ
Next articleਸਰਕਾਰੀ ਸਕੂਲ ਦੇ ਕਾਰਜ ਨੂੰ ਨੰਬਰਦਾਰ ਚਾੜ੍ਹਨਗੇ ਨੇਪੜੇ, ਵਿਧਾਇਕ ਹੈ ਬੇਬੱਸ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ