ਦੁਸਾਂਝ ਕਲਾਂ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ, ਸਾਹਿਤਕ ਰਸਾਲਾ “ਹੁਣ” ਦੇ ਸੰਪਾਦਕ ਅਤੇ ਪ੍ਰਮੁੱਖ ਗ਼ਜ਼ਲਗੋ ਸ਼ੁਸ਼ੀਲ ਦੁਸਾਂਝ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਰਕਸ਼ਾਂ ਦੇਵੀ ਦੀ (ਉਮਰ 91 ਸਾਲ) ਜੋ ਕਿ ਕੁੱਝ ਸਮੇਂ ਤੋਂ ਬਿਮਾਰ ਰਹਿਣ ਕਾਰਨ ਮਿਤੀ 27 ਦਸੰਬਰ ਦਿਨ ਸ਼ੁੱਕਰਵਾਰ 2024 ਦੀ ਕਰੀਬ ਸਵੇਰੇ ਆਪਣੇ ਸਵਾਸਾਂ ਦੀ ਪੂਜੀ ਨੂੰ ਭੋਗਦੇ ਹੋਏ, ਗੂਰੂ ਚਰਨਾਂ ਵਿੱਚ ਜਾ ਵਰਾਜੇ ਹਨ। ਬੀਤੇ ਦਿਨ ਉਨ੍ਹਾਂ ਦਾ ਪਿੰਡ ਦੁਸਾਂਝ ਕਲਾਂ ਵਿਖੇ ਸੰਸਕਾਰ ਕਰ ਦਿੱਤਾ ਗਿਆ ਹੈ।
ਮਾਤਾ ਜੀ ਨੂੰ ਅਕੀਦਤ ਦੇ ਫੁੱਲ ਭੇਂਟ ਕਰਨ ਵਾਸਤੇ ਆਰ .ਐਮ .ਪੀ .ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੰਗਰਾਮੀ ਲਹਿਰ ਦੇ ਮੈਨੇਜਰ ਗੁਰਦਸਨ ਬੀਕਾ, ਐਚ. ਐਸ .ਬਸਰਾ, ਆਰ .ਐਮ . ਪੀ .ਆਈ ਦੇ ਤਹਿਸੀਲ ਸਕੱਤਰ ਡਾ. ਸਰਬਜੀਤ ਸਿੰਘ ਮੁਠੱਡਾ, ਸਾਬਕਾ ਪੀ .ਪੀ .ਐਸ ਵਿਲੀਅਮ ਜੇਜੀ , ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਦੇ ਸਾਬਕਾ ਹੈਡ ਡਾ .ਹੈਪੀ ਜੇਜੀ, ਸਰਪੰਚ ਨਿਰਮਲ ਕੁਮਾਰ ਨਵੀਂ, ਗਿਆਨ ਸਿੰਘ ਦੁਸਾਂਝ, ਬਲਵੀਰ ਸਿੰਘ, ਰਾਮ ਨਾਥ ਸਾਬਕਾ ਪੰਚ, ਮਾਂ ਮਲਕੀਤ ਸਿੰਘ ਆਦਿ ਅਤੇ ਮੁਕਾਮੀ ਆਗੂਆ ਤੋ ਬਿਨ੍ਹਾਂ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਦੇ ਆਹੁਦੇਦਾਰ ਹਾਜ਼ਰ ਸਨ।ਮਾਤਾ ਜੀ ਦੀ ਨਮਿੱਤ ਅੰਤਿਮ ਅਰਦਾਸ ਕਿਰਿਆ 6 ਜਨਵਰੀ ਨੂੰ ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਦੁਸਾਂਝ ਕਲਾਂ ਵਿਖੇ ਹੋਵੇਂਗੀ।
ਰਾਮ ਪ੍ਰਕਾਸ਼ ਟੋਨੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj