ਸਵੱਛ ਭਾਰਤ ਅਭਿਆਨ ਤਹਿਤ ਜੂਟ ਉਤਪਾਦਾਂ ਦੀ ਸੇਲ-ਕਮ ਪ੍ਰਦਰਸ਼ਨੀ ਲਗਾਈ, ਪਲਾਸਟਿਕ ਦੀ ਵਰਤੋਂ ਮਤਲਬ ਬਿਮਾਰੀਆਂ ਤੇ ਹੜ੍ਹਾਂ ਨੂੰ ਸੱਦਾ ਦੇਣਾ-ਅਟਵਾਲ

ਕਪੂਰਥਲਾ ,(ਸਮਾਜ ਵੀਕਲੀ) (ਕੌੜਾ)– ਸਮਾਜ ਸੇਵੀ ਸੰਸਥਾ ਬੀਸੀਐਸ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਪ੍ਰਸ਼ਾਸ਼ਨ ਸਿਵਲ ਵਿਭਾਗ ਦੇ ਸਹਿਯੋਗ ਨਾਲ ਸ਼ਾਪਿੰਗ ਕੰਪਲੈਕਸ ਵਿਖੇ ਜੂਟ ਉਤਪਾਦਾਂ ਦੀ ਸੇਲ-ਕਮ ਪ੍ਰਦਰਸ਼ਨੀ ਲਗਾਈ ਗਈ।
ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਵਿੱਚ ਪਲਾਸਟਿਕ ਦੇ ਸਿੰਗਲ ਯੂਜ ਲਫਾਫਿਆਂ ਦੀ ਵਰਤੋਂ ਨਾ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਜੀਤ ਸਿੰਘ ਜੋਨਲ ਪ੍ਰਧਾਨ ਆਲ ਇੰਡੀਆ ਐਸ.ਸੀ ਐਸ.ਟੀ ਐਸੋਸੀਏਸ਼ਨ ਇਸ ਮੌਕੇ ਤੇ ਉਚੇਚੇ ਤੌਰ ਤੇ ਪੁੱਜੇ ਉਨਾਂ ਕਿਹਾ ਕੇ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨੂੰ ਘਟਾਉਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾ ਬੀਸੀਐਸ ਦੀਪਹਿਲ ਕਦਮੀ ਸ਼ਲਾਘਾਯੋਗ ਕਦਮ ਹੈ।
ਉਨਾਂ ਕਿਹਾ ਕੇ ਸੁਸਾਇਟੀ ਦਾ ਇਹ ਉਪਰਾਲਾ ਜਿੱਥੇ ਵਾਤਾਵਰਨ ਸੁਰੱਖਿਆ ਲਈ ਕਾਰਗਰ ਹੈ ਉਥੇ ਘਰੇਲੂ ਗਰੀਬ ਔਰਤਾਂ ਲਈ ਰੋਜਗਾਰ ਦਾ ਵੀ ਸਬੱਬ ਹੈ।
ਇਸ ਮੌਕੇ ਤੇ ਰਾਹਗੀਰਾਂ ਨੂੰ ਜੂਟ ਦੇ ਥੈਲਿਆਂ ਦੀ ਵਰਤੋਂ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਨੇ ਕਿਹਾ ਕੇ ਪਲਾਸਟਿਕ ਦੇ ਲਿਫਾਫੇ ਮੁਨੁੱਖੀ ਜੀਵਨ ਨੂੰ ਹਰ ਤਰੀਕੇ ਨਾਲ ਬਹੁਤ ਬੁਰੀ ਤਰਾਂ ਪ੍ਰਭਾਵਿਤ ਕਰਦੇ ਹਨ ,ਬਰਸਾਤਾਂ ਦੇ ਦਿਨਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਪਲਾਸਟਿਕ ਦੇ ਲਫਾਫਿਆਂ ਦੀ ਵਰਤੋਂ ਕਾਰਨ ਹੀ ਬਣਦੀ ਹੈ।
ਇਸ ਮੌਕੇ ਤੇ ਜਸਪਾਲ ਸਿੰਘ ਚੌਹਾਨ ਜਨਰਲ ਸੱਕਤਰ ਭਗਵਾਨ ਵਾਲਮੀਕਿ ਨੋਜਵਾਨ ਸਭਾ,
ਸੰਧੂਰਾ ਸਿੰਘ,ਜੋਗਾ ਸਿੰਘ ਖੈੜਾ,ਆਦ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article‘ਸਰਕਾਰ ਆਪ ਕੇ ਦੁਆਰ’ ਤਹਿਤ ਪਿੰਡ ਠੱਟਾ ਨਵਾਂ ‘ਚ ਕੈਂਪ ਦਾ ਆਯੋਜਨ ਐਸ ਡੀ ਐੱਮ ਜਸਪ੍ਰੀਤ ਸਿੰਘ ਨੇ ਬਿਨੈਕਾਰਾਂ ਨੂੰ ਸੌਂਪੇ ਦਸਤਾਵੇਜ਼
Next articleਸਾਂਝ ਕੇਂਦਰ ਡਡਵਿੰਡੀ ਵੱਲੋਂ “ ਨਸ਼ਿਆਂ ਵਿੱਚ ਸੁਲਘਦਾ ਪੰਜਾਬ” ਨਾਟਕ ਕਰਵਾਇਆ ਗਿਆ