ਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ ਵਾਲਾ ਮਹਿਤਪੁਰ ਤੋਂ ਨਗਰ ਕੀਰਤਨ ਸਜਾਇਆ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਗਿਆ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰਦੇ ਹੋਏ।

ਮਹਿਤਪੁਰ – (ਕੁਲਵਿੰਦਰ ਚੰਦੀ ) (ਸਮਾਜ ਵੀਕਲੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ ਵਾਲਾ ਮਹਿਤਪੁਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਦਸਮੇਸ਼ ਖ਼ਾਲਸਾ ਗਤਕਾ ਅਖਾੜਾ ਗਰੁੱਪ ਆਦਮਪੁਰ ਵੱਲ਼ੋਂ ਗੱਤਕੇ ਦੇ ਜੌਹਰ ਦਿਖਾਏ ਗਏ।

ਤੇ ਗਰਲਜ਼ ਸਕੂਲ ਮਹਿਤਪੁਰ ਦੀਆਂ ਹੋਣਹਾਰ ਬੇਟੀਆਂ ਨੇ ਨਗਰ ਕੀਰਤਨ ਗੁਰਬਾਣੀ ਦੇ ਬੈਨਰ ਫੜ ਕੇ ਪੈਦਲ ਮਾਰਚ ਕੀਤਾ।ਇਸ ਨਗਰ ਕੀਰਤਨ ਵਿੱਚ ਕੀਰਤਨ ਦੀ ਸੇਵਾ ਸੁਖਮਨੀ ਸਾਹਿਬ ਸੁਸਾਇਟੀ ਮਹਿਤਪੁਰ ਬੀਬੀਆਂ ਦੇ ਜੱਥੇ ਵੱਲੋਂ ਨਿਭਾਈ ਗਈ।ਭਾਰੀ ਬਾਰਸ਼ ਦੇ ਬਾਵਜੂਦ ਇਹ ਨਗਰ ਕੀਰਤਨ ਉਤਸ਼ਾਹ ਪੂਰਵਕ ਗੁਰਦੁਆਰਾ ਸਮਰਾ ਪੱਤੀ , ਟਾਵਰ ਕਲੋਨੀ, ਮੇਨ ਬਾਜ਼ਾਰ ਮਹਿਤਪੁਰ, ਦਾਣਾ ਮੰਡੀ ਮਹਿਤਪੁਰ,ਅੰਗਾਕੀੜੀ, ਆਦਿ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ ਵਾਲਾ ਵਿੱਖੇ ਸਮਾਪਤ ਹੋਇਆ। ਇਸ ਦੋਰਾਨ ਰਸਤੇ ਵਿੱਚ ਸੁੰਦਰ ਗੇਟ ਸਜ਼ਏ ਗਏ ਅਤੇ ਸ਼ਰਧਾਲੂਆਂ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ।ਇਸ ਮੋਕੇ ਭਾਈ ਅਮਨਦੀਪ ਸਿੰਘ ਹੈਂਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ ਵਾਲਾ, ਸ੍ਰ ਦਲਜੀਤ ਸਿੰਘ ਕਾਹਲੋ ,ਪ੍ਰਧਾਨ ਸ੍ਰ ਗੁਰਮੇਲ ਸਿੰਘ ਜੀ, ਪ੍ਰਧਾਨ ਹਰਦੀਪ ਸਿੰਘ ਸਮਰਾ ਜੀ ਗੁਰਦੁਆਰਾ ਸਿੰਘ ਸਭਾ ਸਮਰਾ ਪੱਤੀ ,ਉਪ ਪ੍ਰਧਾਨ ਸ੍ਰ ਨਰਿੰਦਰ ਸਿੰਘ ਜੀ, ਭਾਈ ਬਲਬੀਰ ਸਿੰਘ ਜੀ, ਭਾਈ ਹਰਪ੍ਰੀਤ ਸਿੰਘ ਮੱਟੂ ਜੀ, ਸ੍ਰ ਸੁਖਵਿੰਦਰ ਸਿੰਘ ਚੀਮਾ ਜੀ, ਸ੍ਰ ਬਲਵੀਰ ਸਿੰਘ ਬੱਲੁ ਜੀ,ਸ੍ਰ ਜਸਵਿੰਦਰ ਸਿੰਘ ਹੋਲਦਾਰ ਜੀ, ਬਲਵੰਤ ਸਿੰਘ ਸਮਰਾ, ਹਰਨੇਕ ਸਿੰਘ ਸਮਰਾ, ਅਮਰਜੀਤ ਸਿੰਘ ਸਮਰਾ, ਪਰਮਜੀਤ ਸਿੰਘ ਸਮਰਾ, ਸਤਿੰਦਰ ਸਿੰਘ ਸਮਰਾ, ਮਾਸਟਰ ਲਖਵਿੰਦਰ ਸਿੰਘ ਜੀ ਸਮਰਾ, ਗੁਰਪ੍ਰੀਤ ਸਿੰਘ ਸਮਰਾ, ਪ੍ਰਦੀਪ ਸਿੰਘ ਸਮਰਾ, ਬਲਜੀਤ ਸਿੰਘ ਸਮਰਾ, ਬਾਬਾ ਪਲਵਿੰਦਰ ਸਿੰਘ ਚੀਮਾ ਜੀ, ਅਮਰਦੀਪ ਸਿੰਘ ਸਮਰਾ, ਤੇ ਮਨਦੀਪ ਸਿੰਘ ਸਮਰਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੇ ਵੀਰੇ ਨੂੰ ਦੇਂਵੀਂ ਖੁਸ਼ੀਆਂ
Next articleਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ ਪੰਜਾਬ ਨੂੰ ਤੀਜਾ ਬਦਲ ਰਤਨ ਸਿੰਘ ਕਾਕੜ ਕਲਾਂ