HOME ਸਵਰਨ ਸਿੰਘ ਸੈਣੀ ਦੀ ਅੰਤਿਮ ਅਰਦਾਸ 26 ਅਪ੍ਰੈਲ ਨੂੰ, ਇਲਾਕੇ ਦੀਆਂ ਪ੍ਰਮੁੱਖ...

ਸਵਰਨ ਸਿੰਘ ਸੈਣੀ ਦੀ ਅੰਤਿਮ ਅਰਦਾਸ 26 ਅਪ੍ਰੈਲ ਨੂੰ, ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚਣਗੀਆਂ

3

ਮੋਰਿੰਡਾ,   (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ)– ਇਲਾਕੇ ਦੀ ਉੱਘੀ ਸਮਾਜ ਸੇਵੀ ਸ਼ਖ਼ਸੀਅਤ ਸਰਦਾਰਾ ਸਿੰਘ ਸੈਣੀ ਸਕਰੂਲਾਂਪੁਰ ਦੇ ਪੂਜਨੀਕ ਪਿਤਾ ਸਵਰਨ ਸਿੰਘ ਦੇ ਨਿਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 26 ਅਪ੍ਰੈਲ ਦਿਨ ਐਤਵਾਰ ਨੂੰ ਪਿੰਡ ਸਕਰੂਲਾਂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਸਮਾਗਮ ਦੌਰਾਨ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਨਿਵਾਸੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਸਵਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਸੈਣੀ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਕੁਝ ਹੀ ਦਿਨ ਪਹਿਲਾਂ ਮਾਤਾ ਗੁਰਮੀਤ ਕੌਰ ਦੇ ਅਕਾਲ ਚਲਾਣੇ ਤੋਂ ਬਾਅਦ, ਅਜੇ ਉਨ੍ਹਾਂ ਦੀ ਅੰਤਿਮ ਅਰਦਾਸ ਵੀ ਨਹੀਂ ਹੋਈ ਸੀ ਕਿ ਪਿਤਾ ਸਵਰਨ ਸਿੰਘ ਦੇ ਵਿਛੋੜੇ ਨਾਲ ਪਰਿਵਾਰ ‘ਤੇ ਦੁੱਗਣਾ ਦੁੱਖ ਆਣ ਪਿਆ, ਜਿਸ ਕਾਰਨ ਇਲਾਕੇ ਵਿੱਚ ਵੀ ਗਹਿਰਾ ਸੋਗ ਪਾਇਆ ਜਾ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਅੱਜ ਸਾਡੇ ਦੁਆਬੇ ਇਲਾਕੇ ਦੀ ਤੇ ਕਬੱਡੀ ਸੰਸਾਰ ਦੀ ਪ੍ਰਸਿੱਧ ਖੇਡ ਪ੍ਰਮੋਟਰ ਸ਼ਖਸ਼ੀਅਤ #ਸੱਤਾ ਮੁੱਠਡਾ UK ਦਾ ਜਨਮ ਦਿਨ ਹੈ
Next articleਚੌਥਾ ਲੇਖਕ ਯਾਦਗਾਰੀ ਸਨਮਾਨ ਸਰੂਪ ਚੰਦ ਹਰੀਗੜ੍ਹ ਨੂੰ ਦਿੱਤਾ ਗਿਆ