ਦੂਜੇ ਦਿਨ ਹੋਟਲ ਮੈਨਜਮੈੰਟ, ਮੈਨਜਮੈਂਟ, ਅਤੇ ਐਜੂਕੇਸ਼ਨ ਦੇ 250 ਵਿਦਿਆਰਥੀਆਂ ਨੇ ਹਿਸਾ ਲਿਆ ਅਤੇ 25 ਖੋਜ ਪੱਤਰ ਪੇਸ਼ ਕੀਤੇ
ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਸਟੇਨੇਬਲ ਡੇਵਲਪਮੈਂਟ ਅਤੇ ਕਲਾਈਮੇਟ ਰੇਜੀਲਿਐੰਸ ਦੇ ਲਈ ਮਲਟੀਡਿਸਪਲਨਰੀ ਅਪਰੋਚ ਰਾਸ਼ਟਰੀ ਦੋ ਰੋਜਾ ਕਾਨਫਰੰਸ ਸਮਾਪਤ ਹੋ ਗਈ। ਰਾਸ਼ਟਰੀ ਕਾਨਫਰੰਸ ਵਿੱਚ ਵੱਖੋ-ਵੱਖ ਰਾਜਾਂ ਦੇ ਹੋਟਲ ਮੈਨਜਮੈਂਟ, ਮੈਨਜਮੈਂਟ ਅਤੇ ਐਜੁਕੇਸ਼ਨ ਕਾਲਜਾਂ ਦੇ 250 ਵਿਦਿਆਰਥੀਆਂ ਨੇ ਹਿਸਾ ਲਿਆ ਅਤੇ 25 ਵਿਦਵਾਨਾਂ ਨੇ ਆਪਣੇ ਪੇਪਰ ਆਨਲਾਈਨ ਅਤੇ ਆਫਲਾਈਨ ਪੇਸ਼ ਕੀਤੇ। ਦੂਜੇ ਦਿਨ ਮੁੱਖ ਬੁਲਾਰੇ ਡਾ. ਸ਼ੇਫ਼ ਪਰਮਿੰਦਰ ਸਿੰਘ ਢਿੱਲੋਂ, ਸਹਾਇਕ ਪ੍ਰੋਫੈਸਰ, ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਵਿਭਾਗ ਹੋਟਲ ਮੈਨੇਜਮੈਂਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਡਾ. ਕਰਮਜੀਤ, ਪ੍ਰੋਫੈਸਰ, ਕਾਮਰਸ ਅਤੇ ਵਪਾਰ ਮੈਨਜਮੈਂਟ ਵਿਭਾਗ, ਅਮਰਦੀਪ ਸ਼ੇਰਗਿੱਲ ਕਾਲਜ, ਮੁਕੰਦਪੁਰ; ਅਤੇ ਡਾ. ਅਨੁਰਾਧਾ ਸੇਖਰੀ, ਸਹਾਇਕ ਪ੍ਰੋਫੈਸਰ, ਸੰਚਾਰ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਰਹੇ। ਸਭ ਤੋਂ ਪਹਿਲਾਂ, ਮੁੱਖ ਬੁਲਾਰਿਆਂ ਨੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਡਾ. ਵਿਕਾਸ ਕੁਮਾਰ, ਇੰਜ. ਜਫ਼ਤਾਰ ਅਹਿਮਦ ਅਤੇ ਐਸਏਓ ਇੰਜ. ਆਰ.ਕੇ. ਮੂੰਮ ਦੇ ਨਾਲ ਜੋਤ ਜਗਾਉਣ ਦੀ ਰਸਮ ਅਦਾ ਕੀਤੀ। ਸਰਸਵਤੀ ਵੰਦਨਾ ਤੋਂ ਬਾਅਦ, ਦੇਸ਼ ਭਗਤੀ ਦੇ ਗੀਤ ਗਾਏ। ਡਾ. ਪਰਮਿੰਦਰ ਸਿੰਘ ਢਿੱਲੋਂ ਨੇ “ਸੰਵੇਦਨਸ਼ੀਲ ਵਪਾਰਕ ਅਭਿਆਸ ਹਾਉਸਪਿਟੇਲਟੀ ਪ੍ਰਣਾਲੀਆਂ” ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਜਲਵਾਯੂ ਸਮਰਥਾ ਨੂੰ ਬਿਹਤਰ ਬਣਾਉਣ ਲਈ ਰੋਜ਼ਾਨਾ ਯਤਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸਾਨੂੰ ਆਪਣੇ ਆਪ ਨੂੰ ਅਤੇ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਾਨੂੰ ਹਰੇ ਉਤਪਾਦ ਦੀ ਵਰਤੋਂ ਕਰਣੀ ਚਾਹੀਦੀ ਹੈ ਜੋ ਅਸੀਂ ਵਰਤਦੇ ਹਾਂ, ਇਸਨੂੰ ਸੁੱਟਣ ਦੀ ਬਜਾਏ। ਹੋਟਲ ਉਦਯੋਗ ਨਿਰਮਾਣ ਦੌਰਾਨ ਬਹੁਤ ਸਾਰੇ ਹਰੇ ਪਦਾਰਥਾਂ ਨੂੰ ਬਰਬਾਦ ਕੀਤਾ ਜਾਂਦਾ ਹੈ। ਸਾਨੂੰ ਉਨ੍ਹਾਂ ਨੂੰ ਹੋਰ ਉਤਪਾਦਾਂ ਵਿੱਚ ਰੀਸਾਈਕਲ ਕਰਕੇ ਬਚਾਉਣਾ ਚਾਹੀਦਾ ਹੈ। ਸਾਨੂੰ ਹਰ ਫੁੱਲਦਾਰ ਪੌਦੇ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ
ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਘੱਟੋ ਘੱਟ ਕਰਣ ਚਾਹੀਦੀ ਹੈ। ਲੋਕਾਂ ਕੋਲ ਬਹੁਤ ਸਾਰਾ ਪੈਸਾ ਹੋ ਸਕਦਾ ਹੈ, ਪਰ ਭੋਜਨ ਅਤੇ ਪੀਣ ਵਾਲੇ ਪਦਾਰਥ ਸੀਮਿਤ ਹਨ। ਡਾ. ਕਰਮਜੀਤ ਨੇ ਫਿਰ ਹਰਿਆਲੀ ਅਤੇ ਇਸਦੀ ਸੰਭਾਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਮਨੁੱਖੀ ਜੀਵਨ ਸ਼ੈਲੀ ਬਦਲ ਗਈ ਹੈ। ਭਾਰਤੀ ਸੱਭਿਆਚਾਰ ਅਤੇ ਜੀਵਨ ਪਰੰਪਰਾਵਾਂ ਸੁਭਾਵਿਕ ਤੌਰ ‘ਤੇ ਟਿਕਾਊ ਹਨ। ਸਾਡੇ ਪ੍ਰਾਚੀਨ ਗ੍ਰੰਥ ਸਾਡੇ ਕੀਮਤੀ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਕੁਦਰਤ ਨਾਲ ਇਕਸੁਰਤਾ ਵਿੱਚ ਰਹਿਣ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਰਹੇ ਆ ਰਹੇ ਹਨ। ਲੰਬੀ ਉਮਰ ਲਈ, ਸਾਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ, ਵਾਤਾਵਰਣ ਨੂੰ ਸਾਫ਼ ਰੱਖਣਾ ਚਾਹੀਦਾ ਹੈ, ਅਤੇ ਰੁੱਖ ਲਗਾਉਣੇ ਚਾਹੀਦੇ ਹਨ। ਜਾਨਵਰਾਂ ਦੀ ਰੱਖਿਆ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਸਿੰਗਲ-ਯੂਜ਼ ਪਲਾਸਟਿਕ ਨੂੰ ਘਟਾਉਣਾ ਚਾਹੀਦਾ ਹੈ। ਡਾ.ਅਨੁਰਾਧਾ ਸੇਖੜੀ ਨੇ ਫਿਰ ਸਮਝਾਇਆ ਕਿ ਨੌਜਵਾਨਾਂ ਨੂੰ ਵਾਤਾਵਰਣ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸਰਕਾਰ ਦੇ 2047 ਮਿਸ਼ਨ ਦੇ ਲਈ ਕੰਮ ਕਰਨਾ ਚਾਹੀਦਾ ਹੈ। ਭਵਿੱਖ ਵਿੱਚ ਜਲਵਾਯੂ ਲਈ ਹਰਿਆਲੀ ਜ਼ਰੂਰੀ ਹੈ। ਪੰਜਾਬ ਵਿੱਚ ਕਦੇ ਪੰਜ ਦਰਿਆ ਸਨ, ਪਰ ਹੁਣ ਪਾਣੀ ਦੇ ਸਰੋਤ ਘੱਟ ਗਏ ਹਨ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਡਿੱਗ ਰਿਹਾ ਹੈ। ਪੰਜਾਬ ਨੂੰ ਹਰ ਸਾਲ ਕਿਸੇ ਨਾ ਕਿਸੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਸਾਲ ਹੜ੍ਹ ਆਏ ਸਨ, ਅਤੇ ਪਾਣੀ ਦਾ ਪੱਧਰ ਵੀ ਡਿੱਗ ਰਿਹਾ ਹੈ। ਮਾਲਵੇ ਵਿੱਚ, 62.5 ਪ੍ਰਤੀਸ਼ਤ ਪਾਣੀ ਵਿੱਚ ਯੂਰੇਨੀਅਮ ਹੁੰਦਾ ਹੈ। ਦੂਸ਼ਿਤ ਪਾਣੀ ਕਾਰਨ, ਉੱਥੇ ਖੇਤੀਬਾੜੀ ਅਸੰਭਵ ਹੁੰਦੀ ਜਾ ਰਹੀ ਹੈ। ਦੂਸ਼ਿਤ ਪਾਣੀ ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਹਰ ਵਿਅਕਤੀ ਨੂੰ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਪਾਣੀ ਦੀ ਸੰਭਾਲ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸਿਕਲ ਪੈਦਾ ਕਰਨੀ ਚਾਹੀਦੇ ਹਨ, ਚੰਗੀ ਸਿੱਖਿਆ ਲਈ ਯਤਨ ਕਰਨੇ ਚਾਹੀਦੇ ਹਨ, ਜਾਨਵਰਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਵਾਤਾਵਰਣ ਦੀ ਕਦਰ ਕਰਨੀ ਚਾਹੀਦੀ ਹੈ। ਸਾਨੂੰ ਵਾਤਾਵਰਣ ਬਾਰੇ ਹੋਰਾੰ ਨੂੰ ਵੀ ਜਾਗਰੁਕ ਕਰਤੇ ਰਹਿਣਾ ਚਾਹੀਦਾ ਹੈ। ਇੱਕ ਦੂਜੇ ‘ਤੇ ਭਰੋਸਾ ਕਰਨਾ ਚਾਹੀਦਾ ਹੈ। ਕਿਸੇ ਨਾ ਕਿਸੇ ਮੁਕਾਬਲੇ ਵਿੱਚ ਹਿੱਸਾ ਲੈਣਾ ਯਕੀਨੀ ਬਣਾਓ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



