ਬਾਦਲਾਂ ਦਾ ਰੇਤੇ ’ਤੇ ਕੋਈ ਵੀ ਗੱਲ ਕਰਨਾ ਆਪਣੇ ਸਿਰ ’ਚ ਆਪ ਰੇਤਾ ਪਾਉਣ ਵਾਲੀ ਗੱਲ-ਦਮਨਵੀਰ ਸਿੰਘ ਫਿਲੌਰ

ਅੱਪਰਾ, ਸਮਾਜ ਵੀਕਲੀ- ਅੱਜ ਦਮਨਵੀਰ ਸਿੰਘ ਫਿਲੌਰ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਮੈਂ ਸੁਖਬੀਰ ਬਾਦਲ ਨੂੰ ਖੁੱਲੀ ਚੁਣੌਤੀ ਦਿੰਦਾਂ ਹਾਂ ਕਿ ਫਿਲੌਰ ਆ ਕੇ ਇਹ ਦੱਸੋ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਫਿਲੌਰ ਤੋਂ ਉਨਾਂ ਦਾ ਵਿਧਾਇਕ ਮਾਇਨਿੰਗ ਦੇ ਖਿਲਾਫ਼ ਚੁੱਪ ਕਿਉਂ ਹੈ? ਸੁਖਬੀਰ ਜੀ ਤੁਸੀਂ ਇਹ ਗੱਲ ਬਾਂਹ ਖੜੀ ਕਰਕੇ ਕਹਿ ਦੇਵੋ ਕਿ ਤੁਹਾਡਾ ਵਿਧਾਇਕ ਮਾਇਨਿੰਗ ਮਾਫੀਆ ਨਾਲ ਨਹੀਂ ਮਿਲਿਆ ਹੋਇਆ, ਫਿਰ ਸਬੂਤ ਅਸੀਂ ਪੇਸ਼ ਕਰਾਂਗੇ।

ਫਿਲੌਰ ਨੇ ਅੱਗੇ ਕਿਹਾ ਕਿ ਸੁਖਬੀਰ ਜੀ ਏਨੀ ਧੁੱਪ ’ਚ ਥਾਂ-ਥਾਂ ਰੇਤੇ ’ਚ ਧੱਕੇ ਖਾਂਦੇ ਫਿਰਦੇ ਹੋ, ਜੇਕਰ ਸੱਚੀ ਤੁਸੀਂ ਰੇਤ ਮਾਫੀਆ ਦਾ ਅੰਤ ਕਰਨਾ ਚਾਹੁੰਦੇ ਹੋ, ਜਿਸ ਦਾ ਖੋਜੀ ਉਸਦਾ ਖਾਸ ਰਿਸ਼ਤੇਦਾਰ ਹੀ ਹੈ, ਤਾਂ ਮੈਂ ਸੁਖਬੀਰ ਹੋਰਾਂ ਦਾ ਧਿਆਨ 2015 ’ਚ ਈ. ਡੀ. ਨੂੰ ਦਿੱਤੀ ਬਿੱਟੂ ਔਲਖ ਦੀ ਸਟੇਟਮੈਂਟ ਵੱਲ ਦਿਵਾਉਂਦਾ ਹਾਂ। ਜਿਸ ’ਚ ਬਿੱਟੂ ਨੇ ਇਹ ਬਿਆਨ ਦਿੱਤਾ ਸੀ ਕਿ ਰੇਤੇ ਦਾ ਨਜਾਇਜ਼ ਕਾਰੋਬਾਰ ਬਿਕਰਮ ਸਿੰਘ ਮਜੀਠੀਆ ਕਰਦਾ ਹੈ ਤੇ ਉਸਦਾ ਇਹ ਕੰਮ ਵਿਧਾਇਕ ਰੋਜ਼ੀ ਬਰਕੰਦੀ ਸਾਂਭਦਾ ਹੈ। ਮੈਂ ਸੁਖਬੀਰ ਬਾਦਲ ਨੂੰ ਖੁੱਲੀ ਚੁਣੌਤੀ ਦਿੰਦਾ ਹਾਂ ਕਿ ਉਹ ਪਬਲਿਕ ’ਚ ਬਿਆਨ ਦੇਣ ਕਿ ਮਾਇਨਿੰਗ ਨੂੰ ਨੱਥ ਪਾਉਣ ਲਈ ਈ. ਡੀ. ਬਿਕਰਮ ਤੇ ਰੋਜ਼ੀ ਨੂੰ ਸੰਮਨ ਜਾਰੀ ਕਰੇ।

ਹੈ ਦਮ? ਜੇਕਰ ਨਹੀਂ ਤਾਂ ਉਨਾਂ ਦੀ ਇਹ ਸਾਰੀ ਬਿਆਨਬਾਜ਼ੀ ਝੂਠੀ ਹੈ ਤੇ ਲੋਕਾਂ ਦੀਆਂ ਅੱਖਾਂ ’ਚ ਰੇਤਾ ਪਾਉਣ ਵਾਲੀ ਗੱਲ ਹੈ। ਮੈਂ ਤਾਂ ਹੈਰਾਨ ਹਾਂ ਕਿ ਸੁਖਬੀਰ ਬਾਦਲ ਰੇਤੇ ’ਤੇ ਰੇਤ ਮਾਰਨ ਨੂੰ ਨਾਲ ਕਿਸ ਨੂੰ ਲੈ ਕੇ ਗਏ, ਜੋ ਨਾਲ ਸਨ ਉਨਾਂ ਦੇ ਕੱਪੜਿਆਂ ’ਚ ਅਜੇ ਤੱਕ ਰੇਤਾ ਝੜੀ ਜਾਂਦਾ ਹੈ। ਉਨਾਂ ਨੂੰ ਤਾਂ ਕੋਈ ਕੰਪਨੀ ਵਾਸ਼ਿੰਗ ਮਸ਼ੀਨ ਨਹੀਂ ਦਿੰਦੀ ਕਿ ਹਰ ਹਫਤੇ ਰੇਤੇ ਨਾਲ ਵਾਸ਼ਿੰਗ ਮਸ਼ੀਨ ਬਲਾਕ ਹੋ ਕੇ ਸੜ ਜਾਂਦੀ ਹੈ। ਬਾਦਲਾਂ ਦਾ ਰੇਤੇ ’ਤੇ ਕੋਈ ਵੀ ਗੱਲ ਕਰਨਾ ਆਪਣੇ ਸਿਰ ’ਚ ਆਪ ਰੇਤਾ ਪਾਉਣ ਵਾਲੀ ਗੱਲ ਹੈ, ਕਿਉਂਕਿ ਸਾਰਾ ਪੰਜਾਬ ਹੀ ਜਾਣਦਾ ਹੈ ਕਿ ਸੱਭ ਤੋਂ ਜ਼ਿਆਦਾ ਗੈਰ-ਕਾਨੂੰਨੀ ਰੇਤ ਬਾਦਲਾਂ ਨੇ ਹੀ ਵੇਚੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਜਿੱਤੇਗੀ-ਸਰਪੰਚ ਮਨਜੀਤ ਕੌਰ
Next article“ਫੌਜੀ ਦੀ ਪਰਿਭਾਸ਼ਾ”