HOME ਚੌਥਾ ਲੇਖਕ ਯਾਦਗਾਰੀ ਸਨਮਾਨ ਸਰੂਪ ਚੰਦ ਹਰੀਗੜ੍ਹ ਨੂੰ ਦਿੱਤਾ ਗਿਆ

ਚੌਥਾ ਲੇਖਕ ਯਾਦਗਾਰੀ ਸਨਮਾਨ ਸਰੂਪ ਚੰਦ ਹਰੀਗੜ੍ਹ ਨੂੰ ਦਿੱਤਾ ਗਿਆ

3

ਚੰਡਿਹੋਕ ਪਰਿਵਾਰ ਦਾ ਸ਼ਲਾਘਾਯੋਗ ਉਪਰਾਲਾ – ਟੱਲੇਵਾਲੀਆ

 ਬਰਨਾਲਾ   (ਸਮਾਜ ਵੀਕਲੀ)   (ਚੰਡਿਹੋਕ) ਬੀਤੇ ਦਿਨੀਂ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਰਨਾਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਰਾਮ ਸਰੂਪ ਸ਼ਰਮਾ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਰਜਿ ਬਰਨਾਲਾ ਨੇ ਕੀਤੀ। ਪੰਜਾਬ ਰਤਨ ਅਤੇ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਮੁੱਖ ਮਹਿਮਾਨ ਅਤੇ ਰਜਨੀਸ਼ ਕੌਰ ਬਬਲੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਦੇ ਬਾਨੀ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਤੇ ਪਰਿਵਾਰ ਵੱਲੋਂ ਲੇਖਕ ਸਰੂਪ ਚੰਦ ਹਰੀਗੜ੍ਹ ਨੂੰ ਚੌਥਾ ਮਨਜੀਤ ਕੌਰ ਅਤੇ ਤ੍ਰਿਲੋਚਨ ਸਿੰਘ ਯਾਦਗਾਰੀ ਸਨਮਾਨ ਭੇਟ ਕੀਤਾ ਗਿਆ ਜਿਸ ਵਿਚ ਯਾਦਗਾਰੀ ਚਿੰਨ, ਲੋਈ, ਨਗਦ ਰਾਸ਼ੀ ਅਤੇ ਪੁਸਤਕਾਂ ਦਾ ਸੈੱਟ ਸ਼ਾਮਲ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਸਨਮਾਨ ਤੋਂ ਪਹਿਲਾਂ ਲੇਖਕ ਚਰਨੀ ਬੇਦਿਲ, ਕੁਲਵੀਰ ਕੌਰ ਜੋਤੀ ਅਤੇ ਪੁਨੀਤ ਗੁਪਤਾ ਨੂੰ ਸਨਮਾਨ ਦਿੱਤਾ ਜਾ ਚੁੱਕਾ ਹੈ। ਸਭ ਤੋਂ ਪਹਿਲਾਂ ਚੰਡਿਹੋਕ ਹੁਰਾਂ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆ ਆਖਿਆ ਅਤੇ ਸਕੂਲ ਦੇ ਪ੍ਰਿੰਸੀਪਲ ਹਰੀਸ਼ ਬਾਂਸਲ ਹੁਰਾਂ ਦਾ ਧੰਨਵਾਦ ਕੀਤਾ ਜਿਹਨਾਂ ਸਮਾਗਮ ਲਈ ਸਹਿਯੋਗ ਦਿੱਤਾ ਅਤੇ ਇਸ ਸਨਮਾਨ ਬਾਰੇ ਜਾਣਕਾਰੀ ਦਿੱਤੀ। ਸਨਮਾਨ ਬਾਰੇ ਬੋਲਦਿਆਂ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਨੇ ਹਰੀਗੜ੍ਹ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਇਕ ਚੰਗਾ ਉਪਰਾਲਾ ਹੈ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਸਾਨੂੰ ਆਪਣੇ ਬਜ਼ੁਰਗਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਓਮ ਪ੍ਰਕਾਸ਼ ਗਾਸੋ, ਕਲਾਕਾਰ ਦੇ ਸੰਪਾਦਕ ਕੰਵਰਜੀਤ ਭੱਠਲ ਅਤੇ ਰਜਨੀਸ਼ ਕੌਰ ਬਬਲੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਮਾਗਮ ਦੌਰਾਨ ਤੇਜਿੰਦਰ ਚੰਡਿਹੋਕ ਵਲੋਂ ਅਨੁਵਾਦ ਪੁਸਤਕ ਪਲਾਟ ਨੰਬਰ 203 ਪ੍ਰਧਾਨਗੀ ਮੰਡਲ ਅਤੇ ਕਾਰਜਕਾਰਨੀ ਵੱਲੋਂ ਲੋਕ ਅਰਪਣ ਕੀਤੀ ਗਈ। ਸ੍ਰੋਮਣੀ ਸਾਹਿਤਕਾਰ ਡਾ. ਅਮਰ ਕੋਮਲ ਅਤੇ ਗਾਇਕਾ ਆਸ਼ਾ ਭੋਸਲੇ ਦੇ ਫੋਤ ਹੋ ਜਾਣ ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਵਿਸਾਖੀ ਨੂੰ ਸਮਰਪਿਤ ਕਰਵਾਏ ਕਵੀ ਦਰਬਾਰ ਵਿਚ ਕੁਲਵੀਰ ਕੌਰ ਜੋਤੀ, ਰਾਜਿੰਦਰ ਕੁਮਾਰੀ, ਰੁਪਿੰਦਰ ਕੌਰ ਸਿੱਧੂ, ਸੁਰਜੀਤ ਸਿੰਘ ਦਿਹੜ, ਬਲਵਿੰਦਰ ਸਿੰਘ ਠੀਕਰੀਵਾਲ, ਲਖਵਿੰਦਰ ਸਿੰਘ, ਮਮਤਾ ਸੇਤੀਆ ਸੇਖਾ, ਹਾਕਮ ਸਿੰਘ ਰੂੜੇਕੇ, ਸ਼ਿੰਦਰ ਧੌਲਾ, ਜਗਦੀਪ ਸਿੰਘ, ਮਨਦੀਪ ਕੁਮਾਰ, ਪਾਲ ਸਿੰਘ ਲਹਿਰੀ, ਡਾ. ਸੁਰਿੰਦਰ ਭੱਠਲ, ਡਾ. ਰਾਮਪਾਲ ਸਿੰਘ , ਚਤਿੰਦਰ ਰੁਪਾਲ, ਰਘਬੀਰ ਸਿੰਘ ਗਿੱਲ, ਡਾ. ਉਜਾਗਰ ਸਿੰਘ ਮਾਨ, ਹਾਕਮ ਸਿੰਘ ਭੁੱਲਰ, ਲਛਮਣ ਦਾਸ ਮੁਸਾਫ਼ਿਰ, ਡਾ. ਭੁਪਿੰਦਰ ਸਿੰਘ ਬੇਦੀ ਅਤੇ ਭਰਪੂਰ ਸਿੰਘ ਗਰਚਾ ਨੇ ਆਪਣੀਆਂ ਕਵਿਤਾਵਾਂ, ਨਜ਼ਮਾਂ ਅਤੇ ਗੀਤ ਪੇਸ਼ ਕੀਤੇ। ਸ਼ਰਮਾ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਸਭਾ ਲੇਖਕਾਂ ਦਾ ਹੀ ਨਹੀਂ ਸਗੋ ਪਾਠਕਾਂ ਦਾ ਵੀ ਸਨਮਾਨ ਕਰਦੀ ਹੈ। ਸਮਾਗਮ ਦਾ ਮੰਚ ਸੰਚਾਲਨ ਡਾ. ਅਮਨਦੀਪ ਸਿੰਘ ਟੱਲੇਵਾਲੀਆ ਜਨਰਲ ਸਕੱਤਰ ਨੇ ਬਾਖੂਬੀ ਕੀਤਾ ਅਤੇ ਨਾਵਲਕਾਰ ਦਰਸ਼ਨ ਸਿੰਘ ਗੁਰੂ ਨੇ ਸਭਨਾ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੇਜਰ ਸਿੰਘ ਗਿੱਲ, ਵੀਰਪਾਲ ਕੌਰ, ਜਸਵਿੰਦਰ ਸਿੰਘ, ਗਮਦੂਰ ਰੰਗੀਲਾ, ਦਮਨ ਸ਼ਰਮਾ, ਦਲੀਪ ਕੁਮਾਰ, ਜਗਰਾਜ ਚੰਦ ਰਾਏਸਰ, ਕਰਮਿੰਦਰ ਸਿੰਘ, ਚਰਨ ਸਿੰਘ ਝਲੂਰ, ਜਪਿੰਦਰ ਸਿੰਘ, ਕੁਲਰੋਨਕ ਸਿੰਘ, ਜੈਸਮੀਨ ਕੌਰ, ਜਸਨੀਤ ਕੌਰ, ਮਨਪ੍ਰੀਤ ਕੌਰ, ਅੰਜਨਾ ਮੈਨਨ, ਰਾਜਿੰਦਰ ਸ਼ੌਂਕੀ, ਸ਼ਿਸ਼ਪਾਲ ਸ਼ਰਮਾ ਅਤੇ ਭੀਮ ਸਿੰਘ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਵਰਨ ਸਿੰਘ ਸੈਣੀ ਦੀ ਅੰਤਿਮ ਅਰਦਾਸ 26 ਅਪ੍ਰੈਲ ਨੂੰ, ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚਣਗੀਆਂ
Next articleਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਜਨਮ ਦਿਵਸ ‘ਤੇ ਕਰਤਾਰਪੁਰ ‘ਚ ਵੱਡਾ ਸਮਾਗਮ