HOME ਬਲਾਚੌਰ ਬਾਈਪਾਸ ਵਿਖੇ ਸਵਿਫਟ ਕਾਰ ਹੋਈ ਹਾਦਸਾ ਗ੍ਰਸਤ ਇੱਕ ਵਿਅਕਤੀ ਦੀ...

ਬਲਾਚੌਰ ਬਾਈਪਾਸ ਵਿਖੇ ਸਵਿਫਟ ਕਾਰ ਹੋਈ ਹਾਦਸਾ ਗ੍ਰਸਤ ਇੱਕ ਵਿਅਕਤੀ ਦੀ ਹੋਈ ਮੌਤ, ਦੋ ਗੰਭੀਰ ਜ਼ਖਮੀ

ਕੈਪਸ਼ਨ ਬਲਾਚੌਰ ਬਾਈਪਾਸ ਸੁੱਜੋਵਾਲ ਦੇ ਨਜ਼ਦੀਕ ਹਾਦਸਾ ਗ੍ਰਸਤ ਹੋਈ ਸਵਿਫਟ ਕਾਰ ਨੂੰ ਰਿਕਵਰੀ ਬੈਨ ਦੀ ਮਦਦ ਨਾਲ ਇੱਕ ਸਾਈਡ ਤੇ ਕਰਵਾਉਂਦੇ ਹੋਏ ਪੁਲਿਸ ਕਰਮਚਾਰੀ।

ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )– ਬਲਾਚੌਰ ਬਾਈਪਾਸ ਰੋਪੜ ਜਲੰਧਰ ਨੈਸ਼ਨਲ ਹਾਈਵੇ ਤੇ ਸੁੱਜੋਵਾਲ ਪੁਲ ਦੇ ਸਾਹਮਣੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਸਵਿਫਟ ਕਾਰ ਹਾਦਸਾ ਗ੍ਰਸਤ ਹੋਣ ਦੀ ਖਬਰ ਹੈ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਦੋ ਗੰਭੀਰ ਫੱਟੜ ਹੋਣ ਦੀ ਸੂਚਨਾ ਪ੍ਰਾਪਤ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਇੱਕ ਸਵਿਫਟ ਡਿਜਾਇਰ ਕਾਰ ਨੰਬਰ ਪੀ ਬੀ 35 ਵੀ 5679 ਜਿਸ ਨੂੰ ਸ਼ੰਕਰ ਦਾਸ ਪੁੱਤਰ ਦਰਸ਼ਨ ਲਾਲ ਵਾਸੀ ਪਿੰਡ ਭੱਟੀਆਂ ਤਹਿਸੀਲ ਫਿਲੋਰ ਜਿਲ੍ਹਾਮ ਜਲੰਧਰ ਚਲਾ ਰਿਹਾ ਸੀ ਜੀ ਰੋਪੜ੍ਹ ਸਾਇਡ ਤੋਂ ਬਲਾਚੌਰ ਸਾਈਡ ਜਾ ਰਹੀ ਸੀ। ਜਦੋਂ ਇਹ ਕਾਰ ਸੁੱਜੋਵਾਲ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੀ ਤਾਂ ਅੱਗੇ ਜਾ ਰਹੇ ਅਣਪਛਾਤੇ ਵਾਹਨ ਨਾਲ ਪਿੱਛੋਂ ਟਕਰਾ ਗਈ। ਜਿਸ ਨਾਲ ਕਾਰ ਡਰਾਈਵਰ ਸਣੇ ਤਿੰਨ ਜਾਣੇ ਸਵਾਰ ਸਨ ਉਹ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਐਸ ਐਸ ਐਫ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਰਾਹਗੀਰਾਂ ਵੱਲੋਂ ਐਂਬੁਲੈਂਸ ਮੰਗਵਾ ਕੇ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਉਣ ਭੇਜ ਦਿੱਤਾ ਗਿਆ। ਬਾਅਦ ਵਿੱਚ ਸੂਚਨਾ ਪ੍ਰਾਪਤ ਹੋਈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ। ਐਸ ਐਸ ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਨਾਲ ਕਾਰ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ ਗਿਆ। ਇਸ ਘਟਨਾ ਸਬੰਧੀ ਐਸ ਐਸ ਐਫ ਦੀ ਟੀਮ ਵਲੋਂ ਥਾਣਾ ਸਿਟੀ ਬਲਾਚੌਰ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਲਿਆਂਵਾਲਾ ਬਾਗ ਕਤਲੇਆਮ ਲਈ ਬ੍ਰਿਟਿਸ਼ ਸਰਕਾਰ ਤੋਂ ਮਾਫ਼ੀ ਦੀ ਮੰਗ ਤੇਜ਼
Next articleਬਿ੍ਟਿਸ ਸਰਕਾਰ ਯੂਰਪੀ ਨਿਯਮ ਅਪਣਾਉਣ ਲਈ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਚ