ਸਵ.ਕਿਸ਼ਨ ਸਿੰਘ ਥਿੰਦ ਮਿਲਣਸਾਰ ਤੇ ਨੇਕਨੀਅਤ ਇਨਸਾਨ ਸਨ – ਖੈੜਾ

ਸਵ. ਕਿਸ਼ਨ ਸਿੰਘ ਪਾਜੀਆਂ ਨਮਿੱਤ ਕੀਰਤਨ ਤੇ ਅੰਤਿਮ ਅਰਦਾਸ ਹੋਈ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਵ. ਕਿਸ਼ਨ ਸਿੰਘ ਥਿੰਦ ਬਹੁਤ ਹੀ ਮਿਲਣਸਾਰ ਤੇ ਨੇਕ ਨੀਅਤ ਦੇ ਮਾਲਕ ਸਨ। ਜਿਨ੍ਹਾਂ ਦੀ ਅਣਥੱਕ ਮਿਹਨਤ ਤੇ ਇਮਾਨਦਾਰੀ ਨਾਲ ਸਮਾਜ ਸੇਵਾ ਵਿਚ ਇੱਕ ਨਵੇਕਲਾ ਸਥਾਨ ਸੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਅਵਾਰਡੀ ਰੌਸ਼ਨ ਖੈੜਾ ਨੇ ਸਵ. ਕਿਸ਼ਨ ਸਿੰਘ ਥਿੰਦ ਪਾਜੀਆਂ ਦੀ ਅੰਤਿਮ ਅਰਦਾਸ ਸਮੇਂ ਕਰਵਾਏ ਗਏ ਸਰਧਾਂਜਲੀ ਸਮਾਗਮ ਸਮੇਂ ਸਰਧਾਂਜਲੀ ਦਿੰਦੇ ਹੋਏ ਕੀਤਾ। ਸਵ. ਥਿੰਦ ਚੰਗੇ ਸਮਾਜ ਦੀ ਸਿਰਜਣਾ ਕਰਦਿਆਂ ਅਗਾਂਹਵਧੂ ਸੋਚ ਨੂੰ ਹੁਲਾਰਾ ਦੇਣ ਲਈ ਸਮਾਜ ਨੂੰ ਪ੍ਰੇਰਿਤ ਕਰਦੇ ਸਨ। ਉਹਨਾਂ ਕਿਹਾ ਕਿ ਸਵ. ਕਿਸ਼ਨ ਸਿੰਘ ਦੀ ਫੁਲਵਾੜੀ ਦੇ ਫੁੱਲ ਉਹਨਾਂ ਦੇ ਬੇਟੇ ਜਸਬੀਰ ਸਿੰਘ ਥਿੰਦ ‘ਥਿੰਦ ਮੈਡੀਕਲ ਸਟੋਰ’, ਪ੍ਰੋ ਬਲਦੇਵ ਸਿੰਘ ਟੀਟਾ ਆਗੂ ਡੀਟੀਸੀ, ਬੀਬਾ ਸੁਖਮਿੰਦਰ ਕੌਰ, ਬੀਬਾ ਤਜਿੰਦਰ ਕੌਰ, ਬੇਟੀ ਜਗਦੀਪ ਕੌਰ ਤੇ ਬੱਚੇ ਉਹਨਾਂ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਇਸ ਮੌਕੇ ਕੰਵਰ ਇਕਬਾਲ ਸਿੰਘ ਆਪ ਆਗੂ, ਪ੍ਰਿੰਸੀਪਲ ਦਲਜੀਤ ਸਿੰਘ ਖੈੜਾ, ਡਾ ਲਖਵਿੰਦਰ ਸਿੰਘ ਤੇ ਹੋਰ ਸਖਸ਼ੀਅਤਾਂ ਵੱਲੋਂ ਸਵ ਕਿਸ਼ਨ ਸਿੰਘ ਥਿੰਦ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਇਸ ਤੋਂ ਪਹਿਲਾਂ ਸਵ. ਕਿਸ਼ਨ ਸਿੰਘ ਨਮਿਤ ਰੱਖੇ ਗਏ ਸਹਿਜ ਪਾਠ ਜੀ ਦੇ ਭੋਗ ਉਹਨਾਂ ਦੇ ਗ੍ਰਹਿ ਵਿਖੇ ਪਾਏ ਗਏ ਉਪਰੰਤ ਗੁਰਦੁਆਰਾ ਅਰਬਨ ਅਸਟੇਟ ਕਪੂਰਥਲਾ ਵਿਖੇ ਅੰਤਿਮ ਅਰਦਾਸ ਤੇ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਸਤਿੰਦਰਪਾਲ ਸਿੰਘ ਹਜੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵੱਲੋਂ ਵਿਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਭਾਈ ਸੰਜੀਵ ਸਿੰਘ ਹੈਡ ਗ੍ਰੰਥੀ ਵੱਲੋਂ ਅੰਤਿਮ ਅਰਦਾਸ ਕੀਤੀ ਗਈ।

ਇਸ ਮੌਕੇ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ, ਬੀਬੀ ਉਪਿੰਦਰਜੀਤ ਕੌਰ ਸਾਬਕਾ ਮੰਤਰੀ, ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਸੱਜਣ ਸਿੰਘ ਚੀਮਾ ਆਪ ਆਗੂ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਕੈਪਟਨ ਹਰਮਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ, ਤੇ ਹੋਰ ਸੰਸਥਾਵਾਂ ਵਲੋਂ ਸ਼ੋਕ ਮਤੇ ਪੇਸ਼ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸਿੱਖਿਆ ਅਫ਼ਸਰ (ਸ ) ਕਪੂਰਥਲਾ ਮੈਡਮ ਦਲਜੀਤ ਕੌਰ, ਉਪ ਜਿਲਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ, ਡੀ. ਐਮ. (ਸਪੋਰਟਸ) ਸੁਖਵਿੰਦਰ ਸਿੰਘ, ਐਸ ਐਮ ਓ ਸੁਲਤਾਨਪੁਰ ਲੋਧੀ ਰਵਿੰਦਰਪਾਲ ਸ਼ੁੱਭ, ਇਕਬਾਲ ਸਿੰਘ ਰੰਧਾਵਾ ਐਮਡੀ ਸਪੋਰਟਸ ਜਲੰਧਰ, ਜਸਵਿੰਦਰ ਕੌਰ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ, ਮੱਸਾ ਸਿੰਘ ਸਾਬਕਾ ਡੀ ਈ ਓ, ਚੀਫ ਇੰਜੀਨੀਅਰ ਕੰਵਰਜਸਵੰਤ ਸਿੰਘ, ਨਿਰਮਲ ਕੁਮਾਰ ਸੂਦ ਫਗਵਾੜਾ, ਡਾ ਨਰਿੰਦਰ ਸਿੰਘ ਤੇਜੀ, ਡਾ ਜਗਤਾਰ ਸਿੰਘ, ਬਲਦੇਵ ਸਿੰਘ ਸਾਬਕਾ ਚੇਅਰਮੈਨ, ਰਣਧੀਰ ਸਿੰਘ ਧੀਰਾ ਡਡਵਿੰਡੀ, ਰਾਜ ਬਹਾਦਰ ਸਿੰਘ ਡਡਵਿੰਡੀ, ਅੰਗਰੇਜ ਸਿੰਘ ਡੇਰਾ ਸੈਯਦਾਂ, ਰਾਜੂ ਢਿੱਲੋਂ ਡੇਰਾ ਸੈਯਦਾਂ, ਮਾਸਟਰ ਰਣਜੀਤ ਸਿੰਘ ਪੀਟੀ, ਹਰਪ੍ਰੀਤਪਾਲ ਸਿੰਘ, ਨਿਰਮਲ ਸਿੰਘ ਹੁੰਦਲ, ਸਰਪੰਚ ਜਸਪਾਲ ਸਿੰਘ ਫੱਤੋਵਾਲ, ਸਰਪੰਚ ਲਾਭ ਸਿੰਘ, ਸਰਪੰਚ ਗੁਰਦੇਵ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਸੋਨੂੰ ਝੰਡੂਵਾਲ, ਡਾ ਸਵਰਨ ਸਿੰਘ, ਕੰਵਲਨੈਨ ਸਿੰਘ ਕੇਨੀ, ਮਨਦੀਪ ਸਿੰਘ ਖਿੰਡਾ, ਜਗਜੀਤ ਸਿੰਘ ਚੰਦੀ, ਲਖਪਤ ਰਾਏ ਸਟੇਟ ਅਵਾਰਡੀ, ਪ੍ਰਿੰਸੀਪਲ ਨਵਚੇਤਨ ਸਿੰਘ, ਕੁਲਬੀਰ ਸਿੰਘ ਕਾਲੀ ਟਿੱਬਾ, ਬਾਵਾ ਸਿੰਘ, ਪ੍ਰਿੰਸੀਪਲ ਅਮਰੀਕ ਸਿੰਘ ਨੰਢਾ, ਅਮਰਜੀਤ ਸਿੰਘ ਸ਼ਾਲਾਪੁਰ, ਬਾਜ ਸਿੰਘ ਸ਼ਾਲਾਪੁਰ , ਪ੍ਰੋ. ਮਨਜੀਤ ਸਿੰਘ, ਸੁਰਜੀਤ ਸਿੰਘ ਕਪੂਰਥਲਾ, ਬਿਲੂ ਕਪੂਰਥਲਾ , ਸੁਖਪਾਲ ਸਿੰਘ ਹੁੰਦਲ, ਸ਼ਸ਼ੀ ਚੋਪੜਾ, ਡਾ ਰਾਣਾ ਸੁਲਤਾਨਪੁਰ ਲੋਧੀ , ਡਾ ਜਸਪ੍ਰੀਤ ਸਿੰਘ, ਸੰਨੀ ਸਹੋਤਾ, ਰਵਿੰਦਰ ਰਵੀ,ਜਸਵੰਤ ਸਿੰਘ ਹਰਨਾਮਪੁਰ, ਬਲਵਿੰਦਰ ਸਿੰਘ ਡੇਰਾ ਨੰਦ ਸਿੰਘ, ਪਰਵਿੰਦਰ ਸਿੰਘ ਢੋਟ, ਅਵਤਾਰ ਸਿੰਘ ਥਿੰਦ, ਗੌਰਵ ਕੰਢਾ, ਅਨਮੋਲ ਗਿੱਲ, ਮਨਿੰਦਰ ਸਿੰਘ, ਸੁਖਵਿੰਦਰ ਸੁੱਖ, ਆਦਿ ਸਮੇਤ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਸਾਕ ਸਬੰਧੀ ਹਾਜ਼ਰ ਸਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀ ਟੀ ਐੱਫ ਬਲਾਕ ਮਸੀਤਾਂ ਤੇ ਬਲਾਕ ਸੁਲਤਾਨਪੁਰ ਲੋਧੀ ਕਮੇਟੀ ਦੀ ਸਰਵਸੰਮਤੀ ਨਾਲ ਚੋਣ ਹੋਈ
Next articleਗਲਤੀ ਦਾ ਅਹਿਸਾਸ