HOME ਸੁਸ਼ੀਲ ਕੁਮਾਰ ਨੇ ਬਤੌਰ ਚੇਅਰਮੈਨ ਪੈਨਸ਼ਨਰਜ਼ ਮੈਨੇਜਮੈਂਟ ਕਮੇਟੀ ਅਹੁਦਾ ਸੰਭਾਲਿਆ

ਸੁਸ਼ੀਲ ਕੁਮਾਰ ਨੇ ਬਤੌਰ ਚੇਅਰਮੈਨ ਪੈਨਸ਼ਨਰਜ਼ ਮੈਨੇਜਮੈਂਟ ਕਮੇਟੀ ਅਹੁਦਾ ਸੰਭਾਲਿਆ

ਗੁਰਚਰਨ ਸਿੰਘ ਦੁੱਗਾ ਬਣੇ ਜਨਰਲ ਸਕੱਤਰ ਤੇ ਪਵਿੱਤਰ ਸਿੰਘ ਵਿੱਤ ਸਕੱਤਰ 

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਕੇਂਦਰ ਅਤੇ ਪੰਜਾਬ ਦੇ ਸਮੂਹ ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ ਵਿੱਚੋਂ ਸੇਵਾਮੁਕਤ ਹੋਏ ਮੁਲਾਜਮਾਂ /ਪੈਨਸ਼ਨਰਜ਼ ਦੀ ਬਹੁ-ਵੱਕਾਰੀ ਸਾਂਝੀ ਕਮੇਟੀ, ਜਿਸ ਨੂੰ ਪੈਨਸ਼ਨਰਜ਼ ਇਨਫਾਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਦੇ ਨਵ-ਨਿਯੁਕਤ ਚੇਅਰਮੈਨ ਸੁਸ਼ੀਲ ਕੁਮਾਰ ਨੇ ਅੱਜ ਆਪਣਾ ਅਹੁਦਾ ਸੰਭਾਲਿਆ, ਜੋ ਇਕ ਸਾਲ ਤੱਕ ਇਸ ਅਹੁਦੇ ‘ਤੇ ਕੰਮ ਕਰਨਗੇ। ਇਸ ਮੌਕੇ ਮੇਜਰ ਸਿੰਘ ਨੱਤ ਚੋਣ ਅਫ਼ਸਰ ਵੱਲੋਂ ਸੁਸ਼ੀਲ ਕੁਮਾਰ ਨੂੰ ਪੈਨਸ਼ਨ ਭਵਨ ਲੁਧਿਆਣਾ ਵਿਖੇ ਇਕ ਛੋਟੇ ਜਿਹੇ ਪਰ ਪ੍ਰਭਾਵਸ਼ਾਲੀ ਸਮਾਗਮ ਬਤੌਰ ਚੇਅਰਮੈਨ ਦੀ ਸਹੁੰ ਚੁਕਾਈ ਗਈ । ਇਸ ਮੌਕੇ ਸੁਸ਼ੀਲ ਕੁਮਾਰ ਨੇ ਆਪਣਾ ਅਹੁਦਾ ਸੰਭਾਲਣ ਸਮੇਂ ਕਮੇਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਟੀਮ ਦੇ ਮੈਂਬਰਾਂ ਨੂੰ ਨਾਲ ਲੈ ਕੇ ਪੈਨਸ਼ਨਰਾਂ ਦੇ ਹੱਕਾਂ ਅਤੇ ਹਿੱਤਾਂ ਲਈ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਨਿਭਾਉਣਗੇ। ਇਸ ਮੌਕੇ ਉਨ੍ਹਾਂ ਸਮੂਹ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਆਪਣਾ ਸਹਿਯੋਗ ਦੇਣ। ਇਸ ਮੌਕੇ ਸੁਸ਼ੀਲ ਕੁਮਾਰ ਚੇਅਰਮੈਨ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੈਨਸ਼ਨਰ ਆਗੂ ਗੁਰਚਰਨ ਸਿੰਘ ਦੁੱਗਾ ਨੂੰ ਕਮੇਟੀ ਦਾ ਜਨਰਲ ਸਕੱਤਰ ਜਦ ਕਿ ਪਵਿੱਤਰ ਸਿੰਘ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਅਹੁਦਾ ਛੱਡ ਰਹੇ ਸਾਬਕਾ ਚੇਅਰਮੈਨ ਦਲੀਪ ਸਿੰਘ ਨੇ ਸੁਸ਼ੀਲ ਕੁਮਾਰ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾਂ ਉਹਨਾਂ ਨੂੰ ਸਹਿਯੋਗ ਦੇਣਗੇ। ਇਸ ਮੌਕੇ ਪੈਨਸ਼ਨਰ ਮਹਾਂਸੰਘ ਪੰਜਾਬ ਦੇ ਸੂਬਾ ਪ੍ਰਧਾਨ ਐਨ.ਕੇ.ਕਲਸੀ ਅਤੇ ਜਰਨੈਲ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਸਮੂਹ ਪੈਨਸ਼ਨਰਾਂ ਨੂੰ ਚੇਅਰਮੈਨ ਸੁਸ਼ੀਲ ਕੁਮਾਰ ਉੱਪਰ ਬਹੁਤ ਆਸਾਂ ਹਨ ਕਿ ਉਹ ਪੈਨਸ਼ਨਰਾਂ ਦੀਆਂ ਅਧੂਰੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਮੁਸ਼ਕਲਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਪੈਨਸ਼ਨਰਜ਼ ਮਹਾਂਸੰਘ ਪੰਜਾਬ ਦੇ ਚੇਅਰਮੈਨ ਗੁਰਬਖਸ਼ ਸਿੰਘ, ਸੂਬਾ ਪ੍ਰੈਸ ਸਕੱਤਰ ਬਲਬੀਰ ਸਿੰਘ ਸੇਖੋਂ ਸੀਨੀਅਰ ਉਪ ਪ੍ਰਧਾਨ ਜਗਦੀਸ਼ ਕੁਮਾਰ ਸ਼ਰਮਾ ਸੰਗਰੂਰ ਤੋਂ ਇਲਾਵਾ ਪੈਨਸ਼ਨਰਜ ਜਥੇਬੰਦੀ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਮੈਡਲੇ, ਵਿਜੈ ਮਰਜਾਰਾ, ਵੀ.ਸੀ.ਪੁਰੀ, ਜਸਵੀਰ ਸਿੰਘ ਵਾਲੀਆ, ਤਰਲੋਕ ਚੰਦ, ਅਵਤਾਰ ਸਿੰਘ ਐਤੀਆਣਾ, ਇੰਦਰਪਾਲ ਸੈਣੀ, ਬਲਬੀਰ ਸਿੰਘ, ਅਵਤਾਰ ਸਿੰਘ, ਗੁਲਜਾਰ ਸਿੰਘ, ਵਿਕਰਮਜੀਤ ਬਾਂਸਲ, ਬਲਦੇਵ ਸਿੰਘ, ਜਗਤਾਰ ਸਿੰਘ, ਪ੍ਰਤਾਪ ਸਿੰਘ, ਰਕੇਸ਼ ਆਦੀਆ, ਸ਼ਾਮ ਸੁੰਦਰ, ਸ਼ਿੰਗਾਰਾ ਸਿੰਘ, ਨਰਿੰਦਰਪਾਲ ਸ਼ਰਮਾ, ਨਿਰਮਲ ਸਿੰਘ ਲਲਤੋਂ, ਰਜਿੰਦਰ ਕੁਮਾਰ, ਮਦਨ ਲਾਲ  ਸ਼ਰਮਾ ਅਤੇ ਨਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਪੈਨਸ਼ਨਰ ਜਥੇਬੰਦੀਆਂ ਦੇ ਆਗੂ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਹਿਲਾ ਸਸ਼ਕਤੀਕਰਨ ਕੋਈ ਟਰਾਫੀ ਨਹੀਂ ਜੋ ਦਿੱਤੀ ਜਾਵੇ, ਇਹ ਹਰ ਰੋਜ਼ ਦੇ ਫ਼ੈਸਲਿਆਂ ਨਾਲ ਮਿਲਣ ਵਾਲਾ ਅਧਿਕਾਰ ਹੈ: ਅਨੀਤਾ ਸ਼ਰਮਾ
Next articleਬਦਲੇ ਦੀ ਅੱਗ ‘ਚ ਮਾਂ ਤੇ ਤਿੰਨ ਬੱਚਿਆਂ ਦੇ ਕਾਤਲ ਨੂੰ ਉਮਰ ਕੈਦ, ਕਦੇ ਰਿਹਾਈ ਨਹੀਂ ਮਿਲੇਗੀ