HOME ਗੱਲ ਸੁਣ, ਪੰਛੀ ਭੋਲਿਆ

ਗੱਲ ਸੁਣ, ਪੰਛੀ ਭੋਲਿਆ

1
ਦੀਪ ਸੰਧੂ
(ਸਮਾਜ ਵੀਕਲੀ) 
ਗੱਲ ਸੁਣ, ਪੰਛੀ ਭੋਲਿਆ,
ਬੁਲੰਦ ਉਡਾਰਾਂ ਮਾਰ।
ਤੇਰਾ ਮੋਹ ਪਿਆ ਏਕਣ ਆਂਵਦਾ,
ਜਿਵੇਂ ਸੱਜਣ, ਬੇਲੀ, ਯਾਰ।
ਰੱਜ ਮਾਣ ਵੇ ਸੁੱਖਾਂ ਲੱਧਿਆ
ਔਧ, ਮੌਜ਼ ਘੜ੍ਹੀ ਦਿਨ-ਚਾਰ
ਪਰ ਯਾਦ ਰੱਖੀਂ ਤੂੰ ਸੋਹਣਿਆ
ਇਸ ਧਰਤ ਨਾਲ ਹੋਏ ਕਰਾਰ
ਰੰਗ, ਰੰਗਤ, ਛਬ ਰੂਪ ਨੂੰ,
ਨਿਹਾਰਾਂ, ਤੇ ਬਲਿਹਾਰ।
ਤੈਨੂੰ ਕਿਸ ਖ਼ਸਲਤ ਤਰਾਸ਼ਿਆ,
ਤੇਰਾ ਕਿਹੜਾ ਘਾੜ੍ਹਣਹਾਰ?
ਹਵਸ ਨਾ, ਤਮਾਹ, ਨਾ ਲੋਭ, ਰੋਹ,
ਤੈਨੂੰ, ਨਾ ਹਉਮੈ, ਨਾ ਖ਼ਾਰ।
ਜਿੱਡਾ ਪਰਾਂ ‘ਚ ਹੌਂਸਲਾ,
ਪ੍ਰਬਲ ਨੂਰਾਨੀ ਆਕਾਰ।
ਤੂੰ ਝਿਲਮਲ ਚਾਨਣ ਜੇਹੜਾ,
ਤੇਰਾ ਨੂਰ ਅੰਬਰ ਤੋਂ ਪਾਰ।
ਉਸ ਪਾਰ, ਵੇ ਜੰਨਤ ਪਰੀਆਂ,
ਵੱਸਣ ਬਹਿਸਤ ਦਰਬਾਰ।
ਚਹਚਹਾਟ ਰੂਹਾਂ ਟੁੰਬਦੀ,
ਸੁਰ, ਹੂਕ, ਰੂਹਾਨੀ ਸਾਰ।
ਤੇਰਾ ਇਸ਼ਕ ਵੇ ਸੁੱਚਾ ਅਮਰਤਾ,
ਤੈਨੂੰ ਦੇਖ ਚੜੇ ਖੁਮਾਰ।
ਤੂੰ ਪੂਰਨ, ਤ੍ਰਿਪਤ, ਸੁਹਾਵੜਾ,
ਯੁੱਗ-ਯੁੱਗ ਵੱਸੇ ਕਲਾਕਾਰ।
ਮਸਰੂਰ ਰਹੇ ਇਹ ਵਣ-ਬੇਲਾ,
ਜੰਮ ਸੁਖਦ ਵੱਸੇ ਸੰਸਾਰ।
ਦੀਪ ਸੰਧੂ 
+61 459 966 392
Previous articleਪੰਜਾਬ ਵਿੱਚ ਅਧਿਆਪਕਾਂ ਦੀ ਸਥਿਤੀ — ਇੱਕ ਚਿੰਤਾਜਨਕ ਹਕੀਕਤ
Next articleਮਮਤਾ ਦਿਵਸ ‘ਤੇ ਸਿਹਤ ਕੇਂਦਰਾਂ ਦਾ ਨਿਰੀਖਣ: ਡਾ. ਬਲਜੀਤ ਕੌਰ