ਲੈਸਟਰ (ਇੰਗਲੈਂਡ), (ਸਮਾਜ ਵੀਕਲੀ) ( ਸੁਖਜਿੰਦਰ ਸਿੰਘ ਢੱਡੇ)- ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨੇ ਵੱਖ-ਵੱਖ ਦੇਸ਼ਾਂ ਚ ਵੱਸਦੇ ਐਨ.ਆਰ.ਆਈਜ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਵੇਲੇ ਆਪਣੇ ਵਤਨ ਪੰਜਾਬ ਦੇ ਨਾਲ ਖੜਨਾ ਚਾਹੀਦਾ ਹੈ, ਗਾਇਕ ਮਲਕੀਤ ਸਿੰਘ ਨੇ ਇੱਕ ਵੀਡੀਓ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਹੜ ਪ੍ਰਭਾਵਿਤ ਲੋਕਾਂ ਦੀ ਐਨ.ਆਰ.ਆਈਜ ਨੂੰ ਇਸ ਵੇਲੇ ਬੇਹੱਦ ਚਿੰਤਾ ਹੈ,ਅਤੇ ਉਹ ਉਹਨਾਂ ਦੀ ਮਦਦ ਲਈ ਹਰੇਕ ਤਰ੍ਹਾਂ ਦਾ ਯਤਨ ਕਰਨ ਦੀ ਤਿਆਰ ਹਨ ।ਗੋਲਡਨ ਸਟਾਰ ਕਾਇਕ ਮਲਕੀਤ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਚ ਵਸਦੇ ਪੰਜਾਬੀ ਹਮੇਸ਼ਾ ਹੀ ਆਪਣੇ ਵਤਨ ਪੰਜਾਬ ਨਾਲ ਬਹੁਤ ਮੋਹ ਕਰਦੇ ਹਨ ਅਤੇ ਜਦ ਵੀ ਪੰਜਾਬ ਤੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬੁਰੀ ਖਬਰ ਆਉਂਦੀ ਹੈ ਤਾਂ ਉਹ ਉਹਨਾਂ ਆਫਤਾਂ ਤੋਂ ਪੰਜਾਬ ਨੂੰ ਬਚਾਉਣ ਲਈ ਹਰੇਕ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਗੋਲਡਨ ਸਟਾਰ ਮਲਕੀਤ ਸਿੰਘ ਨੇ ਦੂਸਰੇ ਸੂਬਿਆਂ ਤੇ ਲੇਕਾ ਅਤੇ ਆਗੂਆਂ ਤੇ ਗਿਲਾ ਕਰਦਿਆਂ ਕਿਹਾ ਕਿ ਹਮੇਸ਼ਾ ਹੀ ਜਦ ਵੀ ਕਿਸੇ ਨਾ ਕਿਸੇ ਸੂਬੇ ਚ ਕੋਈ ਆਫਤ ਆਉਂਦੀ ਹੈ ਤਾਂ ਪੰਜਾਬੀ ਹਮੇਸ਼ਾ ਹੀ ਵੱਧ ਚੜ ਕੇ ਉਸ ਜਗ੍ਹਾ ਜਾ ਕੇ ਲੰਗਰ ਲਗਾਉਂਦੇ ਹਨ ਅਤੇ ਪੀੜਤ ਪਰਿਵਾਰਾਂ ਦੀ ਸਾਰ ਲੈਂਦੇ ਹਨ, ਪ੍ਰੰਤੂ ਜਦ ਹੁਣ ਪੰਜਾਬ ਵਿੱਚ ਹੜਾਂ ਦੇ ਪ੍ਰਕੋਪ ਕਾਰਨ ਕਈ ਘਰ ਢੈਹ ਢੇਰੀ ਹੋ ਚੁੱਕੇ ਹਨ, ਲੋਕ ਬੇਘਰ ਹੋ ਚੁੱਕੇ ਹਨ, ਫਸਲਾਂ ਮਾਰੀਆਂ ਗਈਆਂ ਹਨ, ਡੰਗਰ ਮਰ ਚੁੱਕੇ ਹਨ। ਪਰੰਤੂ ਇਹਨਾਂ ਹਾਲਾਤਾਂ ਚ ਕੋਈ ਵੀ ਬਾਹਰਲੇ ਸੂਬੇ ਦਾ ਵਿਅਕਤੀ ਜਾਂ ਆਗੂ ਪੰਜਾਬ ਵਿੱਚ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਨਹੀਂ ਬਹੁੜਿਆ। ਗਾਇਕ ਮਲਕੀਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੂੰ ਹਮੇਸ਼ਾ ਹੀ ਪਰਮਾਤਮਾ ਦਾ ਆਸਰਾ ਰਿਹਾ ਹੈ ਤੇ ਇਸ ਵਾਰ ਵੀ ਪਰਮਾਤਮਾ ਕਿਰਪਾ ਕਰੇਗਾ ਕੁਝ ਸਮੇਂ ਬਾਅਦ ਮੁੜ ਪੰਜਾਬ ਦੇ ਹੜ ਪੀੜਤ ਇਲਾਕੇ ਚ ਹਰਿਆਲੀ ਹੋਵੇਗੀ ਹਾਲਾਤ ਆਮ ਵਰਗੇ ਹੋਣਗੇ । ਉਹਨਾਂ ਨੇ ਪੰਜਾਬ ਦੇ ਸਿਆਸੀ ਆਗੂਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਸ ਵੇਲੇ ਪਾਰਟੀ ਬਾਜੀਆਂ ਤੋਂ ਉੱਪਰ ਉੱਠ ਕੇ ਇੱਕਜੁੱਟ ਹੋ ਕੇ ਹੜ ਪੀੜਤ ਲੋਕਾਂ ਦੀ ਮਦਦ ਕਰਨ ਲਈ ਉਹ ਅੱਗੇ ਆਉਣ। ਗਾਇਕ ਮਲਕੀਤ ਸਿੰਘ ਨੇ ਕਿਹਾ ਹੈ ਕਿ ਵਿਦੇਸ਼ਾਂ ਚ ਵੱਸਦੇ ਐਨ.ਆਰ.ਆਈ ਹੜ ਪ੍ਰਭਾਵਿਤ ਲੋਕਾਂ ਦੀ ਹਰੇਕ ਤਰ੍ਹਾਂ ਦੀ ਮਦਦ ਕਰਨ ਲਈ ਬਿਲਕੁਲ ਤਿਆਰ ਹਨ।
ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨੇ ਐਨ.ਆਰ.ਆਈਜ ਨੂੰ ਵਧ ਚੜ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਕੀਤੀ ਭਾਵੁਕ ਅਪੀਲ
*ਵੱਖ ਵੱਖ ਦੇਸ਼ਾਂ ਚ ਵੱਸਦੇ ਪੰਜਾਬੀ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਹੜ੍ਹ ਪੀੜਤਾਂ ਦੇ ਨਾਲ ਖੜੇ ਹਨ -ਗੋਲਡਨ ਸਟਾਰ ਮਲਕੀਤ ਸਿੰਘ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



