“ਅੱਜ ਛੁੱਟੀ ਕਰ ਲੈ”

(ਬਲਰਾਜ ਚੰਦੇਲ ਜੰਲਧਰ)
(ਸਮਾਜ ਵੀਕਲੀ)
ਬਹਿਕੇ ਗੱਲਾ ਕਰਨ ਨੂੰ ਜੀ ਕਰਦਾ,
  ਅੱਜ ਛੁੱਟੀ ਕਰਲੈ।
ਪਾਣੀ ਪੂਰੀ ਖਾਣੀ ਚਾਟ ਪਾਪੜੀ,
ਘਰੇ ਬਨਾਉਣ ਨੂੰ ਜੀ
ਕਰਦਾ,
   ਅੱਜ ਛੁੱਟੀ ਕਰਲੈ।
ਨਵੀਂ ਫਿਲਮ ਲੱਗੀ ਸਿਨਮੇ ਵਿੱਚ ,
ਪੌਪ ਖਾਣ ਨੂੰ ਜੀ ਕਰਦਾ,
  ਅੱਜ ਛੁੱਟੀ ਕਰਲੈ।
ਬੈਂਕਾਂ ਵਾਲੇ ਲੋਨ ਦੇ ਦਿੰਦੇ,
ਗੱਡੀ ਲੈਣ ਨੂੰ ਜੀ ਕਰਦਾ,
  ਅੱਜ ਛੁੱਟੀ ਕਰਲੈ।
ਮਾਲ’ਚ ਜਾਕੇ ਸ਼ਾਪਿੰਗ ਕਰਨੀ,
ਸੈਲਫੀਆਂ ਲੈਣ ਨੂੰ ਜੀ ਕਰਦਾ,
   ਅੱਜ ਛੁੱਟੀ ਕਰਲੈ।
ਚਾਹ ਪੀ ਪੀਕੇ ਅੰਦਰ ਸੜਿਆ,
ਕਾਫ਼ੀ ਪੀਣ ਨੂੰ ਜੀ ਕਰਦਾ,
   ਅੱਜ ਛੁੱਟੀ ਕਰਲੈ।
ਮਨ ਉਦਾਸ ਮੈਂ ਪੇਕੇ ਜਾਣਾ,
ਮਾਂ ਨੂੰ ਮਿਲਣ ਨੂੰ ਜੀ ਕਰਦਾ,
  ਅੱਜ ਛੁੱਟੀ ਕਰਲੈ।
ਬਹੁਤ ਦਿਨ ਹੋ ਗਏ ਰੁੱਸਿਆਂ ਨੂੰ,
ਸੁਲਾਹ ਕਰਨ ਨੂੰ ਜੀ ਕਰਦਾ,
  ਅੱਜ ਛੁੱਟੀ ਕਰਲੈ।
ਲਿਖਾਂ ਕੀ? ਕੁੱਝ ਸੁੱਝਦਾ ਨਾਹੀਂ,
ਸਾਹਮਣੇ ਲਿਖਣ ਨੂੰ ਜੀ ਕਰਦਾ,
  ਅੱਜ ਛੁੱਟੀ ਕਰਲੈ।
ਬਹਿ ਕੇ ਗੱਲਾ ਕਰਨ ਨੂੰ ਜੀ ਕਰਦਾ,
  ਅੱਜ ਛੁੱਟੀ ਕਰਲੈ।
“ਬਲਰਾਜ ਚੰਦੇਲ ਜੰਲਧਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਦੇਸ
Next articleਸੇਵਾ ਫ਼ਲ ਬਨਾਮ ਸ਼ਬਦ !