HOME “ਤਾਰਕ ਮਹਿਤਾ ਕਾ ਉਲਟਾ ਚਸ਼ਮਾ” (ਹਾਸੇ ਨਾਲ ਸਮਾਜਿਕ ਸੰਦੇਸ਼)

“ਤਾਰਕ ਮਹਿਤਾ ਕਾ ਉਲਟਾ ਚਸ਼ਮਾ” (ਹਾਸੇ ਨਾਲ ਸਮਾਜਿਕ ਸੰਦੇਸ਼)

ਪਵਨ ਕੁਮਾਰ ਅੱਤਰੀ

 (ਸਮਾਜ ਵੀਕਲੀ)  ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਸੋਸ਼ਲ ਮੀਡੀਆ ਮਨੋਰੰਜਨ ਦਾ ਸਭ ਤੋਂ ਵੱਧ ਚਰਚਿਤ ਸਾਧਨ ਬਣ ਗਿਆ ਹੈ, ਉੱਥੇ ਹੀ ਟੈਲੀਵਿਜ਼ਨ ਅਜੇ ਵੀ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਮਹੱਤਵਪੂਰਣ ਹਿੱਸਾ ਹੈ। ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਸਿਰਫ਼ ਦੋ-ਤਿੰਨ ਚੈਨਲਾਂ ‘ਤੇ ਸੀਮਿਤ ਪ੍ਰੋਗਰਾਮ ਦਿਖਾਏ ਜਾਂਦੇ ਸਨ। ਆਧੁਨਿਕ ਯੁੱਗ ਵਿੱਚ ਹਰ ਰੋਜ਼ ਨਵੇਂ ਚੈਨਲ ਅਤੇ ਵਿਭਿੰਨ ਪ੍ਰੋਗਰਾਮ ਦਰਸ਼ਕਾਂ ਦੇ ਰੁਝਾਨ ਲਈ ਲਾਂਚ ਕੀਤੇ ਜਾਂਦੇ ਹਨ।

ਟੈਲੀਵਿਜ਼ਨ ‘ਤੇ ਪ੍ਰਸਾਰਿਤ ਕਈ ਧਾਰਾਵਾਹਿਕਾਂ ਵਿੱਚੋਂ ਕੁਝ ਹੀ ਐਸੇ ਹੁੰਦੇ ਹਨ ਜੋ ਹਰ ਉਮਰ ਦੇ ਦਰਸ਼ਕਾਂ ਨੂੰ ਆਪਣੀ ਵੱਲ ਖਿੱਚਦੇ ਹਨ। ਉਨ੍ਹਾਂ ਵਿੱਚੋਂ ਮੇਰਾ ਸਭ ਤੋਂ ਪਸੰਦੀਦਾ ਸੀਰੀਅਲ ਹੈ “ਤਾਰਕ ਮਹਿਤਾ ਕਾ ਉਲਟਾ ਚਸ਼ਮਾ”। ਇਸ ਧਾਰਾਵਾਹਿਕ ਨੇ ਆਪਣੇ ਹਾਸਰਸ ਭਰੇ ਰੂਪ ਅਤੇ ਸਮਾਜਿਕ-ਸੰਦਰਭ ਵਾਲੀਆਂ ਕਹਾਣੀਆਂ ਕਰਕੇ ਲਗਾਤਾਰ ਸੋਲਾਂ ਸਾਲਾਂ ਤੋਂ ਟੈਲੀਵਿਜ਼ਨ ‘ਤੇ ਆਪਣੀ ਚੰਗੀ ਸਥਿਤੀ ਬਣਾਈ ਰੱਖੀ ਹੈ।
ਇਸ ਸੀਰੀਅਲ ਦੀ ਵਿਸ਼ੇਸ਼ ਪ੍ਰਸਿੱਧੀ ਦਾ ਮੁੱਖ ਕਾਰਨ ਇਸਦਾ ਹਾਸ-ਪਰਿਹਾਸ ਅਤੇ ਰੋਮਾਂਚਕਤਾ ਹੈ। ਗੋਕੁਲਧਾਮ ਸੋਸਾਇਟੀ ਦੇ ਵਸਨੀਕਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਰੂਪਕਾਂ ਰਾਹੀਂ ਇਹ ਦਰਸ਼ਕਾਂ ਨੂੰ ਨਾ ਸਿਰਫ਼ ਪ੍ਰਸੰਨਤਾ ਪ੍ਰਦਾਨ ਕਰਦਾ ਹੈ, ਬਲਕਿ ਉਹਨਾਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਵੀ ਜੋੜਦਾ ਹੈ। ਕਿਰਦਾਰਾਂ ਦੀ ਪ੍ਰਮਾਣਿਕ ਅਦਾਕਾਰੀ ਦਰਸ਼ਕਾਂ ਦੇ ਮਨ ‘ਤੇ ਡੂੰਘਾ ਅਸਰ ਛੱਡਦੀ ਹੈ।
ਇਸ ਧਾਰਾਵਾਹਿਕ ਦੀ ਸਭ ਤੋਂ ਮਹੱਤਵਪੂਰਣ ਖਾਸੀਅਤ ਇਹ ਹੈ ਕਿ ਇਹ ਪੂਰੇ ਪਰਿਵਾਰ ਲਈ ਯੋਗ ਮਨੋਰੰਜਨ ਪ੍ਰਦਾਨ ਕਰਦਾ ਹੈ। ਇਸ ਵਿੱਚ ਕੋਈ ਅਸ਼ਲੀਲਤਾ ਜਾਂ ਅਣਉਚਿਤ ਸਮੱਗਰੀ ਨਹੀਂ ਦਿਖਾਈ ਜਾਂਦੀ, ਜਿਸ ਕਾਰਨ ਛੋਟੇ-ਵੱਡੇ ਸਾਰੇ ਮੈਂਬਰ ਇਕੱਠੇ ਬੈਠ ਕੇ ਆਨੰਦ ਮਾਣ ਸਕਦੇ ਹਨ।
ਸਾਰ ਦੇ ਰੂਪ ਵਿੱਚ ਕਿਹਾ ਜਾਵੇ ਤਾਂ “ਤਾਰਕ ਮਹਿਤਾ ਕਾ ਉਲਟਾ ਚਸ਼ਮਾ” ਕੇਵਲ ਇੱਕ ਮਨੋਰੰਜਨਕ ਧਾਰਾਵਾਹਿਕ ਹੀ ਨਹੀਂ, ਬਲਕਿ ਸਮਾਜਿਕ ਮੁੱਲਾਂ ਨੂੰ ਪ੍ਰਸਤੁਤ ਕਰਨ ਵਾਲਾ ਸੰਸਕਾਰੀ ਪ੍ਰੋਗਰਾਮ ਹੈ। ਇਹ ਹਾਸੇ ਅਤੇ ਖੁਸ਼ੀ ਰਾਹੀਂ ਦਰਸ਼ਕਾਂ ਦੇ ਮਨ ਨੂੰ ਹਲਕਾ ਕਰਦਾ ਹੈ ਅਤੇ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਣ ਪੰਨਾ ਲਿਖਦਾ ਹੈ। ਉਮੀਦ ਹੈ ਕਿ ਇਹ ਧਾਰਾਵਾਹਿਕ ਆਉਣ ਵਾਲੇ ਸਮੇਂ ਵਿੱਚ ਵੀ ਦਰਸ਼ਕਾਂ ਨੂੰ ਹੱਸਾਉਂਦਾ ਤੇ ਵਿਹਲਾਉਂਦਾ ਰਹੇਗਾ।
ਪਵਨ ਕੁਮਾਰ ਅੱਤਰੀ
ਅਧਿਆਪਕ (ਕਪੂਰਥਲਾ)
Previous articleਕੌਫ਼ੀ ਵਿਦ ਸੁੱਖੀ ਬਰਾੜ।
Next articleWhy India Got Thrashed by South Africa