HOME ਏਕਮ ਪਬਲਿਕ ਸਕੂਲ ਮਹਿਤਪੁਰ ਦੇ ਸਾਇੰਸ ਵਿਸ਼ੇ ਦੇ ਸੀਨੀਅਰ ਅਧਿਆਪਕ ਚੰਦਨ ਸਿੰਘ...

ਏਕਮ ਪਬਲਿਕ ਸਕੂਲ ਮਹਿਤਪੁਰ ਦੇ ਸਾਇੰਸ ਵਿਸ਼ੇ ਦੇ ਸੀਨੀਅਰ ਅਧਿਆਪਕ ਚੰਦਨ ਸਿੰਘ ‘ਪ੍ਰਾਈਡ ਆਫ਼ ਸਕੂਲ’ ਐਵਾਰਡ ਨਾਲ ਸਨਮਾਨਿਤ ।

2

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਹਾਲ ਹੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪ੍ਰੈਜੀਡੈਂਟ ਡਾਕਟਰ ਜਗਜੀਤ ਸਿੰਘ ਧੂਰੀ ਹੁਰਾਂ ਦੀ ਵਿਸ਼ੇਸ਼ ਅਗਵਾਈ ਵਿੱਚ ਨੈਸ਼ਨਲ ਐਵਾਰਡ ਸਮਾਰੋਹ ਕਰਵਾਇਆ ਜਿਸ ਵਿੱਚ ਏਕਮ ਪਬਲਿਕ ਸਕੂਲ ਮਹਿਤਪੁਰ ਦੇ ਸਾਇੰਸ ਵਿਸ਼ੇ ਦੇ ਸੀਨੀਅਰ ਅਧਿਆਪਕ ਚੰਦਨ ਸਿੰਘ ਨੂੰ ‘ਪ੍ਰਾਈਡ ਆਫ਼ ਸਕੂਲ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਐਵਾਰਡ ਸਮਾਰੋਹ ਵਿੱਚ ਡਾਕਟਰ ਅਮਰਪਾਲ ਸਿੰਘ , ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਮੁੱਖ ਮਹਿਮਾਨ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਜਸਬੀਰ ਜੱਸੀ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਕਿਹਾ ਕਿ ਇਸ ਐਵਾਰਡ ਸਮਾਰੋਹ ਵਿੱਚ ਦੇਸ਼ ਭਰ ਦੇ ਸਕੂਲਾਂ ਵਲੋਂ ਹਿੱਸਾ ਲਿਆ ਗਿਆ ਸੀ। ਏਕਮ ਪਬਲਿਕ ਸਕੂਲ ਦੇ ਅਧਿਆਪਕ ਵਲੋਂ ਇਸ ਸਨਮਾਨ ਨੂੰ ਹਾਸਿਲ ਕਰਨਾ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਸਕੂਲ ਮੈਂਨਜਮੈਂਟ ਅਤੇ ਸਮੂਹ ਸਟਾਫ਼ ਵਲੋਂ ਅਧਿਆਪਕ ਚੰਦਨ ਸਿੰਘ ਨੂੰ ਉਨ੍ਹਾਂ ਦੀ ਇਸ ਵਿਸ਼ੇਸ਼ ਪ੍ਰਾਪਤੀ ਲਈ ਵਧਾਈ ਦਿੱਤੀ ਗਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article8 ਦਸੰਬਰ ਨੂੰ ਆਸਰੋਂ ਸਵਰਾਜ਼ ਮਾਜ਼ਦਾ ਫੈਕਟਰੀ ਵਿਚ ਹੋ ਰਹੀ ਹੈ ਹਿੰਦੂ ਨੇਤਾਵਾਂ ਦੀ ਅਹਿਮ ਬੈਠਕ
Next articleVladimir Putin’s state visit to India