HOME ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਬੋਲ ਨਾ ਉੱਚਾ ਬੋਲ ਅਤੇ ਇਸ਼ਕ ਦੇ...

ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਬੋਲ ਨਾ ਉੱਚਾ ਬੋਲ ਅਤੇ ਇਸ਼ਕ ਦੇ ਵਣਜਾਰੇ ਪੁਸਤਕਾਂ ਲੋਕ ਅਰਪਣ

2
ਬਰਨਾਲਾ   (ਸਮਾਜ ਵੀਕਲੀ)   (ਚੰਡਿਹੋਕ) ਪੰਜਾਬੀ ਸਾਹਿਤ ਸਭਾ ਰਜਿ.ਬਰਨਾਲਾ ਵੱਲੋਂ   ਸਕੂਲ ਆਫ ਐਮੀਨੈਂਸ ਬਰਨਾਲਾ ਵਿਖੇ ਪ੍ਰਸਿੱਧ ਖੋਜੀ ਵਿਦਵਾਨ ਜਰਨੈਲ ਸਿੰਘ ਅੱਚਰਵਾਲ ਦੇ ਕਾਵਿ ਸੰਗ੍ਰਹਿ *ਬੋਲ ਨਾ ਉਚੇ ਬੋਲ* ਅਤੇ ਡਾ.ਜਵਾਲਾ ਸਿੰਘ ਮੌੜ ਦੀ ਪੁਸਤਕ ਇਸ਼ਕ ਦੇ ਵਣਜਾਰੇ* ਦਾ ਲੋਕ ਅਰਪਣ ਕੀਤਾ ਗਿਆ। ਜਰਨੈਲ ਸਿੰਘ ਅੱਚਰਵਾਲ ਦੇ ਕਾਵਿ ਸੰਗ੍ਰਿਹ ਵਿਚ ਬਾਰੇ ਬੋਲਦਿਆਂ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ  ਨੇ ਕਿਹਾ ਜਰਨੈਲ ਸਿੰਘ ਅਚਰਵਾਲ ਜਿੱਥੇ ਇਤਿਹਾਸ ਦਾ ਖੋਜੀ ਵਿਦਵਾਨ ਹੈ ਉਥੇ ਉਸ ਦੀ ਕਵਿਤਾ  ਲੋਕ ਹਿੱਤਾਂ ਦੀ ਗੱਲ ਕਰਦੀ ਯਥਾਰਥ ਦੇ ਨੇੜੇ ਹੈ ਜਵਾਲਾ ਸਿੰਘ ਮੌੜ ਦੇ ਕਿੱਸਾ ਕਾਵਿ ਇਸ਼ਕ ਦੇ ਵਣਜਾਰੇ ਬਾਰੇ ਬੋਲਦਿਆਂ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਸੰਗ੍ਰਹਿ ਵਿਚ ਇਸ਼ਕ ਦੇ ਹਕੀਕੀ ਤੇ ਮਿਜਾਜੀ ਸਰੂਪ ਨੂੰ ਬਾਖੂਬੀ ਚਿਤਰਿਆ ਹੈ। ਉਪਰੰਤ ਹੋਏ ਕਵੀ ਦਰਬਾਰ ਵਿੱਚ  ਰਾਮ ਸਰੂਪ ਸ਼ਰਮਾਂ,ਡਾ.ਸੰਪੂਰਨ ਸਿੰਘ ਟੱਲਵਾਲੀਆ ਡਾ ਭੁਪਿੰਦਰ ਸਿੰਘ ਬੇਦੀ ਡਾ ਸੁਰਿੰਦਰ ਭੱਠਲ, ਕੈਪਟਨ ਦਰਬਾਰਾ ਸਿੰਘ ਪੱਖੋਕੇ ਚਮਕੌਰ ਸਿੰਘ ਸੇਖੋਂ, ਤੇਜਿੰਦਰ ਚੰਡਿਹੋਕ, ਸਰੂਪ ਚੰਦ ਹਰੀਗੜ,ਮਹਿੰਦਰ ਸਿੰਘ ਰਾਹੀ,ਮੇਜਰ ਸਿੰਘ ਸਹੌਰ, ਹਾਕਮ ਸਿੰਘ ਰੂੜੇਕੇ,ਜਗਤਾਰ ਸਿੰਘ ਜਜੀਰਾ, ਡਾ.ਅਮਨਦੀਪ ਸਿੰਘ ਟੱਲੇਵਾਲੀਆ ਗੁਰਚਰਨ ਸਿੰਘ ਦਾਨਗੜ ਗੁਰਪ੍ਰੀਤ ਸਿੰਘ ਮੌੜ ਜਸਕਰਨ ਸਿੰਘ ਮੌੜ  ਗੁਰਲਾਲ ਸਿੰਘ ਮੌੜ ਚਰਨ ਸਿੰਘ ਭੋਲਾ ਜਾਗਲ, ਸੁਦਰਸ਼ਨ ਗੁਡੂ,ਰਘਬੀਰ ਸਿੰਘ ਗਿੱਲ ਕੱਟੂ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਬਾਖੂਬੀ ਨਿਭਾਇਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਸਟੇਨੇਬਲ ਡੇਵਲਪਮੈਂਟ ਅਤੇ ਕਲਾਈਮੇਟ ਰੇਜੀਲਿਐੰਸ ਦੇ ਲਈ ਮਲਟੀਡਿਸਪਲਨਰੀ ਅਪਰੋਚ  ਰਾਸ਼ਟਰੀ ਕਾਨਫਰੰਸ ਸਮਾਪਤ
Next articleडॉ. भीमराव रामजी अम्बेडकर ने सिख धर्म को क्यों स्वीकार नहीं किया? : एक आलोचनात्मक अम्बेडकरवादी विश्लेषण