“ਜ਼ਿੰਦਗੀ ਟੂ” ਗੀਤ ਜਲਦ ਲੈ ਕੇ ਹੋਵਾਂਗੇ ਹਾਜ਼ਰ -ਐਸ ਰਿਸ਼ੀ ਕਨੇਡਾ, ਸਾਬੀ ਸੈਣੀ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- “ਜ਼ਿੰਦਗੀ” ਅਤੇ “ਕਿਸਮਤ” ਗੀਤ ਨਾਲ ਬੇਹੱਦ ਚਰਚਾ ਵਿੱਚ ਰਹਿਣ ਵਾਲੇ ਪੰਜਾਬੀ ਲੋਕ ਗਾਇਕ ਐਸ ਰਿਸ਼ੀ ਕਨੇਡਾ ਅਤੇ ਸਾਬੀ ਸੈਣੀ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਉਹ ਬਹੁਤ ਹੀ ਜਲਦ “ਜਿੰਦਗੀ ਟੂ” ਗੀਤ ਲੈ ਕੇ ਪੰਜਾਬੀ ਸਰੋਤਿਆਂ ਦੇ ਰੂਬਰੂ  ਹੋ ਰਹੇ ਹਨ। ਇਸ ਸਬੰਧੀ ਉਨਾਂ ਨੇ ਦੱਸਿਆ ਕਿ ਉਨਾਂ ਦੇ ਇਸ ਪ੍ਰੋਜੈਕਟ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਸ ਗੀਤ ਨੂੰ ਐਸ ਰਿਸ਼ੀ ਦੀ ਆਵਾਜ਼ ਵਿੱਚ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ, ਜਦਕਿ ਇਸ ਗੀਤ ਜਿੰਦਗੀ ਟੂ ਨੂੰ ਸਾਬੀ ਸੈਣੀ ਆਪਣੀ ਕਲਮ ਨਾਲ ਸੰਪੂਰਨ ਕਰ ਚੁੱਕੇ ਹਨ। ਲੋਕ ਗਾਇਕ ਐਸ ਰਿਸ਼ੀ ਨੇ ਕਿਹਾ ਕਿ ਉਸ ਦੇ ਪਹਿਲਾਂ ਆਏ ਵੱਖ ਵੱਖ ਗੀਤਾਂ ਨੂੰ ਪੰਜਾਬੀ ਸਰੋਤਿਆਂ ਨੇ ਬਹੁਤ ਪਿਆਰ ਦੇ ਕੇ ਨਿਵਾਜਿਆ ਹੈ ਅਤੇ ਇਸ ਨਵੇਂ ਆਉਣ ਵਾਲੇ ਟਰੈਕ ਨੂੰ ਵੀ ਸਰੋਤੇ ਇਸ ਤਰ੍ਹਾਂ ਹੀ ਆਪਣੀ ਮੁਹੱਬਤ ਦੇ ਕੇ ਨਿਵਾਜਣਗੇ ਉਸ ਨੂੰ ਇਹ ਪੂਰੀ  ਆਸ ਅਤੇ ਉਮੀਦ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ੁਦ ਨਾਲ ਪਿਆਰ ਕਰੋ
Next articleਪਾਕਿਸਤਾਨੀ ਅੱਤਵਾਦੀ ਸਮੂਹ ਨੇ ਬੱਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ