ਤਨਿਸ਼ਕ ਨੇ ਪੰਜਾਬ ਦੇ ਲੁਧਿਆਣਾ ਵਿੱਚ ਸ਼ਾਨਦਾਰ ਸਟੋਰ ਨੂੰ ਫਿਰ ਤੋਂ ਲਾਂਚ ਕੀਤਾ

ਲੁਧਿਆਣਾ, (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਭਾਰਤ ਦਾ ਸਭ ਤੋਂ ਵੱਡਾ ਜਵੈਲਰੀ ਰਿਟੇਲ ਬ੍ਰਾਂਡ ਅਤੇ ਟਾਟਾ ਸਮੂਹ ਦਾ ਹਿੱਕ ਹਿੱਸਾ ਤਨਿਸ਼ਕ ਨੇ ਪੰਜਾਬ ਦੇ ਲੁਧਿਆਣਾ ਵਿੱਚ ਆਪਣੇ ਸ਼ਾਨਦਾਰ ਸਟੋਰ ਨੂੰ ਫਿਰ ਤੋਂ ਲਾਂਚ ਕਰਕੇ ਰੀਟੇਲ ਵਿਸਥਾਰ ਵਿੱਚ ਅਤੇ ਇੱਕ ਅਗਲਾ ਕਦਮ ਵਧਾਇਆ ਹੈ। ਤਨਿਸ਼ਕ ਨੇ ਨੈਸ਼ਨਲ ਮੈਨੇਜਰ ਸ਼੍ਰੀ ਸੁਨੀਲ ਰਾਜ ਅਤੇ ਨਾਰਥ 3 ਦੇ ਰੀਜ਼ਨਲ ਬਿਜ਼ਨਸ ਮੈਨੇਜਰ ਸ਼੍ਰੀ ਆਸ਼ੀਸ਼ ਤਿਵਾਰੀ ਨੇ ਫ੍ਰੈਂਚਾਇਜ਼ੀ ਸਹਿਯੋਗੀ ਸ਼੍ਰੀ ਕਮਲਦੀਪ ਸਿੰਘ ਕਟਾਰੀ ਨੇ ਦੁਪਹਿਰ 12 ਵਜੇ ਸਟੋਰ ਦਾ ਉਦਘਾਟਨ ਕੀਤਾ। ਇਸ ਰਿਲਾਂਚ ਦੀ ਖੁਸ਼ੀ ਆਪਣੇ ਗਾਹਕਾਂ ਦੇ ਨਾਲ ਵੰਡਣ ਲਈ ਤਨਿਸ਼ਕ ਨੇ ਆਕਰਸ਼ਕ ਆਫਰ ਦਾ ਐਲਾਨ ਕੀਤਾ ਹੈ ਜਿਸ ਵਿੱਚ ਹਰ ਖਰੀਦਦਾਰੀ ’ਤੇ ਸੋਨੇ ਦਾ ਸਿੱਕਾ ਮੁਫਤ ਤੋਹਫ਼ੇ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ। 4 ਅਕਤੂਬਰ ਤੋਂ 6 ਅਕਤੂਬਰ 2024 ਤੱਕ ਇਸ ਆਫਰ ਦਾ ਲਾਭ ਉਠਾਇਆ ਜਾ ਸਕਦਾ ਹੈ। ਲੁਧਿਆਣਾ ਵਿੱਚ ਤਨਿਸ਼ਕ ਸਟੋਰ ਦਾ ਪਤਾ- #577 ਲਿੰਕ ਰੋਡ, ਨੈਕਸਾ ਸ਼ੋਰੂਮ ਦੇ ਕੋਲ, ਮਾਡਲ ਟਾਊਨ, ਲੁਧਿਆਣਾ ਪੰਜਾਬ ਪਿੰਨਕੋਡ-141002
  5400 ਸਕਵਾਇਰ ਫੁੱਟ ਦੇ ਇਸ ਵਿਸ਼ਾਲ ਸਟੋਰ ਵਿੱਚ ਇੱਕ ਤੋਂ ਵਧ ਕੇ ਇੱਕ ਤਨਿਸ਼ਕ ਗਹਿਣਿਆਂ ਦੀ ਵਿਸ਼ਾਲ ਲੜੀ ਉਪਲਬਧ ਕਰਵਾਈ ਗਈ ਹੈ। ਸੋਨੇ ਹੀਰੇ ਕੁੰਦਨ ਅਤੇ ਪੋਲਕੀ ਤੋਂ ਬਣੇ ਕਈ ਵੱਖ-ਵੱਖ ਪ੍ਰਕਾਰ ਦੇ ਗਹਿਣੇ ਇੱਥੇ ਖਰੀਦੇ ਜਾ ਸਕਦੇ ਹਨ। ਸੋਨੇ ਦੇ ਗਹਿਣਿਆਂ ਦਾ ਤਨਿਸ਼ਕ ਦਾ ਐਕਸਕਲੁਸਿਵ ਫੈਸਟਿਵ ਕੁਲੈਕਸ਼ਨ ‘ਧਰੋਹਰ’ ਪ੍ਰਾਚੀਨ ਸਮੇਂ ਦੀਆਂ ਕਲਾਕਿ੍ਰਤੀਆਂ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ। ਮਹਾਰਾਜਿਆਂ ਦੇ ਦਰਬਾਰ ਮਹਿਲਾਂ ਅਤੇ ਕਹਾਣੀਆਂ ਤੋਂ ਆਈ ਵਿਰਾਸਤ ਤੋਂ ਪ੍ਰੇਰਿਤ ਗਹਿਣਿਆਂ ਦਾ ਕੁਲੈਕਸ਼ਨ ‘ਨਵਰਾਨੀ’ ਇੱਥੇ ਹੈ।
ਆਧੁਨਿਕ ਦੁਲਹਨਾਂ ਦੇ ਲਈ ਰੰਗੀਨ ਸਟੋਨਸ ਪਿਰੋਈ ਤੋਂ ਰਾਵਾ ਫਿਲਗਰੀ ਚਾਂਡਕ ਅਤੇ ਈਨੇਮਲ ਵਰਗੇ ਨਾਜੁਕ ਕਾਰੀਗਰੀ ਟੈਕਨਿਕਸ ਨਾਲ ਡਿਜ਼ਾਈਨ ਕੀਤੇ ਗਏ ਗਹਿਣਿਆਂ ਦਾ ‘ਰਿਵਾਹ ਐਕਸ ਤਰੂਣ ਤਾਹਿਲਿਆਨੀ’ ਕੁਲੈਕਸ਼ਨ ਕੁਦਰਤ ਦੀ ਸੁੰਦਰਤਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ‘ਐਨਚਾਂਟੇਡ ਟ੍ਰੈਲਸ’ ਕੁਲੈਕਸ਼ਨ ਇੱਥੇ ਖਰੀਦਿਆ ਜਾ ਸਕਦਾ ਹੈ। ਇਸ ਸਟੋਰ ਵਿੱਚ ‘ਸੇਲੈਸਟੇ ਐਕਸ ਸਚਿਨ ਤੇਂਡੁਲਕਰ’ ਸਾਲੀਟੇਅਰ ਕੁਲੈਕਸ਼ਨ ਹੈ ਜਿਸ ਵਿੱਚ ਔਰਤ ਅਤੇ ਆਦਮੀ ਦੋਵਾਂ ਲਈ ਰਿੰਗਸ ਏਅਰਰਿੰਗਸ ਅਤੇ ਬ੍ਰੈਸਲੇਟਸ ਦੇ ਬਹੁਤ ਹੀ ਵਧੀਆ ਡਿਜ਼ਾਈਨ ਸ਼ਾਮਲ ਹਨ ਨਾਲ ਹੀ ਦੁਰਲੱਭ ਅਤੇ ਕੀਮਤੀ ਹੀਰਿਆਂ ਅਤੇ ਰੰਗੀਨ ਜੇਮਸਟੋਨਸ ਦਾ ਸ਼ਾਨਦਾਰ ਕੁਲੈਕਸ਼ਨ ਇਸ ਵਿੱਚ ਹੈ। ਰਾਜਸਥਾਨ ਦੇ ਮਹਿਲਾਂ ਅਤੇ ਨਗਰਾਂ ਦੀ ਆਰਕੀਟੈਕਚਰ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ‘ਟੇਲਸ ਆਫ ਮਿਸਿਟਕ’ ਕੁਲੈਕਸ਼ਨ ਇੱਥੇ ਹੈ। ਤਨਿਸ਼ਕ ਦਾ ਵੇਡਿੰਗ ਜਵੈਲਰੀ ਸਭ ਬ੍ਰਾਂਡ ਰਿਵਾਹ ਬਾਏ ਤਨਿਸ਼ਕ ਦੇ ਸ਼ਾਨਦਾਰ ਗਹਿਣੇ ਇੱਥੇ ਖਰੀਦੇ ਜਾ ਸਕਦੇ ਹਨ। ਭਾਰਤ ਭਰ ਦੀਆਂ ਔਰਤਾਂ ਦੀ ਫੈਸ਼ਨ ਪਸੰਦ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਵਾਹ ਨੂੰ ਬਣਾਇਆ ਗਿਆ ਹੈ। ਵਿਆਹ ਦੇ ਗਹਿਣਿਆਂ ਦੀ ਖਰੀਦਦਾਰੀ ਦੇ ਲਈ ਰਿਵਾਹ ਵਨ-ਸਟਾਪ ਡੈਸੀਟਨੇਸ਼ਨ ਬਣ ਚੁੱਕਿਆ ਹੈ।
  ਤਨਿਸ਼ਕ ਦੇ ਨੈਸ਼ਨਲ ਮੈਨੇਜਰ ਸ਼੍ਰੀ ਸੁਨੀਲ ਰਾਜ ਨੇ ਕਿਹਾ ‘‘ਪੰਜਾਬ ਦੇ ਲੁਧਿਆਣਾ ਵਿੱਚ ਤਨਿਸ਼ਕ ਸ਼ੋਰੂਮ ਦੇ ਸ਼ਾਨਦਾਰ ਰਿਲਾਂਚ ਦਾ ਐਲਾਨ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਤਨਿਸ਼ਕ ਵਿੱਚ ਗਾਹਕਾਂ ਦੀ ਸੰਤੁਸ਼ਟੀ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ। ਇਸ ਖੇਤਰ ਦਾ ਪਸੰਦੀਦਾ ਜਵੈਲਰੀ ਬ੍ਰਾਂਡ ਹੋਣ ਦੇ ਨਾਤੇ ਅਸੀਂ ਸਾਡੇ ਸ਼ਾਨਦਾਰ ਕੁਲੈਕਸ਼ਨਸ ਸਾਰਿਆਂ ਤੱਕ ਪਹੁੰਚਾਉਣ ਲਈ ਵਚਨਬੱਧਤ ਹਾਂ। ਨਵੇਂ ਅਤੇ ਪਹਿਲਾਂ ਨਾਲੋਂ ਜ਼ਿਆਦਾ ਸ਼ਾਨਦਾਰ ਲੁਧਿਆਣਾ ਸ਼ੋਰੂਮ ਵਿੱਚ ਸੋਨੇ ਤੇ ਹੀਰੇ ਦੇ ਗਹਿਣਿਆਂ ਦਾ ਵਿਸ਼ਾਲ ਕੁਲੈਕਸ਼ਨ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਆਕਰਸ਼ਕ ਸੋਲੀਟੇਅਰਸ ਸਾਹ ਲੈਣ ਵਾਲੇ ਜੇਮਸਟੋਨਸ ਵਿਸ਼ੇਸ਼ ਫੈਸਟਿਵ ਕੁਲੈਕਸ਼ਨਸ ਅਤੇ ਕਈ ਵੱਖ-ਵੱਖ ਪ੍ਰਕਾਰ ਦੀਆਂ ਡਾਇਮੰਡ ਕੈਟੇਗਰੀਜ਼ ਸ਼ਾਮਲ ਹਨ ਜੋ ਹਰ ਗਾਹਕ ਦੀ ਪਸੰਦ ਪੂਰੀ ਕਰਦੀਆਂ ਹਨ। ਤਿਉਹਾਰ ਦਾ ਮੌਕਾ ਕੋਈ ਵੀ ਹੋਵੇ ਉਸਦੇ ਲਈ ਗਹਿਣਿਆਂ ਦੀ ਪੂਰੀ ਖਰੀਦਦਾਰੀ ਇੱਕ ਹੀ ਥਾਂ ’ਤੇ ਕਰਨ ਦਾ ਬੇਜੋੜ ਅਨੁਭਵ ਗਾਹਕਾਂ ਨੂੰ ਪ੍ਰਦਾਨ ਕਰਨ ਦੀ ਤਨਿਸ਼ਕ ਦੀ ਵਚਨਬੱਧਤਾ ਇਸ ਸਟੋਰ ਨੇ ਰੇਖਾਂਕਿਤ ਕੀਤੀ ਹੈ। ਲੁਧਿਆਣਾ ਵਿੱਚ ਪ੍ਰਾਈਮ ਥਾਂ ’ਤੇ ਸਾਡਾ ਰੀਟੇਲ ਵਿਸਥਾਰ ਕਰਦੇ ਹੋਏ ਅਸੀਂ ਬਹੁਤ ਖੁਸ਼ ਹਾਂ ਅਤੇ ਗਾਹਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇੱਥੇ ਆ ਕੇ ਸਾਡੇ ਨਵੇਂ ਸ਼ੋਰੂਮ ਦਾ ਅਨੁਭਵ ਲੈਣ।’’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਸਾਹਿਤ ਸਭਾ, ਖਰੜ ਵੱਲੋਂ ਰੋਮੀ ਘੜਾਮਾਂ ਨਾਲ਼ ਰੂਬਰੂ ਅੱਜ
Next articleਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ- ਹਾਕੀ ਮੁੰਡਿਆ ਵਿੱਚ ਜਰਖੜ ਅਕੈਡਮੀ ਕੁੜੀਆਂ ਵਿੱਚ ਮੁੰਡੀਆਂ ਸਕੂਲ ਬਣੇ ਚੈਂਪੀਅਨ