ਜਹਾਂਗੀਰਪੁਰੀ ਹਿੰਸਾ ਦਾ ਕਰੋਲੀ ਅਤੇ ਖਰਗੋਨ ਦੀਆਂ ਘਟਨਾਵਾਂ ਨਾਲ ਸਬੰਧ ਹੋਣ ਦਾ ਸ਼ੱਕ

ਨਵੀਂ ਦਿੱਲੀ  (ਸਮਾਜ ਵੀਕਲੀ): ਜਹਾਂਗੀਰਪੁਰੀ ਹਿੰਸਾ ਦਾ ਸਬੰਧ ਕਰੋਲੀ (ਰਾਜਸਥਾਨ) ਅਤੇ ਖਰਗੋਨ (ਮੱਧ ਪ੍ਰਦੇਸ਼) ’ਚ ਰਾਮ ਨੌਮੀ ਮੌਕੇ ਹੋਈ ਹਿੰਸਾ ਨਾਲ ਸਬੰਧ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਕੇਂਦਰੀ ਏਜੰਸੀਆਂ ਨੇ ਇਸ ਬਾਰੇ ਜਾਂਚ ਆਰੰਭ ਦਿੱਤੀ ਹੈ। ਸੁਰੱਖਿਆ ਸੂਤਰਾਂ ਮੁਤਾਬਕ ਜਾਂਚ ਏਜੰਸੀਆਂ ਵੱਲੋਂ ਹਰ ਪੱਖ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਹ ਇਹ ਵੀ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਜਹਾਂਗੀਰਪੁਰੀ ’ਚ ਹੋਈ ਹਿੰਸਾ ਪਿੱਛੇ ਸਥਾਨਕ ਕਾਰਨ ਹਨ ਜਾਂ ਫਿਰ ਸੋਚੀ ਸਮਝੀ ਹਿੰਸਾ ਦੀ ਸਾਜ਼ਿਸ਼ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਹ ਘਟਨਾਵਾਂ ਦੇਸ਼ ’ਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਵਿਗਾੜਨ ਲਈ ਵੱਡੀ ਸਾਜ਼ਿਸ਼ ਵੱਲ ਸੰਕੇਤ ਕਰਦੀਆਂ ਹਨ। 

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੰਗਿਆਂ ਲਈ ਖਾਸ ਫਿਰਕੇ ਨੂੰ ਖੁਸ਼ ਕਰਨ ਦੀ ਵਿਚਾਰਧਾਰਾ ਜ਼ਿੰਮੇਵਾਰ: ਭਾਜਪਾ
Next articleਆਂਧਰਾ ਪ੍ਰਦੇਸ਼: ਦੋ ਭਾਈਚਾਰਿਆਂ ’ਚ ਝੜਪ