ਵਿਸਰ ਰਹੇ ਵਿਰਸੇ ਦੀਆਂ ਬਾਤਾਂ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਅੱਜ ਕੱਲ੍ਹ ਦੀ ਭੱਜ ਦੌੜ ਵਿੱਚ ਅਸੀਂ ਆਪਣੇ ਵਿਰਸੇ, ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲਦੇ ਜਾ ਰਹੇ ਹਾਂ। ਇੱਕ ਸਮਾਂ ਸੀ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਦਾਦੀ ਨਾਨੀ ਦੀਆਂ ਬਾਤਾਂ ਰਾਹੀਂ ਬੱਚਿਆਂ ਨੂੰ ਸਹਿਜ ਸੁਭਾਅ ਹੀ ਜ਼ਿੰਦਗੀ ਦੇ ਕਿੰਨੇ ਹੀ ਨੈਤਿਕ ਕਦਰਾਂ ਕੀਮਤਾਂ ਦੇ ਪਾਠ ਪੜ੍ਹਾ ਦਿੰਦੇ ਸੀ।

ਇੱਕ ਸਮਾਂ ਸੀ ਜਦੋਂ ਅਸੀਂ ਬਚਪਨ ਖੇਡਾਂ,ਗੁੱਲੀ ਡੰਡਾ, ਪੀਂਘ ਪੁਲਾਂਘਣ,ਪਿੱਠੂ ਗਰਮ, ਪੱਥਰ ਗੀਟੇ, ਅੰਨ੍ਹਾ ਝੋਟਾ, ਕੋਟਲਾ ਛਪਾਕੀ,ਪੀਚੋ ਬੱਕਰੀ ਅਜਿਹੀਆਂ ਹੋਰ ਬਹੁਤ ਸਾਰੀਆਂ ਖੇਡਾਂ ਸਾਡੇ ਵਿਰਸੇ ਦੀਆਂ ਬਾਤਾਂ ਪਾਉਂਦੀਆਂ ਬੱਚਿਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਨੂੰ ਬੜੇ ਸੁਚੱਜੇ ਢੰਗ ਨਾਲ ਬਾਖ਼ੂਬੀ ਤਰਜਮਾਨੀ ਕਰਦੀਆਂ ਸਨ। ਬੱਚਿਆਂ ਅੰਦਰ ਨੈਤਿਕ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਯਤਨਸ਼ੀਲ ਰਹਿੰਦੀਆਂ ਸਨ। ਆਪਸੀ ਪਿਆਰ, ਇਤਫ਼ਾਕ, ਮਿਲਵਰਤਨ,ਸਲੀਕਾ,ਸਾਦਗੀ,ਉੱਚੇ ਵਿਚਾਰ ਸੁਭਾਵਿਕ ਧਾਰਨ ਕਰ ਲੈਂਦੇ ਸਨ।

ਦੂਜੇ ਪਾਸੇ ਸਾਡੇ ਜੰਮਣ ਤੋਂ ਲੈਕੇ ਮਰਨ ਤੱਕ ਸਾਡੇ ਲੋਕ ਗੀਤ, ਲੋਰੀਆਂ, ਸੁਹਾਗ, ਘੋੜੀਆਂ, ਸਿੱਠਣੀਆਂ, ਦੋਹੇ, ਟੱਪੇ,ਢੋਲੇ ਮਾਹੀਏ, ਬੋਲੀਆਂ, ਕਿੱਕਲੀ, ਸਿੱਠਣੀਆਂ,ਜੰਮਣ ਮਰਨ , ਕੀਰਨੇ, ਅਲੁਹਣੀਆਂ, ਆਦਿ ਵੀ ਜਿੱਥੇ ਸਾਡੇ ਵਿਰਸੇ ਦੀਆਂ ਬਾਤਾਂ ਪਾਉਂਦੇ ਸਨ। ਉਥੇ ਹੀ ਸਾਡੇ ਰਿਸ਼ਤਿਆਂ ਦੀ ਪਾਕੀਜ਼ਗੀ, ਦਰਿਆਦਿਲੀ, ਸੰਜ਼ੀਦਗੀ, ਸਮਾਜਿਕ ਆਰਥਿਕ ਭਾਈਚਾਰਕ ਸਾਂਝ ਨੂੰ ਉਜਾਗਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਸਨ। ਪਰ ਸਮੇਂ ਦੀ ਕਰਵਟਨਾਲ ਪੀੜ੍ਹੀਆਂ ਦੀ ਇਹ ਸਾਂਝ ਹੁਣ ਦਮ ਤੋੜਦੀ ਨਜ਼ਰ ਆ ਰਹੀ ਹੈ। ਜਿਸ ਨਾਲ ਅੱਜ ਸਾਡੇ ਸਾਰੇ ਰਿਸ਼ਤੇ ਨਾਤੇ, ਟੁੱਟ ਕੇ ਬਿਖੇਰਦੇ ਨਜ਼ਰ ਆਉਂਦੇ ਹਨ।

ਸੋਸ਼ਲ ਮੀਡੀਆ ਰਾਹੀਂ ਬਣੇ ਸਾਡੇ ਦੋਸਤ ਬਹੁਤ ਹਨ ਪਰ ਜੋ ਸਾਡੇ ਦਿਲ ਦੇ ਦਰਦ ਨੂੰ ਮਹਿਸੂਸ ਕਰਨ ਉਹ ਕੋਈ ਨਹੀਂ,ਜੋ ਤੁਹਾਡੀ ਅਤੇ ਤੁਹਾਡੇ ਦਿਲ ਦੇ ਦਰਦ ਤੇ ਤਕਲੀਫ ਨੂੰ ਸਮਝ ਸਕੇ। ਉਹ ਖੁੱਲਾਂ, ਰੰਗ ਤਮਾਸ਼ੇ, ਖੇਡਾਂ, ਅਪਣੱਤ, ਮੇਲੇ, ਗੀਤ ਸੰਗੀਤ, ਆਦਿ ਸਭ ਬੀਤੇ ਦੀ ਕਹਾਣੀ ਤੇ ਵਿਰਸੇ ਦੀਆਂ ਬਾਤਾਂ ਬਣ ਕੇ ਰਹਿ ਗਈਆਂ ਹਨ।

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤ ਰਾਮ ਉਦਾਸੀ ਦੀਆਂ ‌ਕਿਰਤਾਂ‌ ਨੂੰ
Next articleਗ਼ਜ਼ਲ