HOME *ਕੁਦਰਤ ਨਾਲ ਛੇੜ-ਛਾੜ*

*ਕੁਦਰਤ ਨਾਲ ਛੇੜ-ਛਾੜ*

ਹਰਪ੍ਰੀਤ ਪੱਤੋ

 ਹਰਪ੍ਰੀਤ ‘ਪੱਤੋ’

ਡੈਮ ਟੁੱਟੇ ,ਪਾਣੀ ਨੇ ਜ਼ੋਰ ਪਾਇਆ,
ਕਿੰਨਾਂ ਵਰਤੇ ਕੁਦਰਤੀ ਕਹਿਰ ਵੇਖੋ।
///////
ਪਸ਼ੂ, ਡੰਗਰ‌‌‌, ਘਰ , ਬੰਦੇ ਰੁੜ ਚੱਲੇ,
ਬਚਿਆ ਕੋਈ ਨਈਂ ਪਿੰਡ ਸ਼ਹਿਰ ਵੇਖੋ।
///////
ਕਾਮੇਂ,ਕਿਸਾਨ ਦੁਹੱਥੜਾਂ ਮਾਰ ਰੋਂਦੇ,
ਰੁੜ ਗਈ ਜਿਹਨਾਂ ਦੀ ਠਹਿਰ ਵੇਖੋ।
////////
ਰਾਹ ਸੜਕਾਂ ਸਭ ਹਨ ਇੱਕ ਹੋਈਆਂ,
ਬਣੇ ਫਿਰਦੇ ਨੇ ਹੁਣ ਨਹਿਰ ਵੇਖੋ।
////////
ਮਿੱਟੀ ਹੜ੍ਹੀ,ਫਸਲਾਂ ਹੋਣੀਆਂ ਨਈਂ,
ਭਰੇ ਜਾਣਗੇ ਟੋਏ ਕਦ ਫੇਰ ਵੇਖੋ।
////////
ਦੋਸ਼ ਦੇਣ ਕਿਉਂ ਲੋਕ ਸਰਕਾਰ ਤਾਂਈ,
ਕਸੂਰ ਆਪਣੇ ਕਰਕੇ ਢੇਰ ਵੇਖੋ।
////////
ਕੁਦਰਤ ਨਾਲ ਕਰੇ ਛੇੜ ਛਾੜ ਬੰਦਾ,
ਆਪਣੇ ਹੱਥੀਂ ਬੀਜਦਾ ਜ਼ਹਿਰ ਵੇਖੋ।
////////
‘ਹਰਪ੍ਰੀਤ’ ਤਾੜੀ ਹੈ ਵੱਜਦੀ ਦੋਵੇਂ ਹੱਥੀਂ ,
ਇੱਕ ਹੱਥ ਨਾ ਕਰਦਾ ਵੈਰ ਵੇਖੋ।
////////
ਪਿੰਡ ਪੱਤੋ ਹੀਰਾ ਸਿੰਘ (ਮੋਗਾ)
ਫੋਨ ਨੰਬਰ ::94658-21417

Previous articleਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਗਮ
Next articleभारत को रूस से तेल का अप्रत्याशित लाभ असल में किसकी जेब में जाता है?