(ਸਮਾਜ ਵੀਕਲੀ)
ਸਾਰੇ ਗੁੱਸੇ ਗਿਲੇ ਦਿਲ ਚੋਂ ਭੁਲਾਕੇ ਵੀਰਨਾ
ਠੰਢ ਕਾਲਜੇ ਚ ਪਾਦੇ ਗਲ ਲਾਕੇ ਵੀਰਨਾ
ਸੀਰ ਪੇਕਿਆਂ ਚ ਵੀਰਾਂ ਨਾਲ ਭੈਣਾਂ ਦਾ
ਸਹਾਰਾ ਨਾ ਕੋਈ ਹੋਰ ਵੀਰਨਾ
ਰੱਖੜੀ ਬੰਨ੍ਹਾਲੈ ਚਾਵਾਂ ਨਾਲ ਗੁੱਟ ਤੇ
ਮੈਨੂੰ ਪੈਸਿਆਂ ਤੇ ਸੂਟਾਂ ਦੀ ਨਾ ਲੋੜ ਵੀਰਨਾ
ਰੱਖੜੀ ਬਿਨਾਂ ਨਾ ਫੱਬੇ ਸੁੰਨਾ ਵੀਰਾ ਗੁੱਟ
ਮੰਗਾਂ ਰੱਬ ਤੋਂ ਦੁਆਵਾਂ ਦੂਰ ਰਹਿਣ ਵੀਰਾ ਦੁੱਖ,
ਸੁਖੀ ਵਸੇ ਭਾਬੋ ਰਾਣੀ ਮਾਣੇ ਰੱਜ ਕੇ ਜਵਾਨੀ
ਸਾਡੀ ਪੇਕਿਆਂ ਚ ਥੋਡੇ ਨਾਲ ਟੌਹਰ ਵੀਰਨਾ
ਰੱਖੜੀ ਬੰਨ੍ਹਾਲੈ ਚਾਂਈ ਚਾਂਈ ਭੈਣ ਤੋਂ
ਰੱਖੜੀ ਬੰਨ੍ਹਾਲੈ ਚਾਂਈ ਚਾਂਈ ਗੁੱਟ ਤੇ
ਮੈਨੂੰ ਪੈਸਿਆਂ ਤੇ ਸੂਟਾਂ ਦੀ ਨਾ ਲੋੜ ਵੀਰਨਾ।
ਸਾਰੇ ਘਰ-ਬਾਰ ਦੇ ਸਮਝ-ਦਾਰੀ ਸਾਰੀ ਹੈ
ਤੂੰ ਵੀ ਪਿਓ ਧੀਆਂ ਦਾ ਕਬੀਲਦਾਰੀ ਭਾਰੀ ਹੈ,
ਗੱਲ ਦਿਲ ਤੇ ਨਾ ਲਾਵੀਂ ਫੋਕਾ ਪਾਣੀ ਹੀ ਪਿਲਾਵੀਂ
ਪਰ ਤੋੜੀ ਨਾ ਮੁਹੱਬਤਾਂ ਦੀ ਡੋਰ ਵੀਰਨਾ
ਰੱਖੜੀ ਬੰਨ੍ਹਾਲੈ ਚਾਵਾਂ ਨਾਲ ਗੁੱਟ ਤੇ
ਮੈਨੂੰ ਪੈਸਿਆਂ ਤੇ ਸੂਟਾਂ ਦੀ ਨਾ ਲੋੜ ਵੀਰਨਾ।
ਉਂਝ ਸ਼ਹਿਰ ਪਾਤੜਾਂ ਚੋਂ ਜਾਵਾਂ ਨਿੱਤ ਮੁੜ ਵੇ
ਰੱਖੜੀ ਬਹਾਨੇ ਆਵਾਂ ਪਿੰਡ ਖ਼ਾਸ ਪੁਰ ਵੇ
ਲਵਾਂ ਦੁੱਖ ਸੁੱਖ ਫੋਲ ਘੜੀ ਬਹਿਕੇ ਤੇਰੇ ਕੋਲ
ਮੇਰਾ ਤੇਰੇ ਤੇ ਹੀ ਖ਼ਾਸਪੁਰੀ ਜੋਰ ਵੀਰਨਾ
ਰੱਖੜੀ ਬੰਨ੍ਹਾਲੈ ਚਾਂਈ ਚਾਂਈ ਗੁੱਟ ਤੇ
ਮੈਨੂੰ ਪੈਸਿਆਂ ਤੇ ਸੂਟਾਂ ਦੀ ਨਾ ਲੋੜ ਵੀਰਨਾ।
✍🏹 ਤਰਸੇਮ ਖ਼ਾਸਪੁਰੀ
ਪਿੰਡ ਖ਼ਾਸ ਪੁਰ ਤਹਿਸੀਲ ਪਾਤੜਾਂ ਜਿਲਾ ਪਟਿਆਲਾ 9700610080