HOME ਪਰਦੇਸ

ਪਰਦੇਸ

2
ਅਮਨਦੀਪ ਕੌਰ ਹਾਕਮ
(ਸਮਾਜ ਵੀਕਲੀ)
ਮੇਰੇ ਪਰਦੇਸੀ ਵੀਰ ਜੋ,,
ਹੱਡ ਭੰਨਵੀਂ ਮਿਹਨਤ ਕਰਦੇ,,,
ਕਈਆਂ ਦੀਆਂ ਸੋਹਲ ਨੇ ਉਮਰਾਂ
ਵੇਖੇ ਮੈਂ ਹੌਂਕੇ ਭਰਦੇ,,,
ਹੋਊ ਕਿਸੇ ਭੈਣ ਵਿਆਹੁਣੀ,,,
ਕਰਜਾ ਕਿਸੇ ਲਾਹੁਣਾ ਜੀ,,,,
ਔਖਾ ਏ ਘਰ ਛੱਡਕੇ ਤਾਂ ਵਤਨਾਂ ਤੋਂ ਆਉਣਾਂ ਜੀ,,,,
ਕਈਆਂ ਦੇ ਬੁੱਢੇ ਮਾਪੇ,,,
ਆਸਾਂ ਲੈਅ ਤੁਰ ਜਾਂਦੇ ਨੇ,,,
ਅੱਖੀਆਂ ਜੋ ਵੇਖੇ ਸੁਪਨੇ,,,
ਹੰਝੂਆਂ ਵਿੱਚ ਖੁਰ ਜਾਂਦੇ ਨੇ,,,
ਪੁੱਤ ਨੂੰ ਹਾਏ ਰੋਜ ਹੀ ਪੁੱਛਦੇ
ਫੇਰਾ ਕਦੋਂ ਪਾਉਣਾਂ ਜੀ,,,,
*ਔਖਾ ਏ ਘਰ ਛੱਡਕੇ ਤਾਂ ਵਤਨਾਂ ਤੋਂ ਆਉਣਾਂ ਜੀ,,,,
ਰੱਖੜੀ ਤੇ ਭੈਣ ਉਡੀਕੇ,,,
ਤੀਆਂ ਤੇ ਹੂਰ ਬਈ,,,
ਰਹਿ ਜਾਂਦੇ ਦੁਖੜੇ ਪੀਕੇ,,
ਬੈਠੇ ਜੋ ਦੂਰ ਬਈ,,,
ਕੱਲਾ ਬਹਿ ਅੱਥਰੂ ਕੇਰੇ, ਕਿਸੇ ਚੁੱਪ ਨਾ ਕਰਵਾਉਣਾਂ ਜੀ,,,
“ਔਖਾ ਏ ਘਰ ਛੱਡਕੇ ਤਾਂ ਵਤਨਾਂ ਤੋਂ ਆਉਣਾਂ ਜੀ,,,
ਹਾਕਮ ਜੇ ਮੇਰੇ ਦੇਸ਼ ਦੇ
ਹੱਲ ਕੋਈ ਲੱਭ ਲੈਂਦੇ,,,
ਕਿਉਂ ਰੁੱਲਦੀ ਫੇਰ ਜਵਾਨੀ?
ਨਾ ਐਨੇ ਜੱਭ ਪੈਂਦੇ,,,,
ਬੇਰੋਜਗਾਰੀ ਭਾਰੂ ਹੋਈ,,,
ਕੰਮ ਵੀ ਕਿੱਥੋਂ ਥਿਆਉਣਾ ਜੀ,,,
“ਔਖਾ ਏ ਘਰ ਛੱਡਕੇ ਤਾਂ ਵਤਨਾਂ ਤੋਂ ਆਉਣਾਂ ਜੀ,,,
ਮਾੜੇ ਪਰਦੇਸ ਨਹੀ ਜੀ,,,
ਮਾੜੀ ਤਾਂ ਹੈ ਇਹ ਜੁਦਾਈ,,,,
ਲੋੜ੍ਹ ਜਿੱਥੇ ਮੋਹ ਪਿਆਰਾਂ ਦੀ,,
ਆਵੇ ਨਾ ਉੱਥੇ ਕੰਮ ਕਮਾਈ,,,
ਹੋਣਾਂ ਪਰ ਉਹੀਓ “,ਦੀਪ ਜੋ,,
ਡਾਢੇ ਨੇ ਚਾਹੁੰਣਾ ਜੀ,,,,
“ਔਖਾ ਏ ਘਰ ਛੱਡਕੇ ਤਾਂ ਵਤਨਾਂ ਤੋਂ ਆਉਣਾਂ ਜੀ,,,,,
ਅਮਨਦੀਪ ਕੌਰ ਹਾਕਮ ਸਿੰਘ ਵਾਲਾ/ਬਠਿੰਡਾ
    9877654596

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਰਮ ਸੁਭਾਅ,
Next article“ਅੱਜ ਛੁੱਟੀ ਕਰ ਲੈ”