ਨਵਾਂਸ਼ਹਿਰ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੀ ਮਾਨ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ, ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਵੱਲੋਂ ਅੱਜ ਪਿੰਡ ਜਾਡਲੀ ਦੇ ਵਿਕਾਸ ਕਾਰਜਾਂ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ ਡੇਢ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ। ਇਹ ਰਾਸ਼ੀ ਪਿੰਡ ਵਿੱਚ ਲੋੜੀਂਦੀ ਸ਼ੈਡ ਦੀ ਉਸਾਰੀ ਵਾਸਤੇ ਦਿੱਤੀ ਗਈ ਹੈ।ਅੱਜ ਪਿੰਡ ਪਹੁੰਚਣ ‘ਤੇ ਪੰਚਾਇਤ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਚੇਅਰਮੈਨ ਸਤਨਾਮ ਜਲਾਲਪੁਰ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਗ੍ਰਾਂਟ ਦਾ ਚੈੱਕ ਪੰਚਾਇਤ ਨੂੰ ਸੌਂਪਦਿਆਂ ਚੇਅਰਮੈਨ ਜਲਾਲਪੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਪਿੰਡਾਂ ਦੀ ਨੁਹਾਰ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ‘ਤੇ ਸ਼ੈਡ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਪ੍ਰਾਥਮਿਕਤਾ ਹੈ।ਪਿੰਡ ਦੀ ਪੰਚਾਇਤ ਅਤੇ ਵਾਸੀਆਂ ਨੇ ਇਸ ਸਹਿਯੋਗ ਲਈ ਚੇਅਰਮੈਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਪੰਚਾਇਤ ਮੈਂਬਰਾਂ ਅਨੁਸਾਰ ਪਿੰਡ ਵਿੱਚ ਸ਼ੈਡ ਦੀ ਬਹੁਤ ਪੁਰਾਣੀ ਮੰਗ ਸੀ, ਜਿਸ ਨੂੰ ਚੇਅਰਮੈਨ ਸਾਹਿਬ ਨੇ ਪੂਰਾ ਕਰ ਦਿੱਤਾ ਹੈ। ਇਸ ਪ੍ਰੋਗਰਾਮ ਦੌਰਾਨ ਜਸਪਾਲ ਸਿੰਘ ਜਾਡਲੀ, ਸਰਪੰਚ ਸਤਵੰਤ ਕੌਰ, ਕਰਨ ਪੰਚ, ਸਰਬਜੀਤ ਰਾਮ ਪੰਚ, ਨਵਰੂਪ ਸਿੰਘ ਪੰਚ, ਮਨਦੀਪ ਕੌਰ ਪੰਚ, ਨਵਦੀਪ ਕੌਰ ਪੰਚ, ਰੀਨਾ ਕੁਮਾਰੀ ਪੰਚ, ਹਰੀ ਪਾਲ ਜਾਡਲੀ ਡਾਇਰੈਕਟਰ ਸ਼ੂਗਰ ਮਿੱਲ ਨਵਾਂ ਸ਼ਹਿਰ, ਗੁਰਮੁਖ ਸਿੰਘ ਸੂਬੇਦਾਰ ਪੰਚ, ਅਮਰਜੀਤ ਰਾਮ ਸਾਬਕਾ ਸਰਪੰਚ, ਭਜਨਾ ਰਾਮ ਸਾਬਕਾ ਪੰਚ, ਰਸ਼ਪਾਲ ਸਿੰਘ ਸਾਬਕਾ ਪੰਚ, ਬਲਵੀਰ ਸਿੰਘ, ਕੇਸਰ ਸਿੰਘ, ਗੁਰਨਾਮ ਰਾਮ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



