HOME ਸਵਰਨ ਕੁਮਾਰ ਥਾਣੇਵਾਲ ਨੇ ਪੰਜਾਬ ਪੁਲਿਸ ਤੇ ਲਾਏ ਦੋਸ਼ ਕਿ ਪੁਲਿਸ ਸਾਨੂੰ...

ਸਵਰਨ ਕੁਮਾਰ ਥਾਣੇਵਾਲ ਨੇ ਪੰਜਾਬ ਪੁਲਿਸ ਤੇ ਲਾਏ ਦੋਸ਼ ਕਿ ਪੁਲਿਸ ਸਾਨੂੰ ਨਜਾਇਜ਼ ਤੰਗ ਪਰੇਸ਼ਾਨ ਕਰ ਰਹੀ ਹੈ।

 ਮਹਿਤਪੁਰ  (ਸਮਾਜ ਵੀਕਲੀ)  ਹਰਜਿੰਦਰ ਸਿੰਘ ਚੰਦੀ :- ਥਾਣੇਵਾਲ ਜਿਲਾ ਗੁਰਦਾਸਪੁਰ ਦੇ ਸਵਰਨ ਕੁਮਾਰ ਅਤੇ ਉਹਨਾਂ ਦੀ ਪਤਨੀ ਹਰਬੰਸ ਕੌਰ ਨੇ ਪੰਜਾਬ ਪੁਲਿਸ ਉੱਤੇ ਲਾਏ ਦੋਸ਼ ਕੇ ਪੁਲਿਸ ਸਾਨੂੰ ਨਜਾਇਜ਼ ਤੰਗ ਪਰੇਸ਼ਾਨ ਕਰ ਰਹੀ ਹੈ. ਪੱਤਰਕਾਰਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕੀ ਕਾਰਨ ਸਨ ਕਿ ਆਪ ਜੀ ਨੂੰ ਪੁਲਿਸ ਆਪ ਜੀ ਨੂੰ ਕਿਉਂ ਪਰੇਸ਼ਾਨ ਕਰ ਰਹੀ ਹੈ ਤਾਂ ਸਵਰਨ ਕੁਮਾਰ ਨੇ ਰੋਂਦੇ ਹੋਏ ਦੱਸਿਆ ਕਿ ਅੱਜ ਤੋਂ ਤਿੰਨ ਸਾਲ ਪਹਿਲਾਂ ਸਾਡਾ ਮੁੰਡਾ ਗੁਰਚਰਨ ਪ੍ਰੀਤ ਦਵੇਸਰ ਆਪਣੇ ਕਿਸਾਨ ਜਥੇਬੰਦੀਆਂ ਦੇ ਨਾਲ ਦਿੱਲੀ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੁੰਦਾ ਰਿਹਾ ਅਤੇ ਉੱਥੇ ਕਿਸਾਨਾਂ ਦੀ ਸੇਵਾ ਕਰਦਾ ਰਿਹਾ ਰੋਟੀ ਪਾਣੀ ਦੀ ਅਤੇ ਸਾਡਾ ਮੁੰਡਾ ਸਿੱਖ ਜਥੇਬੰਦੀਆਂ ਦੇ ਨਾਲ ਜੁੜਿਆ ਹੋਇਆ ਸੀ, ਪਰ ਨਾਲ ਨਾਲ ਪੜ੍ਹਾਈ ਕਰ ਰਿਹਾ ਸੀ ਅਤੇ ਨਾਲ ਸਮਾਜ ਸੇਵੀ ਦੇ ਕੰਮ ਕਰ ਰਿਹਾ ਸੀ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਿਹਾ ਸੀ.

ਜਦੋਂ 15 ਅਗਸਤ ਨੂੰ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨੇ ਝੰਡਾ ਲਹਿਰਾਉਣਾ ਸੀ ਤਾਂ ਉਹ ਆਪਣੇ ਸਾਥੀਆਂ ਸਮੇਤ ਲਾਲ ਕਿਲੇ ਵਿਖੇ ਗਿਆ ਤੇ ਉੱਥੇ ਕਿਸੇ ਗੱਲੋਂ ਕਿਸੇ ਨੇ ਉਥੇ ਬੰਬ ਚਲਾ ਦਿੱਤਾ ਅਤੇ ਸਾਡਾ ਮੁੰਡਾ ਆਪਣੀ ਜਾਨ ਬਚਾ ਕੇ ਭੱਜ ਰਿਹਾ ਸੀ ਪਰ ਪੁਲਿਸ ਨੇ ਉਹਨੂੰ ਫੜ ਲਿਆ ਅਤੇ ਕੁੱਟਿਆ ਮਾਰਿਆ ਤੇ ਕਈ ਚਿਰ ਜੇਲ ਚ ਰੱਖਿਆ. ਸਵਰਨ ਕੁਮਾਰ ਨੇ ਕਿਹਾ ਸਿੱਖ ਜਥੇਬੰਦੀਆਂ ਨਾਲ ਜੁੜਿਆ ਹੋਣ ਕਰਕੇ ਸਿੱਖ ਜਥੇਬੰਦੀਆਂ ਨੂੰ ਉਹਨਾਂ ਜਮਾਨਤ ਉੱਤੇ ਰਿਹਾ ਕਰਵਾ ਲਿਆ ਸੀ. ਉਸ ਵੇਲੇ ਦੀਪ ਸਿੱਧੂ ਪੰਜਾਬ ਦੇ ਵਾਰਸ ਸਨ. ਜਦੋਂ ਸਾਡਾ ਮੁੰਡਾ ਇੱਥੇ ਘਰ ਆ ਗਿਆ ਅਤੇ ਉਸ ਨੂੰ ਪੰਜਾਬ ਪੁਲਿਸ ਦੀ ਨੇ ਫਿਰ ਪਰੇਸ਼ਾਨ ਕਰਨਾ ਚਾਲੂ ਕਰ ਦਿੱਤਾ। ਅਤੇ ਬਾਰ-ਬਾਰ ਸਾਡੇ ਮੁੰਡੇ ਨੂੰ ਚੁੱਕ ਲਿਆ ਜਾਂਦਾ ਤੇ ਪਰੇਸ਼ਾਨ ਕਰ ਕਰਦੇ ਸਨ ਅਤੇ ਇੱਕ ਦਿਨ ਸਾਡੇ ਮੁੰਡੇ ਨੂੰ ਰਸਤੇ ਦੇ ਵਿੱਚੋਂ ਪੁਲਿਸ ਨੇ ਫੜ ਲਿਆ ਅਤੇ ਅੱਜ ਤੱਕ ਸਾਡਾ ਮੁੰਡਾ ਪਤਾ ਨਹੀਂ ਕਿੱਥੇ ਚਲੇ ਗਿਆ. ਕਿਉਂਕਿ ਪੁਲਿਸ ਨੇ ਹੀ ਉਹ ਚੁੱਕ ਲਿਆ ਸੀ ਮੁੜ ਕੇ ਮੁੰਡਾ ਘਰ ਨਹੀਂ ਆਇਆ. ਪੁਲਿਸ ਨੂੰ ਹੀ ਪਤਾ ਹੈ ਉਹ ਕਿੱਥੇ ਹੈ ਪਰ ਉਹ ਫਿਰ ਵੀ ਸਾਨੂੰ ਬਾਰ-ਬਾਰ ਪਰੇਸ਼ਾਨ ਕਰ ਰਹੇ ਹਨ ਅਤੇ ਪੁਲਿਸ ਸਾਨੂੰ ਕਹਿ ਰਹੀ ਹੈ ਕਿ ਆਪਣੇ ਮੁੰਡੇ ਨੂੰ ਪੇਸ਼ ਕਰੋ ਪੁਲਿਸ ਦੇ ਅੱਗੇ, ਪਰ ਸਾਨੂੰ ਪਤਾ ਨਹੀਂ ਹੈ ਸਾਡਾ ਮੁੰਡਾ ਕਿੱਥੇ ਹੈ. ਅਸੀਂ ਕਿੱਥੋਂ ਪੇਸ਼ ਕਰੀਏ ਤੇ ਕਿੱਥੋਂ ਅਸੀਂ ਪੁਲਿਸ ਦੇ ਹਵਾਲੇ ਕਰੀਏ. ਸੋ ਹੁਣ ਅਗਸਤ ਦੀ 28 ਤਰੀਕ ਨੂੰ 2025 ਨੂੰ ਪੁਲਿਸ ਸਾਡੇ ਘਰ ਆਈ ਅਤੇ ਸਾਡੇ ਨਾਲ ਬਹੁਤ ਕੁੱਟਮਾਰ ਕੀਤੀ ਤੇ ਮੇਰੀ ਪਤਨੀ ਹਰਬੰਸ ਕੌਰ ਨੂੰ ਬਾਲਾਂ ਤੋਂ ਖਿੱਚਤੂ ਕੀਤੀ ਅਤੇ ਮੈਨੂੰ ਵੀ ਕੁੱਟਿਆ ਅਤੇ ਲੱਤਾਂ ਚ ਡੰਡੇ ਮਾਰੇ ਅਤੇ ਕਹਿ ਰਹੇ ਸਨ, ਆਪਣਾ ਜੋ ਮੁੰਡਾ ਅੱਤਵਾਦੀ ਹੈ ਤੇ ਉਹਨੂੰ ਪੇਸ਼ ਕਰ ਪਰ ਅਸੀਂ ਕਿੱਥੋਂ ਪੇਸ਼ ਕਰੀਏ.

ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਸਾਨੂੰ ਇਹਨਾਂ ਪੁਲਿਸ ਵਾਲੇ ਗੁੰਡਿਆਂ ਤੋਂ ਬਚਾਇਆ ਜਾਵੇ. ਜਦੋਂ ਸਾਡੇ ਪੱਤਰਕਾਰਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੰਡਾ ਅੱਤਵਾਦੀਆਂ ਨਾਲ ਮਿਲਿਆ ਹੋਇਆ ਸੀ ਜੋ ਸਰਹੱਦ ਤੋਂ ਪਰ ਪਾਕਿਸਤਾਨ ਤੋਂ ਅਸਲਾ ਲਿਆ ਕੇ ਅੱਤਵਾਦੀਆਂ ਨੂੰ ਦਿੰਦਾ ਸੀ. ਇਸ ਦੀ ਘੱਟ ਉਮਰ ਹੋਣ ਕਰਕੇ ਇਹ ਆਪਣੀ ਉਮਰ ਦਾ ਫਾਇਦਾ ਚੁੱਕ ਰਿਹਾ ਸੀ. ਪੁਲਿਸ ਅਧਿਕਾਰੀਆਂ ਨੇ ਸਾਨੂੰ ਉਸ ਵੇਲੇ ਦੀ ਇੱਕ ਫੋਟੋ ਦਿੱਤੀ ਜੋ ਅਸੀਂ ਆਪ ਜੀ ਦੇ ਨਾਲ ਸ਼ੇਅਰ ਕਰ ਰਹੇ ਹਾਂ ਉਹਨਾਂ ਨੇ ਦੱਸਿਆ ਇਸ ਦੇ ਨਾਲ ਤਿੰਨ ਚਾਰ ਬੰਦੇ ਹੋਰ ਵੀ ਸਨ ਜੋ ਕਿ ਅੱਤਵਾਦੀਆਂ ਲਈ ਕੰਮ ਕਰਦੇ ਸਨ. ਜਦੋਂ ਅਸੀਂ ਗੁਰਚਰਨਪ੍ਰੀਤ ਦਵੇਸਰ ਦੇ ਪਿਤਾ ਸਵਰਨ ਕੁਮਾਰ ਨਾਲ ਇਹ ਗੱਲ ਕੀਤੀ ਤਾਂ ਉਸ ਨੇ ਪੁਲਿਸ ਦੀ ਗੱਲ ਇਹ ਕਹੀ ਨੂੰ ਨਕਾਰਿਆ. ਉਹਨਾਂ ਨੇ ਕਿਹਾ ਸਾਡਾ ਮੁੰਡਾ ਕਿਸੇ ਵੀ ਅੱਤਵਾਦੀ ਜਥੇਬੰਦੀ ਨਾਲ ਨਹੀਂ ਸੀ ਅਤੇ ਉਹ ਤਾਂ ਇੱਕ ਚੰਗੇ ਕੰਮ ਕਰਦਾ ਸੀ ਇਹ ਪੁਲਿਸ ਅਧਿਕਾਰੀਆਂ ਨੇ ਆਪਣੇ ਕੋਲੋਂ ਪੰਜ ਚਾਰ ਪੰਜ ਬੰਦੇ ਖੜੇ ਕਰਕੇ ਫੋਟੋ ਖਿਚਵਾਈ ਹੋਈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleएयरपोर्ट के नाम पर किसानों की जमीन छीनने के मुद्दे पर बथुआपार, आजमगढ़ में हुई बैठक
Next articleਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨੇ ਐਨ.ਆਰ.ਆਈਜ ਨੂੰ ਵਧ ਚੜ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਕੀਤੀ ਭਾਵੁਕ ਅਪੀਲ