ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੀ ਪ੍ਰੈਸ ਕਾਨਫਰੰਸ ਨਵਾਂਸ਼ਹਿਰ ਪਾਰਟੀ ਦਫਤਰ ਦੇ ਵਿੱਚ ਜਿਲ੍ਹਾਂ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਮੋਹਰ ਦੀ ਅਗਵਾਈ ਵਿੱਚ ਹੋਈ,ਇਸ ਮੀਟਿੰਗ ਵਿਚ ਪੰਜਾਬ ੳਪ ਪ੍ਰਧਾਨ ਅਸ਼ਵਨੀ ਸ਼ਰਮਾ , ਤੇ ਪੰਜਾਬ ਸਚਿਵ ਨਰਿੰਦਰ ਰਾਠੌਰ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੀਟਿੰਗ ਵਿੱਚ ਪੰਜਾਬ ੳਪ ਪ੍ਰਧਾਨ ਅਸ਼ਵਨੀ ਸ਼ਰਮਾ, ਤੇ ਪੰਜਾਬ ਸਚਿਵ ਨਰਿੰਦਰ ਰਾਠੌਰ ਨੇ ਦੱਸਿਆ ਕਿ 8 ਦਸੰਬਰ ਦਿਨ ਸੋਮਵਾਰ ਨੂੰ ਇਕ ਵਿਸ਼ੇਸ਼ ਬੈਠਕ ਆਸਰੋਂ ,ਸਵਰਾਜ ਮਾਜ਼ਦਾ ਕੰਟਰੈਕਟ ਡਰਾਈਵਰ ਯੂਨੀਅਨ ਵਿੱਚ ਕਾਰਵਾਈ ਜਾ ਰਹੀ ਹੈ, ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਯੋਗ ਰਾਜ ਸ਼ਰਮਾ , ਪੰਜਾਬ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਬਿੱਲਾ , ਪੰਜਾਬ ਯੂਥ ਪ੍ਰਧਾਨ ਸੰਜੀਵ ਭਾਸਕਰ ਤੋਂ ਇਲਾਵਾ, ਪੰਜਾਬ ਦੇ ਆਹੁਦੇਦਾਰ ਮੀਟਿੰਗ ਵਿੱਚ ਭਾਗ ਲੈਣ ਲਈ ਪਹੁੰਚ ਰਹੇ ਹਨ,ਇਸ ਮੀਟਿੰਗ ਵਿੱਚ ਪਾਰਟੀ ਵਲੋਂ ਪੰਜਾਬ ਦੇ ਹਾਲਾਤਾਂ ਬਾਰੇ ਚਰਚਾ ਕੀਤੀ ਜਾਵੇਗੀ ਗੀ,ਕਿਸ ਤਰ੍ਹਾਂ ਪੰਜਾਬ ਵਿੱਚ ਆਏ ਦਿਨ ਕ੍ਰਾਈਮ ਵਧ ਰਿਹਾ, ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ,ਜਾ ਰਿਹਾ ਸਰਕਾਰੀ ਦਫ਼ਤਰਾਂ ਵਿਚ ਖੱਜਲਖੁਆਰੀ ਹੋ ਰਹੀ, ਤੇ ਹੋਰ ਪੰਜਾਬ ਦੇ ਹਲਾਤਾਂ ਤੇ ਚਰਚਾ ਕੀਤੀ ਜਾਵੇਗੀ ,ਇਸ ਮੋਕੇ ਤੇ ਹਾਜ਼ਰ ਪ੍ਰਧਾਨ ਸੁਰਿੰਦਰ ਪਾਲ ਸਿੰਘ, ਬਾਬਾ ਸੱਜਣ ਸਿੰਘ, ਤੇ ਹੋਰ ਸ਼ਿਵ ਸੈਨਿਕ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


