HOME ਸਰੀ ਵਿੱਚ ਗੋਲੀਬਾਰੀ ਦੀ ਘਟਨਾ ਚ ਪੰਜਾਬੀ ਨੌਜਵਾਨ ਦੀ ਮੌਤ

ਸਰੀ ਵਿੱਚ ਗੋਲੀਬਾਰੀ ਦੀ ਘਟਨਾ ਚ ਪੰਜਾਬੀ ਨੌਜਵਾਨ ਦੀ ਮੌਤ

ਫੋਟੋ ਕੈਪਸ਼ਨ: ਸਰੀ ਵਿੱਚ ਗੋਲੀਬਾਰੀ ਦੌਰਾਨ ਮਾਰੇ ਗਏ 18 ਸਾਲਾ ਗੌਰਵ ਦਿਓਲ ਦੀ ਤਸਵੀਰ।

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਹਾਲ ਹੀ ਵਿੱਚ ਵਾਪਰੀ ਇੱਕ ਹੋਰ ਗੋਲੀਬਾਰੀ ਦੀ ਘਟਨਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਦੁੱਖਦਾਈ ਸੂਚਨਾ ਮਿਲੀ ਹੈ। ਮਾਰੇ ਗਏ 18 ਸਾਲਾ ਨੌਜਵਾਨ ਦੀ ਪਛਾਣ ਗੌਰਵ ਦਿਓਲ ਵਜੋਂ ਕੀਤੀ ਗਈ ਹੈ। ਕਤਲ ਮਾਮਲਿਆਂ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਉਸ ਦੀ ਪਛਾਣ ਜਨਤਕ ਕੀਤੀ। ਜਾਣਕਾਰੀ ਅਨੁਸਾਰ ਗੌਰਵ ਦਿਓਲ ਇੱਕ ਵਾਹਨ ਵਿੱਚ ਸਵਾਰ ਸੀ ਜਦੋਂ ਉਸ ਨੂੰ ਗੋਲੀ ਮਾਰੀ ਗਈ। ਗੋਲੀਬਾਰੀ ਤੋਂ ਬਾਅਦ ਉਸ ਦਾ ਵਾਹਨ ਸਰੀ ਦੇ 138 ਸਟਰੀਟ ਅਤੇ 62 ਐਵੇਨਿਊ ਇਲਾਕੇ ਵਿੱਚ ਇੱਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚੀਆਂ ਪਰ ਨੌਜਵਾਨ ਦੀ ਜਾਨ ਨਹੀਂ ਬਚਾਈ ਜਾ ਸਕੀ। ਅਧਿਕਾਰੀਆਂ ਵੱਲੋਂ ਘਟਨਾ ਦੇ ਕਾਰਨਾਂ ਅਤੇ ਸੰਭਾਵਿਤ ਸ਼ੱਕੀਆਂ ਬਾਰੇ ਜਾਂਚ ਜਾਰੀ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਓਨਟਾਰੀਓ ਦਾ ਵਿਅਕਤੀ ਮੋਟਰਸਾਈਕਲ ਰਾਹੀਂ ਆਰਕਟਿਕ ਮਹਾਂਸਾਗਰ ਤੱਕ ਦੇ ਸਫ਼ਰ ਲਈ ਹੋਇਆ ਰਵਾਨਾ
Next article​ਵਿਰੋਧੀ ਪਾਰਟੀਆਂ ਦਾ ਦਲਿਤ ਵਿਰੋਧੀ ਤੇ ਜਾਤੀਸੂਚਕ ਮਾਨਸਿਕਤਾ ਵਾਲਾ ਚਿਹਰਾ ਨੰਗਾ ਹੋਇਆ : ਡਾ. ਅਵਤਾਰ ਸਿੰਘ ਕਰੀਮਪੁਰੀ